ਸੁਰਜੀਤ ਜੱਜ |
---|
 |
ਜਨਮ | (1958-03-13) 13 ਮਾਰਚ 1958 (ਉਮਰ 67) ਪਿੰਡ ਪਲਾਖਾ, ਜ਼ਿਲ੍ਹਾ ਪਟਿਆਲਾ, ਭਾਰਤੀ (ਪੰਜਾਬ) |
---|
ਕਿੱਤਾ | ਲੇਖਕ, ਕਵੀ |
---|
ਭਾਸ਼ਾ | ਪੰਜਾਬੀ |
---|
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਪਟਿਆਲਾ |
---|
ਕਾਲ | ਅੰਤਲੀ 20ਵੀਂ ਅਤੇ 21ਵੀਂ ਸਦੀ ਜਾਰੀ। |
---|
ਸ਼ੈਲੀ | ਗ਼ਜ਼ਲ, ਨਿੱਕੀ ਕਵਿਤਾ |
---|
ਵਿਸ਼ਾ | ਸਮਾਜਕ ਸਰੋਕਾਰ |
---|
ਪ੍ਰਮੁੱਖ ਕੰਮ | ਪਰਿੰਦੇ ਘਰੀਂ ਪਰਤਣਗੇ ਪਰ-ਮੁਕਤ ਪਰਵਾਜ਼ |
---|
ਰਿਸ਼ਤੇਦਾਰ | ਦਰਸ਼ਨ ਸਿੰਘ (ਪਿਤਾ) ਮਹਿੰਦਰ ਕੌਰ (ਮਾਤਾ) |
---|
ਤਸਵੀਰ:Surjit Judge,Punjabi language poet.jpgਸੁਰਜੀਤ ਜੱਜ ਇੱਕ ਅੰਦਾਜ਼ ਵਿੱਚ
ਸੁਰਜੀਤ ਜੱਜ ਪੰਜਾਬੀ ਕਵੀ ਅਤੇ ਗ਼ਜ਼ਲਗੋ ਹੈ। ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ 2011 ਦਾ ਐਵਾਰਡ ਮਿਲ ਚੁੱਕਾ ਹੈ।
ਪੁਸਤਕਾਂ
ਕਾਵਿ-ਸੰਗ੍ਰਹਿ
- ਪਰਿੰਦੇ ਘਰੀਂ ਪਰਤਣਗੇ
- ਘਰੀਂ ਮੁੜਦੀਆਂ ਪੈੜਾਂ
- ਆਉਂਦੇ ਦਿਨੀਂ
- ਵਕਤ ਉਡੀਕੇ ਵਾਰਸਾਂ
- ਦਰਦ ਕਹੇ ਦਹਿਲੀਜ਼
- ਪਰ-ਮੁਕਤ ਪਰਵਾਜ਼
ਲੰਮੀ ਗ਼ਜ਼ਲ
ਕਾਵਿ-ਨਮੂਨਾ
ਗ਼ਜ਼ਲ: ਫੁੱਲਾਂ ਦੀ ਥਾਂ ਪੱਥਰ ਪੂਜੋ
ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀ
ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ
ਆਪਣੀ ਮਾਇਆ ਦੀ ਵਲਗਣ ਵਿੱਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ
ਇਕ ਨਾ ਇੱਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣਾ ਹੀ ਸੀ
ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ
ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ
ਏਨਾ ਬੋਝ ਕਿ ਜਿਸ ਤੋਂ ਤ੍ਰਹਿ ਕੇ ਬੌਲ ਖੁਦਕਸ਼ੀ ਕਰ ਚੁੱਕਾ ਸੀ
ਥੱਕ ਹਾਰ ਕੇ ਮਾਂ ਮਿੱਟੀ ਨੇ ਪਾਸਾ ਤਾਂ ਪਰਤਾਉਣਾ ਹੀ ਸੀ
ਜੀਹਦੇ ਚੀਰ ਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ
ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ
ਸਿੱਪੀਆਂ ਵਿੱਚ ਸਮੁੰਦਰ ਭਰ ਕੇ ਜੋ ਜੇਬਾਂ ਵਿੱਚ ਪਾਈ ਫਿਰਦੇ
ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ
ਤੂੰ ਸ਼ੀਸ਼ੇ ਦੇ ਮੂਹਰੇ ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ
ਆਖਰ ਕਦੇ ਤਾਂ ਉਹਨਾਂ ਨੇ ਵੀ ਆਪਣਾ ਹੁਨਰ ਵਿਖਾਉਣਾ ਹੀ ਸੀ
ਜਦ ਤਕ ਹਰ ਪਰਲੋ ਤੋਂ ਵੱਡੀ ਜੀਣ ਕਦੀ 'ਸੁਰਜੀਤ' ਨਾ ਹੁੰਦੀ
ਤੇਰੇ ਖ਼ਤ ਦਾ ਅੱਖਰ-ਅੱਖਰ, ਮੈਂ ਮੁੜ-ਮੁੜ ਦੁਹਰਾਉਣਾ ਹੀ ਸੀ
ਬਾਹਰਲੇ ਲਿੰਕ
ਹਵਾਲੇ