ਸੁਖਦੇਵ ਮਾਦਪੁਰੀ
ਸੁਖਦੇਵ ਮਾਦਪੁਰੀ (12 ਜੂਨ 1935 - 26 ਅਪ੍ਰੈਲ 2020) ਇੱਕ ਪੰਜਾਬੀ ਲੇਖਕ ਸਨ।[1] ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਹਿਤ ਲਗਾਤਾਰ ਕਰਮਸ਼ੀਲ ਹਨ। 2015 ਵਿੱਚ ਇਹਨਾਂ ਨੂੰ ਪੰਜਾਬੀ ਬਾਲ ਸਾਹਿਤ ਵਿੱਚ ਪਾਏ ਆਪਣੇ ਸਮੁੱਚੇ ਯੋਗਦਾਨ ਦੇ ਸਦਕਾ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਜਾਣ-ਪਛਾਣਸੁਖਦੇਵ ਮਾਦਪੁਰੀ ਦਾ ਜਨਮ 12 ਜੂਨ 1935 ਨੂੰ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਦਿਆ ਸਿੰਘ ਅਤੇ ਮਾਤਾ ਬੇਬੇ ਸੁਰਜੀਤ ਕੌਰ ਦੇ ਘਰ ਹੋਇਆ। ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਜਸਪਾਲੋਂ ਤੋਂ ਉਨ੍ਹੇ ਮੈਟ੍ਰਿਕ ਕੀਤੀ ਅਤੇ ਫਿਰ ਜੇ ਬੀ ਟੀ ਕਰਕੇ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। ਉਸ ਨੇ ਪ੍ਰਾਈਵੇਟ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ ਏ ਕਰ ਲਈ। 1978 ਤੱਕ ਅਧਿਆਪਕੀ ਦੇ ਲੰਮੇ ਅਨੁਭਵ ਅਤੇ ਜਮੀਨੀ ਪੱਧਰ ਤੇ ਲੋਕ-ਤੱਥਾਂ ਦਾ ਸੰਗ੍ਰਹਿ ਕਰਨ ਦੇ ਬਾਅਦ ਉਹ ਪੰਜਾਬ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗਾ ਅਤੇ 1993 ਤੱਕ ਇਹ ਕੰਮ ਕਰਦਾ ਰਿਹਾ। 1993 ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਇੱਕਮਨ ਹੋ ਜੁਟਿਆ ਰਿਹਾ। ਉਨ੍ਹੇ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ ਹੈ।[3] ਰਚਨਾਵਾਂਲੋਕਗੀਤ: ਗਾਉਂਦਾ ਪੰਜਾਬ (1959), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲੀਆਂ (2002), ਲੋਕਗੀਤਾਂ ਦੀ ਸਮਾਜਿਕ ਵਿਆਖਿਆ(2003), ਨੈਂਣੀ ਨੀਂਦ ਨਾ ਆਵੇ(2004), ਕਿੱਕਲੀ ਕਬੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010), ਲੋਕਗੀਤਾਂ ਦੀ ਕੂਲ੍ਹਾਂ (2012)।
ਸਨਮਾਨ
ਹਵਾਲੇ
|
Portal di Ensiklopedia Dunia