ਸਿੱਖ ਸਪੋਕਸਮੈਨ

ਸਿੱਖ ਸਪੋਕਸਮੈਨ (English: Sikhspokesman) ਟੋਰਾਂਟੋ, ਕੈਨੇਡਾ ਤੋਂ ਛਪਣ ਵਾਲਾ ਪੰਜਾਬੀ ਅਖ਼ਬਾਰ ਹੈ। ਇਹ ਦੁਨੀਆ ਦਾ ਇਕੋ-ਇਕ ਅਜਿਹਾ ਪੰਜਾਬੀ ਅਖ਼ਬਾਰ ਹੈ ਜਿਹੜਾ ਸਿਰਫ ਸਿੱਖ ਮਾਮਲਿਆਂ ਬਾਰੇ ਹਰ ਕਿਸਮ ਦੀ ਜਾਣਕਾਰੀ ਦਿੰਦਾ ਹੈ। ਇਹ ਅਖ਼ਬਾਰ ਚਲਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਟੋਰਾਂਟੋਂ ਵਿੱਚ 1972 ਤੋਂ ਰਹਿੰਦੇ ਗੁਰਸਿੱਖ ਗੁਰਨਾਮ ਸਿੰਘ ਕੁੰਢਾਲ ਦੇ ਮਨ ਵਿੱਚ ਆਇਆ। ਉਹਨਾਂ ਨੇ ਆਪਣੇ ਮਨ ਦੇ ਵਿਚਾਾਰ ਨੂੰ ਅਮਲੀ ਰੂਪ ਦੇਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 19 ਜੂਨ 2009 ਵਿੱਚ ਇਹ ਵਿਚਾਰ ਸਖਸ਼ਤ ਹੋਇਆ ਜਦੋਂ ਇਸ ਦਾ ਪਹਿਲਾਂ ਅੰਕ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪੁੱਜਿਆ। ਗੁਰਸੇਵਕ ਸਿੰਘ ਧੌਲਾ ਇਸ ਦੇ ਪਹਿਲੇ ਸੰਪਾਦਕ ਬਣੇ। ਸ਼ੁਰੂ ਵਿੱਚ ਇਸ ਅਖ਼ਬਾਰ ਦਾ ਨਾਮ 'ਸਿੱਖ ਵੀਕਲੀ' ਰੱਖਿਆ ਗਿਆ ਸੀ ਜੋ ਬਾਅਦ ਵਿੱਚ ਬਦਲ ਕੇ 'ਸਿੱਖ ਸਪੋਕਸਮੈਨ' ਕੀਤਾ ਗਿਆ ਹੈ।

ਅਖ਼ਬਾਰ ਦਾ ਸੁਲੋਗਨ

ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਿੱਖ ਸਪੋਕਸਮੈਨ ਅਖ਼ਬਾਰ ਦਾ ਮੰਤਵ

ਇਸ ਅਖ਼ਬਾਰ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਆਪਣੇ ਧਰਮ ਬਾਰੇ ਸਹੀ ਜਾਣਕਾਰੀ ਦੇਣਾ ਹੈ। ਇਸ ਤੋਂ ਇਲਾਵਾ ਸਿੱਖਾਂ ਦੀ ਨਵੀਂ ਪੀੜ੍ਹੀ ਜਿਹੜੀ ਕੈਨੇਡਾ ਵਿੱਚ ਹੀ ਜੰਮੀ-ਪਲ਼ੀ ਹੈ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਅਤੇ ਪੰਜਾਬੀ ਬੋਲੀ ਨਾਲ ਜੋੜੀ ਰੱਖਣਾ ਹੈ।

ਬਾਹਰੀ ਲਿੰਕ

  1. http://sikhspokesman.com/lastweek.php Archived 2017-08-24 at the Wayback Machine.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya