ਸਿੱਖਿਆ ਵਿੱਚ ਪੱਖਪਾਤਸਿੱਖਿਆ ਵਿੱਚ ਪੱਖ-ਪਾਤ ਜਾਂ ਤਰਫ਼ਦਾਰੀ ਵਿੱਦਿਅਕ ਪ੍ਰਣਾਲੀ ਵਿੱਚ ਅਸਲੀ ਜਾਂ ਅਨੁਭਵੀ ਪੱਖਪਾਤ ਨੂੰ ਦਰਸਾਉਂਦਾ ਹੈ। ਇਸ ਦੇ ਕਈ ਰੂਪ ਹੋ ਸਕਦੇ ਹਨ। ਪਰ ਸਭ ਦਾ ਪ੍ਰਭਾਵ ਬੱਚੇ ਜਾਂ ਨੌਜਵਾਨ ਨੂੰ ਸਹੀ ਜਾਣਕਾਰੀ, ਸਹੀ ਗਿਆਨ ਦੇਣ ਤੋਂ ਮੁਨਕਰ ਹੋਣਾ ਤੇ ਗਲਤ ਤੱਥ ਦੱਸ ਕੇ ਉਸ ਦੇ ਵਿਵਹਾਰ, ਪ੍ਰਤਿਕਿਰਿਆ ਨੂੰ ਆਪਣੇ ਅਨੁਸਾਰ ਢਾਲਣਾ ਹੈ ਜਾਂ ਸਿੱਖਿਆ ਵਰਗੇ ਜੀਵਨ ਲਈ ਲੋੜੀਂਦੇ ਮੂਲ ਅਧਿਕਾਰ ਤੋਂ ਵੰਚਿਤ ਕਰਨਾ ਹੁੰਦਾ ਹੈ। ਸਕੂਲ ਪਾਠ ਪੁਸਤਕਾਂ ਵਿੱਚ ਪੱਖ-ਪਾਤਸਕੂਲੀ ਪਾਠ ਪੁਸਤਕਾਂ ਦੀ ਸਮੱਗਰੀ ਬਾਰੇ ਆਮ ਤੌਰ ਤੇ ਵਾਦ- ਵਿਵਾਦ ਚਲਦਾ ਰਹਿੰਦਾ ਹੈ। ਕਿਉਂਕਿ ਉਹਨਾਂ ਦਾ ਨਿਸ਼ਾਨਾ ਛੋਟੇ ਬੱਚੇ ਅਤੇ ਨੌਜਵਾਨ ਹੁੰਦੇ ਹਨ। ਤੱਥਾਂ ਨੂੰ ਲੁਕਾਉਣ' ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਜਾਂ ਮਿਟਾਉਣ ਲਈ " ਹੂੰਝਾ ਫੇਰਨਾ " ਸ਼ਬਦ ਵਰਤਿਆ ਜਾਂਦਾ ਹੈ।[1][2][3] ਹਰ ਸਮਾਜ ਦੀ ਤਾਕਤਵਰ ਧਿਰ ਆਪਣੀਆਂ ਜ਼ਿਆਦਤੀਆਂ ਨੂੰ ਛੁਪਾਉਣ ਲਈ ਨਵੀਂ ਪੀੜ੍ਹੀ ਦੇ ਦਿਮਾਗ ਵਿੱਚ ਮਨਚਾਹੇ ਵਿਚਾਰ ਭਰਨ ਦੀ ਕੋਸ਼ਿਸ਼ ਕਰਦੀ ਹੈ ਜੋ ਕਿ ਪਾਠ ਪੁਸਤਕਾਂ ਅਤੇ ਪਾਠਕ੍ਰਮ ਦੀ ਮਦਦ ਨਾਲ ਕੀਤਾ ਜਾਂਦਾ ਹੈ। ਇਹ ਰਵਾਇਤ ਨਵੀਂ ਪੀੜ੍ਹੀ ਨੂੰ ਮਾਨਸਿਕ ਗੁਲਾਮ ਬਣਾਉਣ ਜਿਹੀ ਹੈ। ਇਤਿਹਾਸ ਵਿੱਚ ਮਿਲਟਰੀ ਅੱਤਿਆਚਾਰਾਂ ਦੀ ਰਿਪੋਰਟ ਹਮੇਸ਼ਾ ਬਹੁਤੀ ਵਿਵਾਦਿਤ ਰਹੀ ਹੈ।ਹਰ ਸਮਾਜ ਦੇ ਦੁਰਵਿਵਹਾਰ ਜਾਂ ਜ਼ਿਆਦਤੀ ਨੂੰ ਦੇਸ਼ਭਗਤੀ ਜਾਂ ਰਾਸ਼ਟਰਵਾਦ ਦੇ ਨਾਂ ਹੇਠ ਦਬਾਇਆ ਜਾਂਦਾ ਹੈ। ਧਰਮ ਦੇ ਨਾਂ ਹੇਠ ਜੀਵ ਵਿਕਾਸ ਦੇ ਸਿਧਾਂਤ ਜਾਂ ਅਜਿਹੇ ਹੋਰ ਵਿਗਿਆਨਕ ਸਿਧਾਂਤਾਂ ਨੂੰ ਉੱਭਰਨ ਨਹੀਂ ਦਿੱਤਾ ਜਾਂਦਾ। ਸੈਕੰਡਰੀ ਸਕੂਲ ਸਿੱਖਿਆ ਦੇ ਸੰਦਰਭ ਵਿੱਚ, ਜਿਸ ਤਰੀਕੇ ਨਾਲ ਤੱਥ ਅਤੇ ਇਤਿਹਾਸ ਪੇਸ਼ ਕੀਤੇ ਜਾਂਦੇ ਹਨ, ਉਹ ਸਮਕਾਲੀ ਵਿਚਾਰ, ਰਾਏ ਅਤੇ ਸਮਾਜਿਕਤਾ ਦੀ ਵਿਆਖਿਆ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਪ੍ਰਸਾਰਿਤ ਹੋਈ ਜਾਣਕਾਰੀ ਦੀ ਕਿਸਮ ਨੂੰ ਸੰਨ੍ਹ ਲਗਾਉਣ ਲਈ ਇੱਕ ਜਾਇਜ਼ ਦਲੀਲ ਨੌਜਵਾਨਾਂ ਲਈ ਅਜਿਹੀ ਸਮੱਗਰੀ ਦੀ ਅਨੁਚਿਤ ਗੁਣਾਂ 'ਤੇ ਅਧਾਰਤ ਹੈ. "ਅਣਉਚਿਤ" ਵਿਸ਼ੇਸ਼ਤਾ ਦੀ ਵਰਤੋਂ ਆਪਣੇ ਆਪ ਵਿੱਚ ਵਿਵਾਦਗ੍ਰਸਤ ਹੈ, ਕਿਉਂਕਿ ਇਹ ਵਧੇਰੇ ਸਿਆਸੀ ਤੌਰ ਤੇ ਪ੍ਰੇਰਿਤ ਸੈਂਸਰ ਵਿਵਸਥਾ ਨੂੰ ਲਾਗੂ ਕਰਨ ਲਈ ਵਰਤਿਆ ਜਾ ਸਕਦਾ ਹੈ। ਧਾਰਮਿਕ ਪੱਖ-ਪਾਤਬਹੁਤੇ ਦੇਸ਼ਾਂ ਵਿੱਚ ਸਿੱਖਿਆ ਵਿੱਚ ਪੱਖ-ਪਾਤ ਕਰਨ ਵਿਰੁੱਧ ਦਿਸ਼ਾ ਨਿਰਦੇਸ਼ ਹਨ ਪਰ ਉਹ ਹਮੇਸ਼ਾ ਲਾਗੂ ਨਹੀਂ ਹੁੰਦੇ। ਕੈਲੀਫੋਰਨੀਆ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇਹ ਬਿਆਨ ਕੀਤਾ ਗਿਆ ਹੈ," ਕਿਸੇ ਵੀ ਧਾਰਮਿਕ ਵਿਸ਼ਵਾਸ ਜਾਂ ਅਭਿਆਸ ਦਾ ਮਖੌਲ ਨਹੀਂ ਉਡਾਇਆ ਜਾ ਸਕਦਾ। ਕਿਸੇ ਵੀ ਧਾਰਮਿਕ ਸਮੂਹ ਨੂੰ ਨੀਵਾਂ ਨਹੀਂ ਕਿਹਾ ਜਾ ਸਕਦਾ। ਕਿਸੇ ਧਾਰਮਿਕ ਵਿਸ਼ਵਾਸ ਜਾਂ ਅਭਿਆਸ ਦਾ ਕੋਈ ਸਪਸ਼ਟੀਕਰਨ ਜਾਂ ਵਰਣਨ ਉਸੇ ਤਰੀਕੇ ਨਾਲ ਹੋਣਾ ਚਾਹੀਦਾ ਹੈ ਜੋ ਕਿਸੇ ਵੀ ਧਾਰਮਿਕ ਵਿਸ਼ਵਾਸ ਨੂੰ ਉਤਸ਼ਾਹਿਤ ਨਾ ਕਰੇ ਜਾਂ ਵਿਦਿਆਰਥੀ ਨੂੰ ਪ੍ਰੇਰਿਤ ਨਾ ਕਰੇ।"[4] ਭਾਰਤ1982 ਵਿੱਚ ਐੱਨ.ਸੀ.ਈ.ਆਰ.ਟੀ. (ਵਿਦਿਅਕ ਖੋਜ ਅਤੇ ਸਿਖਲਾਈ ਦੀ ਕੌਮੀ ਪ੍ਰੀਸ਼ਦ) ਨੇ ਸਕੂਲ ਪੁਸਤਕਾਂ ਦੇ ਪੁਨਰ ਲਿਖਣ ਲਈ ਸੇਧ ਜਾਰੀ ਕੀਤੇ।[5] ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ " ਮੱਧਕਾਲੀਨ ਸਮੇਂ ਦੀ ਵਿਸ਼ੇਸ਼ਤਾ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਸੰਘਰਸ਼ ਦੇ ਤੌਰ ਤੇ ਦਰਸਾਉਣਾ ਮਨ੍ਹਾ ਹੈ।"[6] ਹਵਾਲੇ
ਬਾਹਰਲੇ ਲਿੰਕ |
Portal di Ensiklopedia Dunia