ਸੀਮਾ ਬਿਸਵਾਸ
ਸੀਮਾ ਬਿਸਵਾਸ (ਜਨਮ 14 ਜਨਵਰੀ 1965) ਇੱਕ ਭਾਰਤੀ ਫ਼ਿਲ੍ਮ ਅਤੇ ਥਿਏਟਰ ਅਭਿਨੇਤਰੀ ਹੈ। ਇਸ ਦਾ ਜਨਮ ਅਸਾਮ ਵਿੱਚ ਹੋਇਆ। ਇਸ ਨੂ ਸ਼ੇਖਰ ਕਪੂਰ ਦੀ ਫ਼ਿਲਮ ਬੈੰਡਿਟ ਕਵੀਨ ਵਿੱਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਮਗਰੋਂ ਮਸ਼ਹੂਰੀ ਮਿਲੀ। ਬਿਸਵਾਸ ਨੂੰ 1996 ਵਿੱਚ ਬੈੰਡਿਟ ਕਵੀਨ ਵਿੱਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਲਈ ਬੈਸਟ ਐਕਟ੍ਰੈਸ ਲਈ ਨੈਸ਼ਨਲ ਅਵਾਰਡ ਮਿਲਿਆ। ਉਸ ਨੂੰ 2000 ਵਿੱਚ ਸੰਗੀਤ ਨਾਟਕ ਅਕੈਡਮੀ ਅਵਾਰਡ ਮਿਲਿਆ ਅਤੇ ਦੀਪਾ ਮਹਿਤਾ ਦੀ ਫ਼ਿਲਮ ਵਾਟਰ ਵਿੱਚ ਸ਼ਕੁੰਤਲਾ ਦਾ ਕਿਰਦਾਰ ਨਿਭਾਉਣ ਲਈ 2006 ਬੈਸਟ ਐਕਟ੍ਰੈਸ ਜ਼ਿਨੀ ਅਵਾਰਡ ਮਿਲਿਆ। ਵਿਅਕਤੀਗਤ ਜੀਵਨਬਿਸਵਾਸ ਦਾ ਜਨਮ ਅਸਾਮ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਜਗਦੀਸ਼ ਤੇ ਮਾਂ ਦਾ ਨਾਮ ਮੀਰਾ ਬਿਸਵਾਸ ਸੀ। [1] ਉਸਦੀ ਮਾਂ ਇਤਿਹਾਸ ਦੀ ਅਧਿਆਪਿਕਾ ਤੇ ਅਸਾਮ ਦੀ ਨਾਮਵਰ ਥਿਏਟਰ ਆਰਟਿਸਟ ਸੀ। ਉਸਨੇ ਨਲਬਾਰੀ ਕਾਲਜ਼ ਤੋਂ ਰਾਜਨੀਤੀ ਵਿਗਿਆਨ ਦੀ ਪੜਾਈ ਕੀਤੀ, ਤੇ ਫੇਰ ਨੈਸ਼ਨਲ ਸਕੂਲ ਆਫ ਡਰਾਮਾ, ਦਿੱਲੀ ਵਿੱਚ ਦਾਖਲਾ ਲਿਆ। 1984 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਿਗਰੀ ਲੈਣ ਤੋਂ ਬਾਅਦ ਉਸਨੇ ਐਨ ਐਸ ਡੀ ਰਿਪਰਟ੍ਰੀ ਕੰਪਨੀ ਨਾਲ ਜੁੜੀ। ਕੈਰੀਅਰਸੀਮਾ ਬਿਸਵਾਸ ਨੇ ਬਤੌਰ ਹੀਰੋਇਨ ਕਿਸ਼ਨ ਕਾਰਥਾ ਦੀ ਅਮਸ਼ਿਨੀ ਵਿੱਚ ਕੰਮ ਕੀਤਾ ਜੋ ਕਿ ਫ਼ਿਲਮੋਤਸਵ (1998) ਦੇ ਇੰਡੀਅਨ ਪਨੋਰਮਾ ਸੈਕਸ਼ਨ ਵਿੱਚ ਦਾਖਿਲ ਹੋਇਆ। ਜਦ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸ਼ੇਖਰ ਕਪੂਰ ਨੇ ਉਸਨੂੰ ਐਨ ਐਸ ਡੀ ਰਿਪਰਟ੍ਰੀ ਕੰਪਨੀ ਵਿੱਚ ਅਭਿਨੈ ਕਰਦੇ ਦੇਖ ਆਪਣੀ ਫ਼ਿਲਮ ਬੈੰਡਿਟ ਕਵੀਨ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਹਿੰਦੀ ਸਿਨੇਮਾ ਵਿੱਚ ਇਹ ਉਸਦੀ ਪਿਹਲੀ ਵੱਡੀ ਬ੍ਰੇਕ ਸੀ। ਸੀਮਾ ਬਿਸਵਾਸ ਨੇ ਕਾਫੀ ਮਰਾਠੀ, ਮਲਿਆਲਮ, ਅਤੇ ਤਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਪ੍ਰ੍ਮੁੱਖ ਫ਼ਿਲਮਾਂ
ਹਵਾਲੇ
|
Portal di Ensiklopedia Dunia