ਸੁਭਾਸ਼ਨੀ ਗਿਰੀਧਰ
ਸੁਭਾਸ਼ਨੀ ਗਿਰੀਧਰ (ਜਨਮ 27 ਅਪ੍ਰੈਲ 1965) ਭਰਤਨਾਟਿਅਮ ਦੀ ਭਾਰਤੀ ਕਲਾਸੀਕਲ ਡਾਂਸਰ ਅਤੇ ਚਾਰਟਰਡ ਅਕਾਉਟੈਂਟ ਹੈ। ਸ਼ੁਰੂਆਤੀ ਜੀਵਨ ਅਤੇ ਪਿਛੋਕੜਸੁਭਾਸ਼ਨੀ ਗਿਰੀਧਰ ਨੂੰ ਬਚਪਨ ਤੋਂ ਹੀ ਨ੍ਰਿਤ ਕਰਨ ਦਾ ਸ਼ੌਕ ਸੀ ਅਤੇ ਉਸਨੇ ਮਸ਼ਹੂਰ ਗੁਰੂਆਂ - ਸਵ. 'ਕਲੈਮਾਮਨੀ' ਗੁਰੂ ਏ.ਟੀ. ਗੋਵਿੰਦਰਾਜ ਪਿੱਲਾਈ, 'ਕਲੈਮਾਮਨੀ' ਗੁਰੂ ਟੀ.ਕੇ. ਮਹਾਂਲਿੰਗਮ ਪਿੱਲਾਈ ਅਤੇ ਪ੍ਰਸਿੱਧ ਗੁਰੂ ਵਸੰਤ ਕੁਮਾਰ, ਸ੍ਰੀ ਰਾਜਰਾਜੇਸ਼ਵਰੀ ਭਰਥਾ ਨਾਟਿਆ ਕਲਾ ਮੰਦਰ, ਮਟੰਗਾ ਤੋਂ ਨ੍ਰਿਤ ਸਿੱਖਿਆ। 8 ਸਾਲ ਦੀ ਉਮਰ ਤੋਂ ਸਿੱਖਦਿਆਂ ਉਸਨੇ ਆਪਣਾ ਪਹਿਲਾ ਨ੍ਰਿਤ 26 ਜਨਵਰੀ 1990 ਨੂੰ 'ਅਰੰਗੇਟਰਮ' ਵਿੱਚ ਪ੍ਰਦਰਸ਼ਨ ਦਿੱਤਾ। ਡਾਂਸ ਕਰੀਅਰ1990 ਵਿੱਚ 'ਅਰੰਗੇਟਰਮ' ਤੋਂ ਬਾਅਦ ਉਸਨੇ ਇਕੱਲਿਆਂ ਕਈ ਪਰਫਾਰਮੈਂਸ ਦਿੱਤੀਆਂ। ਉਸਨੇ ਕਈ ਪ੍ਰਮੁੱਖ ਸਭਾਵਾਂ / ਸੰਗਠਨਾਂ ਜਿਵੇਂ ਕਿ ਮੁੰਬਈ (1995) ਅਤੇ ਨਵੀਂ ਦਿੱਲੀ (2016), ਸਭਿਆਚਾਰ ਮੰਤਰਾਲੇ (ਭਾਰਤ), ਮੁਲੁੰਡ ਫਾਈਨ ਆਰਟਸ ਸੁਸਾਇਟੀ, ਦੋ ਵਾਰ ਐਨ.ਸੀ.ਪੀ.ਏ. ਥੀਏਟਰ ਵਿੱਚ ਅਤੇ ਗੋਦਰੇਜ ਡਾਂਸ ਅਕੈਡਮੀ, ਚਾਰ ਵਾਰ ਆਈ.ਐਸ.ਕੇ.ਸੀ.ਓ.ਐਨ. - ਮਹਾਂਰਾਸ਼ਟਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਮਹੀਨਾਵਾਰ ਤਿਉਹਾਰ ਵਿੱਚ ਅਤੇ ਜਨਮ ਅਸ਼ਟਮੀ ਉਤਸਵ, ਮੁਲੁੰਡ ਫਾਈਨ ਆਰਟਸ ਸੁਸਾਇਟੀ, ਸਭਿਆਚਾਰਕ ਮਾਮਲੇ ਵਿਭਾਗ, ਮਹਾਰਾਸ਼ਟਰ ਦੀ ਸਰਕਾਰ ਦੁਆਰਾ ਆਯੋਜਿਤ 'ਵੱਖ-ਵੱਖ ਕਲਾ ਮਹਾਂਉਤਸਵ', 'ਪੋਂਗਲ ਤਿਉਹਾਰ' ਤਾਜ ਮਹਿਲ ਪੈਲੇਸ ਐਂਡ ਟਾਵਰ ਵਿਖੇ ਤਾਮਿਲਨਾਡੂ ਅਤੇ ਸੈਂਟਰ ਹੋਟਲ, ਸ਼ਿਲਪਾਰਾਮ ਵਿਖੇ ਆਂਧਰਾ ਪ੍ਰਦੇਸ਼ ਸਰਕਾਰ ਦੇ ਸੈਰ-ਸਪਾਟਾ, ਆਈ.ਸੀ.ਐਸ.ਆਈ. ਦੇ ਖੇਤਰੀ ਸੰਮੇਲਨ, ਹੈਦਰਾਬਾਦ ਦੇ ਰਵਿੰਦਰ ਭਾਰਤੀ ਵਿਖੇ ਕਲਾਸਮਾਗਮ, ਸਿਕੰਦਰਾਬਾਦ ਅਤੇ ਬੰਬੇ ਆਂਧਰਾ ਦਾ ਨ੍ਰਿਤ ਤਿਉਹਾਰ ਮਹਾਂ ਸਭਾ, ਮੁੰਬਈ ਆਦਿ ਵਿੱਚ ਪੇਸ਼ਕਾਰੀਆਂ ਦਿੱਤੀਆਂ। ਸਾਲ 2014 ਵਿੱਚ ਸੁਭਾਸ਼ਨੀ ਨੇ ਡਾਂਸਰ ਵਜੋਂ 25 ਸਾਲ ਪੂਰੇ ਕੀਤੇ। ਉਸਨੇ ਇਸ ਮੌਕੇ ਨੂੰ ਮਨਾਉਣ ਲਈ ਪੋਟੀ ਸ਼੍ਰੀਰਾਮੂਲੂ ਤੇਲਗੂ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕੀਤਾ। ਉਸਨੇ ਆਪਣੀ ਮਰਹੂਮ ਭੈਣ ਸ੍ਰੀਮਤੀ ਸੁਗੁਨਾ ਦੀ ਯਾਦ ਵਿੱਚ "ਸੁਗੁਨਾ ਨ੍ਰਿਤਯਾਲਿਆ" ਨਾਮ ਦੀ ਇੱਕ ਭਰਤਨਾਟਿਯਮ ਅਕੈਡਮੀ ਦੀ ਸਥਾਪਨਾ ਵੀ ਕੀਤੀ। ਇਸ ਅਕਾਦਮੀ ਦਾ ਪੈਸਾ ਟਰੱਸਟ ਦਾ ਹੋਵੇਗਾ, ਜਿਸ ਨਾਲ ਗਰੀਬ ਲੋਕਾਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਵਿੱਦਿਅਕ ਕਰੀਅਰਉਸਨੇ ਰ.ਏ. ਪੋਦਰ ਕਾਲਜ ਆਫ਼ ਕਾਮਰਸ ਤੋਂ ਕਾਮਰਸ ਵਿੱਚ ਪੋਸਟ ਗ੍ਰੈਜੂਏਟ ਕੀਤੀ ਅਤੇ ਉਹ ਚਾਰਟਰਡ ਅਕਾਉਟੈਂਟ ਵੀ ਹੈ। ਉਹ 2003 ਤੋਂ ਇੰਸਟੀਚਿਊਟ ਆਫ ਚਾਰਟਰਡ ਅਕਾਊਟੈਂਟਸ ਆਫ਼ ਇੰਡੀਆ ਦੀ ਐਫ.ਸੀ.ਏ.-ਫੇਲੋ ਮੈਂਬਰ ਬਣ ਗਈ। 2004 ਵਿੱਚ ਉਸਨੇ ਡਿਗਰੀ ਡੀ.ਆਈ.ਐਸ.ਏ. ਪ੍ਰਾਪਤ ਕੀਤੀ। ਉਸ ਨੂੰ 'ਸੁਰ ਸਿੰਗਰ ਸਮਸਦ' ਦੁਆਰਾ 'ਸ਼ਰਿੰਗਰ ਮਨੀ' ਦੀ ਉਪਾਧੀ ਦਿੱਤੀ ਗਈ ਹੈ ਅਤੇ ਪੂਰੇ ਭਾਰਤ ਵਿੱਚ ਸਰਬੋਤਮ ਡਾਂਸਰ ਵਜੋਂ ਘੋਸ਼ਿਤ ਕੀਤੀ ਗਈ। ਕੋਰੀਓਗ੍ਰਾਫ਼ੀਸੁਭਾਸ਼ਨੀ ਨੇ ਆਪਣੇ ਕਈ ਨ੍ਰਿਤਾਂ ਦੀ ਕੋਰੀਓਗ੍ਰਾਫ਼ੀ ਕੀਤੀ ਹੈ-
ਫਿਲਾਸਫ਼ੀਉਹ ਕਹਿੰਦੀ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਆਪਣੇ ਕੈਰੀਅਰ ਅਤੇ ਉਸ ਦੇ ਜੋਸ਼ (ਭਰਥਨਾਟਿਅਮ) ਨੂੰ ਅੱਗੇ ਵਧਾਉਣ ਲਈ ਬਹੁਤ ਉਤਸ਼ਾਹ ਨਾਲ ਬਣਾਇਆ ਹੈ, ਕਿਉਂਕਿ ਰੱਬ ਨੇ ਉਸਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਸੀ.ਏ. ਦੀ ਚੋਣ ਕੀਤੀ ਅਤੇ ਉਸਦੇ ਅੰਦਰੂਨੀ ਆਨੰਦ ਲਈ ਉਸਨੂੰ ਡਾਂਸ ਦੀ ਬਖਸਿਸ਼ ਦਿੱਤੀ। ਡਾਂਸ ਕਰਦਿਆਂ ਮਿਲਣ ਵਾਲੀ ਅੰਦਰੂਨੀ ਪਰਮ ਸੰਤੁਸ਼ਟੀ ਬੇਮਿਸਾਲ ਹੈ। ਇਸਦਾ ਮੁੱਖ ਕਾਰਨ ਕਿ ਉਸਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਪੇਸ਼ਕਾਰੀ ਕਰਨ ਤੋਂ ਵੱਧ ਡਾਂਸ ਨੂੰ ਕਦੇ ਵੀ ਆਮਦਨੀ ਦਾ ਸਾਧਨ ਨਹੀਂ ਬਣਾਇਆ,ਕਿਉਂਕਿ ਉਸਨੇ ਹਮੇਸ਼ਾ ਭਰਤਨਾਟਿਅਮ ਡਾਂਸ ਨੂੰ ਸਦੀਵੀ ਅਤੇ ਰੂਹਾਨੀ ਮੰਨਿਆ ਹੈ। ਸਭ ਤੋਂ ਜ਼ਿਆਦਾ ਸਵੈ-ਸੰਤੁਸ਼ਟੀ ਅਤੇ ਸੱਚੀ ਖੁਸ਼ੀ ਤੋਂ ਵੱਧ ਕੋਈ ਡਾਂਸ ਤੋਂ ਹੋਰ ਕੀ ਮੰਗ ਸਕਦਾ ਹੈ? ਪੈਸੇ ਵਰਗੀ ਪਦਾਰਥਵਾਦੀ ਚੀਜ਼? ਉਸਨੇ ਆਪਣੇ ਆਪ ਨੂੰ ਭਰਤਨਾਟਿਅਮ ਨੂੰ ਸਮਰਪਿਤ ਕਰ ਦਿੱਤਾ ਹੈ। ਉਹ ਸਾਰੀ ਉਮਰ ਆਪਣੀ ਕਲਾ ਨੂੰ ਜਾਰੀ ਰੱਖਣ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਵੱਧ ਤੋਂ ਵੱਧ ਡਾਂਸਰਾਂ ਨੂੰ ਸਿਖਲਾਈ ਦੇ ਰਹੀ ਹੈ ਜੋ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਵਿਰਾਸਤ ਨੂੰ ਵਪਾਰਕ ਪ੍ਰਸਤਾਵ ਬਣਾਏ ਬਗੈਰ ਜਾਰੀ ਰੱਖਣਗੇ। ਉਸਦਾ ਕਹਿਣਾ ਹੈ ਕਿ, "ਜੇ ਮੇਰੀ ਹਰ ਨਾਚ ਪੇਸ਼ਕਾਰੀ ਘੱਟੋ ਘੱਟ ਇੱਕ ਵਿਅਕਤੀ ਨੂੰ ਭਰਤ ਨਾਟਿਅਮ ਦੀ ਅਮੀਰ ਭਾਰਤੀ ਕਲਾ ਨੂੰ ਅੱਗੇ ਵਧਾਉਣ ਵੱਲ ਪ੍ਰੇਰਿਤ ਕਰ ਸਕਦੀ ਹੈ ਤਾਂ ਇਹ ਕਲਾ ਦੇ ਖੇਤਰ ਵਿੱਚ ਮੇਰਾ ਨਿਮਰ ਯੋਗਦਾਨ ਹੋਵੇਗਾ।" ਹਵਾਲੇ
|
Portal di Ensiklopedia Dunia