ਸਿੱਖਿਆ ਮਨੋਵਿਗਿਆਨਸਿੱਖਿਆ ਮਨੋਵਿਗਿਆਨ (Educational psychology) ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਇਸ ਗੱਲ ਦਾ ਅਧਿਐਨ ਕੀਤਾ ਜਾਂਦਾ ਹੈ ਕਿ ਮਨੁੱਖ ਮਾਹੌਲ ਵਿੱਚ ਸਿੱਖਦਾ ਕਿਵੇਂ ਹੈ ਅਤੇ ਸਿੱਖਿਅਕ ਢੰਗਾਂ ਨੂੰ ਜਿਆਦਾ ਪਰਭਾਵੀ ਕਿਵੇਂ ਬਣਾਇਆ ਜਾ ਸਕਦਾ ਹੈ। ਸਿੱਖਿਆ ਮਨੋਵਿਗਿਆਨ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ - ‘ਸਿੱਖਿਆ’ ਅਤੇ ‘ਮਨੋਵਿਗਿਆਨ’। ਇਸ ਲਈ ਇਸਦਾ ਸ਼ਾਬਦਿਕ ਮਤਲਬ ਹੈ - ਸਿੱਖਿਆ ਸਬੰਧੀ ਮਨੋਵਿਗਿਆਨ। ਦੂਜੇ ਸ਼ਬਦਾਂ ਵਿੱਚ, ਇਹ ਮਨੋਵਿਗਿਆਨ ਦਾ ਵਿਵਹਾਰਕ ਰੂਪ ਹੈ ਅਤੇ ਸਿੱਖਿਆ ਦੀ ਪਰਿਕਿਰਿਆ ਵਿੱਚ ਮਨੁੱਖੀ ਵਿਵਹਾਰ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ। ਸਿੱਖਿਆ ਦੇ ਸਾਰੇ ਪਹਿਲੂਆਂ ਜਿਵੇਂ ਸਿੱਖਿਆ ਦੇ ਉਦੇਸ਼ਾਂ, ਸਿੱਖਣ ਦੀਆਂ ਵਿਧੀਆਂ, ਕੋਰਸ, ਲੇਖਾ ਜੋਖਾ, ਅਨੁਸ਼ਾਸਨ ਆਦਿ ਨੂੰ ਮਨੋਵਿਗਿਆਨ ਨੇ ਪ੍ਰਭਾਵਿਤ ਕੀਤਾ ਹੈ[1]। ਬਿਨਾਂ ਮਨੋਵਿਗਿਆਨ ਦੀ ਸਹਾਇਤਾ ਦੇ ਸਿੱਖਿਆ ਪਰਿਕਿਰਿਆ ਵਧੀਆ ਢੰਗ ਨਾਲ ਨਹੀਂ ਚੱਲ ਸਕਦੀ। ਸਿੱਖਿਆ ਮਨੋਵਿਗਿਆਨ ਨੂੰ ਇਸ ਦੇ ਹੋਰਨਾਂ ਵਿਸ਼ਾ-ਖੇਤਰਾਂ ਨਾਲ ਰੱਖ ਕੇ ਸਮਝਿਆ ਜਾ ਸਕਦਾ ਹੈ। ਇਹ ਮੁੱਢਲੇ ਤੌਰ ਤੇ ਮਨੋਵਿਗਿਆਨ ਨਾਲ ਜੁੜਿਆ ਹੋਇਆ ਹੈ ਜੋ ਅੱਗੇ ਮੈਡੀਸਿਨ ਅਤੇ ਨਿਉਰੋ-ਸਾਇੰਸ ਨਾਲ ਜੁੜਦਾ ਹੈ। ਹਵਾਲੇ
|
Portal di Ensiklopedia Dunia