ਸੁਖਪਾਲ ਸੰਘੇੜਾ
ਸੁਖਪਾਲ, ਸੁਖਪਾਲ ਸੰਘੇੜਾ ਜਾਂ ਡਾ. ਸੁਖਪਾਲ ਸੰਘੇੜਾ ਅਤੇ ਅੰਗਰੇਜ਼ੀ ਵਿੱਚ ਨਾਮ ਡਾ. ਪੌਲ ਸੰਘੇੜਾ (Dr. Paul Sanghera) ਇੱਕ ਖੋਜਕਾਰ, ਸਾਇੰਟਿਸਟ, ਟੈਕਨੌਲੋਜਿਸਟ, ਅਧਿਆਪਕ, ਅਤੇ ਲੇਖਕ ਹੈ। ਉਹ ਭੌਤਿਕ ਵਿਗਿਆਨ, ਕੰਪਿਊਟਰ ਵਿਗਿਆਨ, ਬਾਇਓਮੋਲੇਕੁਲਰ ਇੰਜੀਨੀਅਰਿੰਗ ਤੇ ਬਾਇਓਇਨਫੋਰਮੈਟਿਕਸ, ਅਤੇ ਪ੍ਰੋਜੈਕਟ ਮੈਨੇਜਮੈਂਟ ਵਿੱਚਲੇ ਵਿਸ਼ਿਆਂ ਦਾ ਮਾਹਰ ਤੇ ਅਨੁਭੁਵੀ ਹੈ। ਦੁਨੀਆਂ ਦੇ ਭਰਮਣ ਦੌਰਾਨ ਵਿਗਿਆਨ ਦੇ ਖ਼ੇਤਰ ਵਿੱਚ ਕਮਾਈਆਂ ਉਹਦੀਆਂ 7 ਡਿਗਰੀਆਂ ਵਿੱਚ ਸ਼ਾਮਲ ਨੇ: ਕਾਰਲਟਨ ਯੂਨੀਵਰਸਿਟੀ, ਕੈਨੇਡਾ ਅਤੇ ਸਰਨ, ਯੂਰਪ ਤੋਂ ਫਿਜ਼ਿਕਸ ਵਿੱਚ ਪੀ.ਐਚ.ਡੀ.; ਕੋਰਨੈਲ ਯੂਨੀਵਰਸਿਟੀ, ਅਮਰੀਕਾ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰ ਆਫ ਇੰਜੀਨੀਅਰਿੰਗ; ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਂਟਾ ਕਰੂਜ਼, ਅਮਰੀਕਾ ਤੋਂ ਬਾਇਓਮੋਲਿਕੂਲਰ ਇੰਜੀਨੀਅਰਿੰਗ ਤੇ ਬਾਇਓਇਨਫਾਰਮੈਟਿਕਸ ਵਿੱਚ ਐਮ.ਐਸ.ਸੀ.; ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ, ਭਾਰਤ ਤੋਂ ਫਿਜ਼ਿਕਸ ਵਿੱਚ ਐਮ.ਫ਼ਿਲ.; ਅਤੇ ਗੁਰੂ ਨਾਨਕ ਯੂਨੀਵਰਸਿਟੀ, ਪੰਜਾਬ, ਤੋਂ ਫਿਜ਼ਿਕਸ, ਰਸਾਇਣ ਵਿਗਿਆਨ, ਤੇ ਗਣਿਤ ਵਿੱਚ ਬੀ.ਐਸ.ਸੀ.। ਉਸ ਕੋਲ ਵਿਗਿਆਨ ਵਿੱਚ ਖੋਜ, ਅਧਿਆਪਨ, ਤੇ ਸਿੱਖਣ ਦਾ, ਅਤੇ ਵੱਖ ਵੱਖ ਸਮਾਜਾਂ ਵਿੱਚ ਰਹਿਣ ਤੇ ਮਿਲਣ-ਵਰਤਣ ਦਾ ਵਿਆਪਕ ਅੰਤਰ-ਅਨੁਸ਼ਾਸਨਿਕ, ਬਹੁਸਭਿਆਚਾਰਕਤਾ, ਤੇ ਅੰਤਰ-ਮਹਾਂਦੀਪੀ ਅਨੁਭਵ ਹੈ। EducationAcademic Degrees
Researchਡਾ. ਸੰਘੇੜਾ ਯੂਰਪੀਅਨ, ਕੈਨੇਡੀਅਨ, ਅਮਰੀਕਨ, ਅਤੇ ਅੰਤਰਰਾਸ਼ਟਰੀ ਮਿਆਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ 150 ਤੋਂ ਵੱਧ ਵਿਗਿਆਨਕ ਖੋਜ ਪੱਤਰਾਂ ਦਾ ਲੇਖਕ ਜਾਂ ਸਹਿ-ਲੇਖਕ ਹੈ। ਭੌਤਿਕੀ ਦੇ ਖ਼ੇਤਰ ਵਿੱਚ ਕੋਰਨੈਲ ਯੂਨੀਵਰਸਿਟੀ, ਅਮਰੀਕਾ ਅਤੇ ਸਰਨ, ਯੂਰਪ ਦੀਆਂ ਵਿਸ਼ਵ ਪੱਧਰੀ ਪ੍ਰਯੋਗਸ਼ਾਲਾਵਾਂ ਵਿੱਚ ਉਹਨੇ ਹਾਇਡਲਬਰਗ ਯੂਨੀਵਰਸਿਟੀ ਤੋਂ ਲੈ ਕੇ ਹਾਰਵਰਡ ਯੂਨੀਵਰਸਿਟੀ ਅਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਲੀਫੋਰਨੀਆ ਇੰਸਟੀਟਿਊਟ ਆਫ ਤਕਨਾਲੋਜੀ(ਕੈਲਟੇਕ) ਤੱਕ, ਵਿਸ਼ਵ ਪੱਧਰੀ ਵਿਗਿਆਨੀਆਂ ਨਾਲ ਕੰਮ ਕੀਤਾ। ਡਾ. ਸੰਘੇੜਾ ਦੇ ਖ਼ੋਜ ਕੰਮਾਂ ਵਿੱਚ ਸ਼ਾਮਲ ਸੀ ਬ੍ਰਹਿਮੰਡ ਨੂੰ ਚਲਾਉਣ ਵਾਲੀਆਂ ਚਾਰ ਸ਼ਕਤੀਆ ‘ਚੋਂ ‘ਮਜ਼ਬੂਤ ਪ੍ਰਮਾਣੂ ਸ਼ਕਤੀ’ (strong nuclear force) ਦੇ ਕੁਆਂਟਮ ਸਿਧਾਂਤਾਂ ਨੂੰ ਮਾਡਲ ਕਰ ਕੇ ਪ੍ਰਯੋਗਾਂ ਦੁਆਰਾ ਪਰਖਣਾ। ਉਹ ਉਨ੍ਹਾਂ ਵਿਗਿਆਨੀਆਂ ਦੀ ਟੀਮ ਵਿੱਚ ਸ਼ਾਮਲ ਸੀ, ਜਿਨ੍ਹਾਂ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਦੇ ਨੇੜੇ ਸਥਿਤ ਸਰਨ (European Organization for Nuclear Research) ਪ੍ਰਯੋਗਸ਼ਾਲਾ ਵਿਖ਼ੇ ਦੁਨੀਆਂ ਦੀ ਸਭ ਤੋਂ ਵੱਡੀ ਮਸ਼ੀਨ, ਲੈਪ (ਲਾਰਜ਼ ਇਲਿਕਟ੍ਰੋਨ ਪੋਜ਼ੀਟ੍ਰੋਨ ਕੋਲਾਇਡਰ), ਵਿੱਚ ਬ੍ਰਹਿਮੰਡ ਦੇ ਸ਼ੁਰੂ ਵਿੱਚ ਹੋਏ ਮਹਾਂ-ਧਮਾਕੇ ਨੂੰ ਛੋਟੇ ਰੂਪ ਵਿੱਚ ਦੁਬਾਰਾ ਪੈਦਾ ਕਰਕੇ ਮਹਾਂ-ਧਮਾਕੇ (big bang) ਸਿਧਾਂਤ ਦੇ ਕੁਝ ਕੇਂਦਰੀ ਪੱਖਾਂ ਦੀ ਪੁਸ਼ਟੀ ਕੀਤੀ। ਸੁਖਪਾਲ ਬਹੁਤ ਥੋੜੇ ਵਿਗਿਆਨੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਆਪਣੇ ਸਮੇਂ ਵਿੱਚ ‘ਮਜ਼ਬੂਤ ਪ੍ਰਮਾਣੂ ਸ਼ਕਤੀ’ ਦੀ ਤਾਕਤ ਨੂੰ ਸਭ ਤੋਂ ਵੱਧ ਸ਼ੁੱਧਤਾ ਨਾਲ ਮਿਣਿਆਂ। ਉਹਦੇ ਸਮੁੱਚੇ ਖ਼ੋਜ ਕੰਮ ਨੇ ਬ੍ਰਹਿਮੰਡ ਦੇ ‘ਸਟੈਂਡਰਡ ਮਾਡਲ’ ਦੇ ਵਿਕਾਸ ਤੇ ਸਮਝ ਵਿੱਚ ਹਿੱਸਾ ਪਾਇਆ। ਨਾਲੇ, ਜੋ ਬਾਅਦ ‘ਚੇ ਲੋਕਾਂ ਵਿੱਚ ‘ਇੰਟਰਨੈਟ’ ਦੇ ਨਾਂ ਨਾਲ ਪ੍ਰਸਿੱਧ ਹੋਇਆ, ਵਰਲਡ ਵਾਈਡ ਵੈੱਬ ਵੀ ਸਰਨ ਪ੍ਰਯੋਗਸ਼ਾਲਾ ਵਿੱਚ ਹੀ ਡਾ. ਸੰਘੇੜਾ ਸਣੇ ਵਿਗਿਆਨੀਆਂ ਦੀ ਉਸ ਟੀਮ ਲਈ ਈਜ਼ਾਦ ਕੀਤਾ ਗਿਆਂ ਸੀ, ਉਨ੍ਹਾਂ ਦੀਆਂ ਕੱਟਿੰਗ ਇਜ ਤਕਨੀਕੀ ਲੋੜਾਂ ਨੂੰ ਪੁਰਿਆਂ ਕਰਨ ਲਈ। Computer Science / Entrepreneurshipਸੁਖਪਾਲ ਨੇ ਵੈੱਬ (‘ਇੰਟਰਨੈਟ’) ਨੂੰ ਆਪਣੀ ਖ਼ੋਜ ਪ੍ਰਯੋਗਸ਼ਾਲਾ ਦੇ ਘੇਰੇ ਵਿੱਚੋਂ ਕੱਢ ਕੇ ਆਮ ਲੋਕਾਂ ਤੱਕ ਪਹੁੰਚਾੳੇੁਣ ਲਈ ‘ਜਾਣਕਾਰੀ ਸਾਰਿਆਂ ਲਈ’, ‘ਮੁਫਤ ਜਾਣਕਾਰੀ’, ‘ਓਪਨ ਸੋਰਸ ਕੋਡ’ ਆਦਿ ਲਹਿਰਾਂ ਵਿੱਚ ਹਿੱਸਾ ਲਿਆ। ਇਸ ਕੋਸ਼ਿਸ਼ ਦੇ ਇੱਕ ਹਿੱਸੇ ਵਜੋਂ, ਸੁਖਪਾਲ ਨੇ ਦੁਨੀਆਂ ਵਿੱਚ ਪਹਿਲੀ ਵੈੱਬ/ਕੰਪਨੀ, ਨੈੱਟਸਕੇਪ, ਵਿੱਚ ਪਹਿਲੇ ਪਬਲਿਕ ਵੈੱਬ ਬਰਾਊਜ਼ ਦੀ ਉਸਾਰੀ ਵਿੱਚ ਹਿੱਸਾ ਪਾਇਆ, ਜੋ ਕੰਪਨੀ ਵੈੱਬ ਸਾਈਟ ‘ਤੋਂ ਹਰ ਕੋਈ ਮੁਫ਼ਤ ਪ੍ਰਾਪਤ (ਡਾਊਨਲੋਡ) ਕਰ ਸਕਦਾ ਸੀ। ਇਸ ਵੈੱਬ ਬਰਾਊਜ਼ਰ ਦੇ ਜ਼ਰੀਏ ਇੰਟਰਨੈੱਟ ਜਾਂ ਵੈੱਬ ਨੂੰ ਲੋਕਾਈ ਵਿੱਚ ਲਿਜਾਣ ਦੇ ਕੰਮ ਦੀ ਅਮਲੀ ਰੂਪ ਵਿੱਚ ਸ਼ੁਰੂਆਤ ਹੋਈ। ਯਾਦ ਰਹੇ, ਹੁਣ ਫ਼ੇਸਬੁੱਕ ਸਣੇ ਸੋਸਲ ਮੀਡੀਆ ਵੈੱਬ-ਸਾਈਟਾਂ, ਜਾਂ ਕੋਈ ਵੀ ਵੈੱਬ-ਸਾਈਟ, ਉਸੇ ਵੈੱਬ ਉੱਪਰ ਟਿੱਕੀਆਂ ਹੋਇਆਂ ਨੇ; ਤੇ ਵੈੱਬ ਬਰਾਊਜ਼ਰ ਜ਼ਰੀਏ ਤੁਸੀਂ ਵੈੱਬ-ਸਾਈਟਾਂ ‘ਤੇ ਜਾਂਦੇ ਹੋ, ਉਨ੍ਹਾਂ ਤੋਂ ਸੂਚਨਾ ਪੜ੍ਹਦੇ ਹੋ ਜਾਂ ਡਾਊਨਲੋਡ ਕਰਦੇ ਹੋ, ਅਤੇ ਉਨ੍ਹਾਂ ‘ਤੇ ਸੂਚਨਾ ਲਿਖਦੇ ਹੋ ਜਾਂ ਅਪਲੋਡ ਕਰਦੇ ਹੋ। ਇਹਤੋਂ ਇਲਾਵਾ, ਡਾ. ਸੰਘੇੜਾ ਨੇ ‘ਨੋਵੈਲ’ ਕੰਪਨੀ ਵਿੱਚ ਕੰਮ ਕਰਦੇ ਹੋਏ ਦੁਨੀਆਂ ਦੇ ਪਹਿਲੇ ਕੰਪਿਊਟਰ ਨੈਟਵਰਕ ਮੈਨੇਜਮੈਂਟ ਸਿਸਟਮ,ਐਨ.ਡੀ.ਐਸ., ਦੀ ਉਸਾਰੀ ਤੇ ਉਹਨੂੰ ਵੈੱਬ/ਇੰਟਰਨੈਟ ਨਾਲ ਜੋੜਨ ਵਿੱਚ ਹਿੱਸਾ ਪਾਇਆ। ਹੋਰ, ਸੁਖਪਾਲ ਨੇ ‘ਵੈੱਬ ਆਰਡਰ’ ਕੰਪਨੀ ਲਈ ਕੰਮ ਕਰਦੇ ਹੋਏ ਇੱਕ ਹੋਰ ਇੰਜੀਨੀਅਰ ਨਾਲ ਰਲ ਕੇ ਦੁਨੀਆਂ ਵਿੱਚ ਪਹਿਲੀ ਜਾਂ ਪਹਿਲੀਆਂ ਵਿੱਚੋਂ ਇੱਕ ‘ਵੈੱਬ ਸਟੋਰ ਫਰੰਟ’ ਤਕਨਾਲੋਜੀ ਦੀ ਉਸਾਰੀ ਕੀਤੀ, ਜਿਹਨੂੰ ਵਰਤ ਕੇ ਕੋਈ ਵੀ ਵੈੱਬ/ਇੰਟਰਨੈਟ ਉੱਪਰ ਚੀਜ਼ਾਂ ਵੇਚਣ ਦੀ ਦੁਕਾਨ ਖ਼ੋਹਲ ਸਕਦਾ ਸੀ। ਰਚਨਾਵਾਂਡਾ. ਸੁਖਪਾਲ ਸੰਘੇੜਾ ਵਾਇਲੀ, ਮਕਗਰਾਅ ਹਿੱਲ, ਸੇਨਗੇਜ ਲਰਨਿੰਗ ਵਰਗੇ ਜਗਤ ਪ੍ਰਸਿਧ ਨਾਮਵਰ ਪ੍ਰਕਾਸ਼ਕਾਂ ਵਲੋਂ ਵਿਗਿਆਨ, ਟੈਕਨਾਲੋਜੀ, ਤੇ ਪਰੌਜੈਕਟ ਮੈਨਜਿਮੈਂਟ ਦੇ ਵਿਸ਼ਿਆਂ ਉੱਪਰ Paul Sanghera ਦੇ ਨਾਮ ਥੱਲੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਕੀਤੀਆਂ ਕਰੀਬ ਦੋ ਦਰਜਨ ਕਿਤਾਬਾਂ ਦਾ ਲੇਖਕ ਹੈ। ਸੁਖਪਾਲ ਕਾਵਿ ਰੂਪ ਵਿੱਚ ‘ਕਿੱਸਿਆਂ ਦੇ ਕੈਦੀ’, ‘ਟੱਕਰ’, ‘ਭੂਤ ਨਗਰੀ’, ‘ਗ਼ੋਦ ਲਏ ਗੀਤ’, ਤੇ ‘ਲੋਕ ਕਹਿਚਰੀ’, ਅਤੇ ਨਾਵਲ ਦੇ ਖ਼ੇਤਰ ਵਿੱਚ ‘ਢੱਠਾ ਖੂਹ’, ਤੇ “ਇੱਕ ‘ਦਹਿਸ਼ਤ ਪਸੰਦ’ ਦੀ ਡਾਇਰੀ”, ਵਰਗੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ। ਉਹਦੀਆਂ ਚਰਨਾਵਾਂ ਲੋਅ ਤੋਂ ਲੇੈਕੇ ਆਰਸੀ ਤੇ ਸਿਰਜਣਾ ਤੱਕ ਭਿੰਨ ਭਿੰਨ ਪੰਜਾਬੀ ਸਾਹਿਤੱਕ ਰਸਾਲਿਆਂ, ਅਤੇ ਅਕਾਲੀ ਪਤ੍ਰਿਕਾ ਤੇ ਪੰਜਾਬ ਟਾਈਮਜ਼ ਤੋਂ ਲੈਕੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਪੰਜਾਬੀਕਾਵਿ:
ਨਾਵਲ:
ਅੰਗਰੇਜ਼ੀਡਾ. ਸੁਖਪਾਲ ਸੰਘੇੜਾ ਵਾਇਲੀ, ਮਕਗਰਾਅ ਹਿੱਲ, ਸੇਨਗੇਜ ਲਰਨਿੰਗ ਵਰਗੇ ਜਗਤ ਪ੍ਰਸਿਧ ਨਾਮਵਰ ਪ੍ਰਕਾਸ਼ਕਾਂ ਵਲੋਂ ਵਿਗਿਆਨ, ਟੈਕਨਾਲੋਜੀ, ਤੇ ਪਰੌਜੈਕਟ ਮੈਨਜਿਮੈਂਟ ਦੇ ਵਿਸ਼ਿਆਂ ਉੱਪਰ Paul Sanghera ਦੇ ਨਾਮ ਥੱਲੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਕੀਤੀਆਂ ਕਰੀਬ ਦੋ ਦਰਜਨ ਕਿਤਾਬਾਂ ਦਾ ਲੇਖਕ ਹੈ। ਉਨ੍ਹਾਂ ਵਿੱਚੋਂ ਕੁਝ ਹਨ:
ਅੱਜਕੱਲਅੱਜਕੱਲ ਡਾ. ਸੁਖਪਾਲ ਸੰਘੇੜਾ ਫਿਜ਼ਿਕਸ ਤੇ ਕੰਪਿਊਟਰ ਸਾਇੰਸ ਦਾ ਪ੍ਰੋਫ਼ੈਸਰ ਹੈ। ਅਧਿਆਪਣ ਤੇ ਖ਼ੋਜ ਤੋਂ ਇਲਾਵਾ ਉਹਦੇ ਜੀਵਨ ਲਖਸ਼ਾਂ ਵਿੱਚੋਂ ਇੱਕ ਹੈ: ਦੁਨੀਆਂ ਵਿੱਚ ਵਿਗਿਆਨ, ਵਿਗਿਆਨਕ ਸੋਚ, ਤੇ ਤਰਕਸ਼ੀਲਤਾ ਦੀ ਲੋਅ ਨੂੰ ਵੱਧੋ ਵੱਧ ਮਨੁੱਖੀ ਸਿਰਾਂ ਤੱਕ ਪਹੁੰਚਾਉਣਾ। ਹਵਾਲੇ |
Portal di Ensiklopedia Dunia