ਸੁਨੇਤ੍ਰਾ ਗੁਪਤਾ
ਸੁਨੇਤ੍ਰਾ ਗੁਪਤਾ ਜਾਂ ਸੁਨੇਤਰਾ ਗੁਪਤਾ (ਜਨਮ 15 ਮਾਰਚ 1965) ਇੱਕ ਨਾਵਲਕਾਰ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਸਿਧਾਂਤਕ ਮਹਾਂਮਾਰੀ ਵਿਗਿਆਨ ਦੀ ਪ੍ਰੋਫੈਸਰ ਹੈ। ਉਹ ਮਲੇਰੀਆ, ਐੱਚਆਈਵੀ, ਇਨਫਲੂਐਨਜ਼ਾ ਅਤੇ ਬੈਕਟਰੀਆ ਮੈਨਿਨਜਾਈਟਿਸ ਲਈ ਜ਼ਿੰਮੇਵਾਰ ਸੰਕਰਮਿਤ ਬਿਮਾਰੀਆਂ ਦੇ ਏਜੰਟਾਂ ਵਿੱਚ ਰੁਚੀ ਰੱਖਦੀ ਹੈ।[1][2][3][4][5][6] ਉਹ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰ ਚੁੱਕੀਂ ਹੈ। ਸਿੱਖਿਆ ਅਤੇ ਮੁੱਢਲਾ ਜੀਵਨਸੁਨੇਤ੍ਰਾ ਗੁਪਤਾ ਦਾ ਜਨਮ ਕਲਕੱਤਾ, ਭਾਰਤ ਵਿੱਚ ਧਰੁੱਵ ਅਤੇ ਮਿਨਾਤੀ ਗੁਪਤਾ ਦੇ ਘਰ 15 ਮਾਰਚ 1965 ਨੂੰ ਹੋਇਆ ਸੀ। ਅਤੇ ਉਸਨੇ ਆਪਣਾ ਬਚਪਨ ਇਥੋਪੀਆ ਅਤੇ ਜ਼ੈਂਬੀਆ ਵਿੱਚ ਬਿਤਾਇਆ। ਉਹ ਚੜ੍ਹਦੀ ਜਵਾਨੀ ਦੇ ਸਮੇਂ ਵਿੱਚ ਕਲਕੱਤੇ ਵਾਪਸ ਪਰਤ ਆਈ ਅਤੇ ਉਸਨੇ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਲਿਖਣਾ ਸ਼ੁਰੂ ਕੀਤਾ। ਉਸਦੇ ਪਿਤਾ ਨੇ ਉਸਨੂੰ ਬੰਗਾਲੀ ਕਵੀ ਰਬਿੰਦਰਨਾਥ ਟੈਗੋਰ ਦੀ ਰਚਨਾ ਤੋਂ ਜਾਣੂ ਕਰਵਾਇਆ ਸੀ। ਉਸਨੇ ਜੀਵ-ਵਿਗਿਆਨ ਦੀ ਸਿਖਲਾਈ ਲਈ, ਪ੍ਰਿੰਸਟਨ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਅਤੇ ਇੰਪੀਰੀਅਲ ਕਾਲਜ ਲੰਡਨ ਤੋਂ ਪੀਐਚ.ਡੀ. ਕੀਤੀ। ਕੈਰੀਅਰ ਅਤੇ ਖੋਜਸੁਨੇਤ੍ਰਾ ਇਸ ਸਮੇਂ ਆਕਸਫੋਰਡ ਯੂਨੀਵਰਸਿਟੀ ਵਿਖੇ ਜੀਵ ਵਿਗਿਆਨ ਵਿਭਾਗ ਵਿੱਚ ਸਿਧਾਂਤਕ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ ਹੈ। ਉਹ ਪ੍ਰਿੰਸਟਨ ਯੂਨੀਵਰਸਿਟੀ ਪ੍ਰੈਸ ਦੇ ਯੂਰਪੀਅਨ ਸਲਾਹਕਾਰ ਬੋਰਡ ਦੀ ਚੇਅਰਮੈਨ ਵੀ ਹੈ।[7] ਉਸਨੂੰ ਵਿਗਿਆਨਕ ਖੋਜ ਲਈ ਜੂਲੋਜਿਕਲ ਸੁਸਾਇਟੀ ਆਫ ਲੰਡਨ ਨੇ ਵਿਗਿਆਨਕ ਮੈਡਲ ਅਤੇ ਰਾਇਲ ਸੁਸਾਇਟੀ ਨੇ ਰੋਸਾਲੈਂਡ ਫਰੈਂਕਲਿਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਸੁਨੇਤ੍ਰਾ ਦਾ ਪੋਰਟ੍ਰੇਟ ਜੁਲਾਈ 2013 ਵਿੱਚ ਮੈਡਮ ਕਿਊਰੀ ਜਿਹੀਆਂ ਪ੍ਰਮੁੱਖ ਔਰਤ ਵਿਗਿਆਨੀਆਂ ਦੇ ਨਾਲ ਵੱਕਾਰੀ ਰਾਇਲ ਸੁਸਾਇਟੀ ਦੀ ਗਰਮੀਆਂ ਦੀ ਵਿਗਿਆਨ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ।[8] ਗਲਪ ਰਚਨਾਵਾਂਸੁਨੇਤ੍ਰਾ ਨੇ ਆਪਣੀਆਂ ਗਲਪ ਦੀਆਂ ਪਹਿਲੀ ਲਿਖਤਾਂ ਬੰਗਾਲੀ ਵਿੱਚ ਲਿਖੀਆਂ। ਉਹ ਰਬਿੰਦਰਨਾਥ ਟੈਗੋਰ ਦੀ ਕਵਿਤਾ ਦੀ ਅਨੁਵਾਦਕ ਸੀ। ਉਸਨੇ ਅੰਗਰੇਜ਼ੀ ਵਿੱਚ ਕਈ ਨਾਵਲ ਪ੍ਰਕਾਸ਼ਤ ਕੀਤੇ ਹਨ। ਅਕਤੂਬਰ 2012 ਵਿੱਚ ਉਸਦਾ ਪੰਜਵਾਂ ਨਾਵਲ, ਸੋ ਗੁਡ ਇਨ ਬਲੈਕ ਦੱਖਣੀ ਏਸ਼ੀਆਈ ਸਾਹਿਤ ਦੇ ਡੀਐਸਸੀ ਪੁਰਸਕਾਰ ਲਈ ਲਾਂਗਲਿਸਟ ਕੀਤਾ ਗਿਆ।[9] ਉਸ ਦੇ ਨਾਵਲਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ, ਦੱਖਣੀ ਕਲਾ ਸਾਹਿਤ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ, ਕ੍ਰਾਸਵਰਡ ਐਵਾਰਡ ਲਈ ਸ਼ਾਰਟਲਿਸਟ ਅਤੇ ਔਰੇਂਜ ਪੁਰਸਕਾਰ ਲਈ ਲਾਂਗਲਿਸਟ ਕੀਤਾ ਗਿਆ। ਉਸਦੇ ਨਾਵਲਾਂ ਵਿੱਚ ਸ਼ਾਮਲ ਹਨ:
ਮੈਮਰੀਜ਼ਜ਼ ਆਫ਼ ਰੇਨ (ਮੀਂਹ ਦੀਆਂ ਯਾਦਾਂ) ਸਾਰੇ ਦਾ ਸਾਰਾਇਕੋ ਹਫਤੇ ਦੇ ਵਿੱਚ ਵਾਪਰਦਾ ਹੈ, ਅਤੇ ਇਸ ਕਥਾ-ਲੜੀ ਦੇ ਸੰਪੀੜਨ ਦੀ ਭਿਣਕ ਅੰਦਰੂਨੀ ਵਾਰਤਾਲਾਪ ਦੀ ਵਰਤੋਂ ਅਤੇ ਇਸ ਦੇ ਦੁਹਰਾਓ, ਰੂਪ ਅਤੇ ਸ਼ੈਲੀ ਦੇ ਨਵੀਂ ਪ੍ਰਯੋਗਾਂ ਵਿੱਚ ਮਿਲਦੀ ਹੈ। ਗਲਾਸਬਲੋਅਰ`ਜ਼ ਬਰੈਥ (1993), ਕਲਕੱਤਾ, ਨਿਊਯਾਰਕ ਅਤੇ ਲੰਡਨ ਵਿੱਚ ਇੱਕ ਕਸਾਈ, ਇੱਕ ਬੇਕਰ ਅਤੇ ਇੱਕ ਮੋਮਬੱਤੀ ਬਣਾਉਣ ਵਾਲੇ ਅਤੇ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਦੀ ਜ਼ਿੰਦਗੀ ਦੇ ਇੱਕ ਦਿਨ ਦੇ ਬਾਰੇ ਹੈ। ਹਵਾਲੇ
|
Portal di Ensiklopedia Dunia