ਸਿਸਟਮ ਸਾਫ਼ਟਵੇਅਰਸਿਸਟਮ ਸਾਫ਼ਟਵੇਅਰ ਇੱਕ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਚਲਾਉਣ ਅਤੇ ਕੰਟਰੋਲ ਕਰਨ ਲਈ ਬਣਾਇਆ ਹੁੰਦਾ ਹੈ ਅਤੇ ਇਸਦੇ ਨਾਲ਼ ਹੀ ਇਹ ਐਪਲੀਕੇਸ਼ਨ ਸਾਫ਼ਟਵੇਅਰਾਂ ਦੇ ਚੱਲਣ ਲਈ ਇੱਕ ਪਲੇਟਫ਼ਾਰਮ ਵੀ ਮੁਹਈਆ ਕਰਵਾਉਂਦਾ ਹੈ। ਹਰ ਤਰਾਂ ਦੇ ਆਪਰੇਟਿੰਗ ਸਿਸਟਮਾਂ ਵਿੱਚ ਬਹੁਤ ਸਾਰੇ ਸਿਸਟਮ ਸਾਫਟਵੇਅਰ ਹੁੰਦੇ ਹਨ। ਜਿਵੇਂ ਕੀ ਹਰ ਵਿੰਡੋਜ਼ ਵਿੱਚ ਇੰਟਰਨੈਟ ਐਕਸਪ੍ਰੋਰਲ ਹੁੰਦਾ ਹੈ ਜੋ ਕੀ ਇੰਟਰਨੈਟ ਵਿੱਚ ਮਦਦ ਕਰਦਾ ਹੈ ਅਤੇ ਮਾਇਕ੍ਰੋਸਾਫਟ ਵਲੋਂ ਇਹ ਹਰ ਇੱਕ ਵਿੰਡੋਜ਼ ਵਿੱਚ ਪਿਹਲਾਂ ਦਾ ਇੰਸਟਾਲ ਕੀਤਾ ਹੁੰਦਾ ਹੈ। ਜੋ ਵੀ ਸਾਫਟਵੇਅਰ ਵਿੰਡੋਜ਼ ਵਿੱਚ ਪਿਹਲਾਂ ਤੋਂ ਹੀ ਇੰਨਸਟਾਲਰ ਪੈਕੇਜ ਵਿੱਚ ਕੰਪਨੀ ਵੱਲੋਂ ਮੁਹੱਇਆ ਕਰਵਾਇਆ ਜਾਂਦਾ ਹੈ ਉਸਨੂੰ ਸਿਸਟਮ ਸਾਫਟਵੇਅਰ ਹੀ ਕਿਹਾ ਜਾਂਦਾ ਹੈ। ਕਰਨਲ ਇੱਕ ਆਪਰੇਟਿੰਗ ਸਿਸਟਮ ਦਾ ਕੋਰ ਹਿੱਸਾ ਹੈ ਜੋ ਕੀ ਐਪਲੀਕੇਸ਼ਨ ਪ੍ਰੋਗ੍ਰਾਮ ਦੇ ਕੰਮ ਕਰਨ ਲੈ।[1] ਸਿਸਟਮ ਸਾਫ਼ਟਵੇਅਰ ਨੂੰ ਅੱਗੇ ਕਈ ਸ਼੍ਰੇਣਿਆਂ ਵਿੱਚ ਵੰਡਿਆ ਜਾ ਸਕਦਾ ਹੈ। ਆਪਰੇਟਿੰਗ ਸਿਸਟਮਸਿਸਟਮ ਪ੍ਰੋਗਰਾਮਾਂ ਦੇ ਸਮੂਹ ਨੂੰ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਆਪਰੇਟਿੰਗ ਸਿਸਟਮ ਹਰੇਕ ਕੰਪਿਊਟਰ ਵਿੱਚ ਹੋਣਾ ਲਾਜ਼ਮੀ ਹੈ। ਆਪਰੇਟਿੰਗ ਸਿਸਟਮ ਤੋਂ ਬਿਨਾਂ ਕੰਪਿਊਟਰ ਕੋਈ ਵੀ ਕੰਮ ਨਹੀਂ ਕਰ ਸਕਦਾ। ਆਪਰੇਟਿੰਗ ਸਿਸਟਮ ਕਈ ਤਰਾਂ ਦੇ ਕਾਰਜ ਨਿਭਾਉਂਦਾ ਹੈ। ਇਹਨਾਂ ਵਿਚੋਂ ਕੁਝ ਹੇਠਾਂ ਲਿਖੇ ਹੋਏ ਹਨ:-
ਓਪਰੇਟਿੰਗ ਸਿਸਟਮ ਦੀਆਂ ਕਿਸਮਾਂ
ਭਾਸ਼ਾ ਟ੍ਰਾਂਸਲੇਟਰਕੰਪਿਊਟਰ ਸਿਰਫ ਬਾਇਨਰੀ ਅੰਕਾਂ ਨੂੰ ਹੀ ਸਮਝ ਸਕਦਾ ਹੈ। ਇਹੀ ਕਾਰਨ ਹੈ ਕੀ ਸਾਡੇ ਵਲੋਂ ਦਿੱਤਾ ਹੋਇਆ ਡਾਟਾ ਪਹਿਲਾਂ ਬਾਇਨਰੀ ਭਾਸ਼ਾ ਵਿੱਚ ਬਦਲ ਜਾਂਦਾ ਹੈ ਜਿਸਨੂੰ ਮਸ਼ੀਨੀ ਭਾਸ਼ਾ ਕਿਹਾ ਜਾਂਦਾ ਹੈ। ਸਾਡੇ ਵਲੋਂ ਦਿੱਤੀਆਂ ਹੋਈਆਂ ਸੂਚਨਾਵਾਂ ਅਸੈਮਬਲੀ ਭਾਸ਼ਾ ਜਾ ਫਿਰ ਇਸ ਤੋਂ ਉੱਚ ਪੱਧਰ ਦੀਆਂ ਹੋ ਸਕਦੀਆਂ ਹਨ। ਕੰਪਿਊਟਰ ਕੁਝ ਅਜਿਹੇ ਸਾਫਟਵੇਅਰ ਦੀ ਵਰਤੋਂ ਕਰਦਾ ਹੈ ਜਿਸ ਨਾਲ ਅਸੈਮਬਲੀ ਜਾ ਫਿਰ ਉੱਚ ਪੱਧਰ ਦੀਆਂ ਭਾਸ਼ਾਵਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਦਾ ਹੈ। ਇਹਨਾਂ ਸਾਫਟਵੇਅਰਾਂ ਨੂੰ ਭਾਸ਼ਾ ਟ੍ਰਾਂਸਲੇਟਰ ਕਹਿੰਦੇ ਹਨ। ਇਹ ਆਮ ਤਿੰਨ ਕਿਸਮਾਂ ਦੇ ਹੁੰਦੇ ਹਨ।
ਟ੍ਰਾਂਸਲੇਟਰ ਦੀ ਇਨਪੁਟ ਨੂੰ ਸੋਰਸ ਕੋਡ ਕਿਹਾ ਜਾਂਦਾ ਹੈ ਅਤੇ ਆਉਟਪੁਟ ਨੂੰ ਓਬਜੈਕਟ ਕੋਡ ਕਿਹਾ ਜਾਂਦਾ ਹੈ।
ਯੂਟਿਲੀਟੀ ਪਰੋਗਰਾਮਯੂਟਿਲੀਟੀ ਪਰੋਗਰਾਮ ਕੁਝ ਵਿਸੇਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। ਇਹ ਸਾਡੇ ਕੰਪਿਊਟਰ ਦੀ ਦੇਖਬਹਾਲ ਕਰਦੇ ਹਨ। ਇਹਨਾਂ ਦੀ ਮਦਦ ਨਾਲ ਸਾਫਟਵੇਅਰਾਂ ਦੀ ਵਧੀਆ ਤਰੀਕੇ ਨਾਲ ਵਰਤੋ ਕੀਤੀ ਜਾ ਸਕਦੀ ਹੈ। ਇਹਨਾਂ ਪ੍ਰੋਗਰਾਮਾਂ ਵਿੱਚ ਐਂਟੀ-ਵਾਇਰਸ ਵੀ ਸ਼ਾਮਿਲ ਹੁੰਦੇ ਹਨ ਜੋ ਕੀ ਕੰਪਿਊਟਰ ਨੂੰ ਵਾਇਰਸ ਨਾਲ ਖਰਾਬ ਹੋਣ ਅਤੇ ਕਿਸੇ ਬਾਹਰੀ ਕੰਪਿਊਟਰ ਦੁਆਰਾ ਹੈਕ ਹੋਣ ਤੋ ਬਚਾਉਦੇ ਹਨ। ਇਹ ਸਾਫਟਵੇਅਰ ਕੰਪਿਊਟਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਕਿਓਂਕਿ ਇਹ ਜਿਸ ਕੰਪਿਊਟਰ ਵਿੱਚ ਮੌਜੂਦ ਹੁੰਦੇ ਹਨ ਉਸਨੂੰ ਕਿਸੇ ਵੀ ਬਾਹਰੀ ਕੰਪਿਊਟਰ ਦੁਆਰਾ ਛੇੜਖਾਣੀ ਅਤੇ ਰਿਮੋਟ ਕੰਟਰੋਲ ਕਰਨ ਤੋਂ ਰੋਕਦੇ ਹਨ। ਯੂਟਿਲੀਟੀ ਪਰੋਗਰਾਮ ਦੇ ਅਲਗ-ਅਲਗ ਕੰਮ ਹੇਠ ਦਿੱਤੇ ਹੋਏ ਹਨ:-
ਹਵਾਲੇ
|
Portal di Ensiklopedia Dunia