ਸੁਰਮਾ![]() ਸੁਰਮਾ (ਕੱਜਲ) ਅੱਖਾਂ ਦੀ ਇੱਕ ਪੁਰਾਣੀ ਸ਼੍ਰਿੰਗਾਰ ਸਮਗਰੀ ਹੈ, ਜਿਸ ਨੂੰ ਮੁੱਢ ਤੋਂ ਗੈਲੇਨਾ ਨੂੰ ਪੀਹ ਕੇ ਅਤੇ ਦੂਜੀ ਮੂਲ ਸਾਮਗਰੀਆਂ ਦੇ ਮੇਲ ਨਾਲ ਬਣਾਇਆ ਜਾਂਦਾ ਹੈ। ਇਹ ਬਹੁਤ ਮਾਤਰਾ ਵਿੱਚ ਦੱਖਣੀ ਏਸ਼ੀਆ, ਮੱਧ ਪੂਰਬ, ਉੱਤਰੀ ਅਫਰੀਕਾ, ਹਾਰਨ ਆਫ਼ ਅਫਰੀਕਾ, ਅਤੇ ਪੱਛਮੀ ਅਫਰੀਕਾ ਦੇ ਇਲਾਕਿਆਂ ਵਿੱਚ ਆਈਲਾਈਨਰ, ਜੋ ਅੱਖਾਂ ਦੇ ਉੱਪਰ ਵਾਲੇ ਕਿਨਾਰਿਆਂ ਲਈ ਅਤੇ ਮਸਕਰਾ, ਜੋ ਪਲਕਾਂ ਨੂੰ ਕਾਲੀਆਂ ਅਤੇ ਲਮੀਆਂ ਦਿਖਾਉਣ ਲਈ ਵਰਤਿਆ ਜਾਂਦਾ ਹੈ। ਇਹ ਜ਼ਿਆਦਾਤਰ ਔਰਤਾਂ ਦੁਆਰਾ ਵਰਤਿਆ ਜਾਂਦਾ ਹੈ, ਪਰੰਤੂ ਇਹ ਮਰਦ ਅਤੇ ਬੱਚੇ ਵੀ ਪ੍ਰਯੋਗ ਵਿੱਚ ਕੱਜਲ ਹਨ। ਸੁਰਮਾ ਇਕ ਖਣਿਜੀ ਪੱਥਰ ਹੈ। ਇਹ ਕਾਲਾ ਤੇ ਚਮਕੀਲਾ ਹੁੰਦਾ ਹੈ। ਇਸ ਨੂੰ ਬਰੀਕ ਪੀਸਕੇ ਅੱਖਾਂ ਦੀ ਛੋਟੀ ਮੋਟੀ ਬਿਮਾਰੀ ਲਈ ਅਤੇ ਸ਼ਿੰਗਾਰ ਲਈ ਪਾਇਆ ਜਾਂਦਾ ਸੀ/ਹੈ। ਵਿਆਹ ਸਮੇਂ ਜਦ ਵਿਆਹੁਲੇ ਮੁੰਡੇ ਦੀ ਨਾਈ ਧੋਈ ਹੋ ਜਾਂਦੀ ਹੈ। ਪੁਸ਼ਾਕ ਪਾ ਲੈਂਦਾ ਹੈ। ਫੇਰ ਉਸ ਦੀ ਸਕੀ ਭਰਜਾਈ ਜਾਂ ਰਿਸ਼ਤੇਦਾਰੀ ਵਿਚੋਂ ਲੱਗਦੀ ਭਰਜਾਈ ਉਸ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਹੈ। ਸੁਰਮਾ ਅੱਖਾਂ ਵਿਚ ਪਾਉਣ ਵਾਲੀ ਸਲਾਈ ਨਾਲ ਪਾਇਆ ਜਾਂਦਾ ਹੈ। ਇਸ ਸਲਾਈ ਨੂੰ ਸੁਰਮਚੂ ਕਹਿੰਦੇ ਹਨ। ਇਸ ਰਸਮ ਨੂੰ ਸੁਰਮਾ ਪਵਾਈ ਦੀ ਰਸਮ ਕਹਿੰਦੇ ਹਨ। ਸੁਰਮਾ ਪਵਾਈ ਦੇ ਪੈਸੇ ਦਿਉਰ ਆਪਣੀ ਭਰਜਾਈ ਨੂੰ ਦਿੰਦਾ ਹੈ। ਸੁਰਮਾ ਪਵਾਈ ਸਬੰਧੀ ਗੀਤ ਵੀ ਗਾਏ ਜਾਂਦੇ ਹਨ। ਪਹਿਲੇ ਸਮਿਆਂ ਵਿਚ ਅੱਖਾਂ ਵਿਚ ਸੁਰਮਾ ਪਾਉਣਾ ਇਸਤਰੀਆਂ ਅਤੇ ਪੁਰਸ਼ਾਂ ਦੀ ਸ਼ਕੀਨੀ ਦਾ ਹਿੱਸਾ ਹੁੰਦਾ ਸੀ। ਸੁਰਮਾ ਪਾਉਣ ਨਾਲ ਅੱਖਾਂ ਦੀ ਦਿੱਖ ਹੋਰ ਖੂਬਸੂਰਤ ਬਣ ਜਾਂਦੀ ਸੀ। ਕਈ ਇਸਤਰੀਆਂ ਤਾਂ ਧਾਰੀਦਾਰ ਸੁਰਮਾ ਪਾਉਂਦੀਆਂ ਸਨ। ਧਾਰੀਦਾਰ ਸੂਰਮਾ ਉਸ ਸੂਰਮੇ ਨੂੰ ਕਿਹਾ ਜਾਂਦਾ ਸੀ ਜਿਸ ਸੂਰਮੇ ਦੇ ਨਿਸ਼ਾਨ ਅੱਖਾਂ ਦੀਆਂ ਗੰਨੀਆਂ ਅਤੇ ਕਨੱਖੀਆਂ ਤੱਕ ਹੁੰਦੇ ਸਨ। ਇਸ ਸੁਰਮੇ ਨੂੰ ਪੂਛਾਂ ਵਾਲਾ ਸੁਰਮਾ ਵੀ ਕਹਿੰਦੇ ਸਨ। ਪਹਿਲਾਂ ਕੁੜੀਆਂ ਦੇ ਵਿਆਹ ਦੀ ਸ਼ਿੰਗਾਰਦਾਨੀ ਵਿਚ ਸੁਰਮੇਦਾਨੀ ਵੀ ਦਿੱਤੀ ਜਾਂਦੀ ਸੀ। ![]() ਹੁਣ ਸੂਰਮੇ ਪਵਾਈ ਦੀ ਰਸਮ ਤਾਂ ਕੀਤੀ ਜਾਂਦੀ ਹੈ, ਪਰ ਅੱਖਾਂ ਵਿਚ ਸੁਰਮਾ ਨਹੀਂ ਪਾਇਆ ਜਾਂਦਾ। ਹੁਣ ਇਹ ਰਸਮ ਸਿਰਫ ਮੂਵੀ ਬਣਾਉਣ ਲਈ ਤੇ ਫੋਟੋਗ੍ਰਾਫੀ ਲਈ ਕੀਤੀ ਜਾਂਦੀ ਹੈ। ਭਰਜਾਈ ਆਪਣੇ ਦਿਉਰ ਦੀਆਂ ਅੱਖਾਂ ਦੇ ਨੇੜੇ ਸੁਰਮਚੂ ਕਰਦੀ ਹੈ ਤੇ ਮੂਵੀ ਬਣਾ ਲਈ ਜਾਂਦੀ ਹੈ ਤੇ ਫੋਟੋ ਖਿੱਚ ਲਈਆਂ ਜਾਂਦੀਆਂ ਹਨ।[1] ਸੁਰਮਾ ਭਾਰਤ ਵਿੱਚ ਬਹੁਤ ਲੰਮੇ ਸਮੇਂ ਤੋਂ ਵਰਤੀ ਜਾਣ ਵਾਲੀ ਸਮਗਰੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੇ ਖੰਡਰਾਂ ਵਿਚੋਂ ਮਿਲੀ ਸੁਰਮੇਦਾਨੀ ਅਤੇ ਸਲਾਈਆਂ ਇਸ ਦੀ ਗਵਾਹੀ ਹਨ।[2] ਇੱਥੇ ਮਾਂਵਾਂ ਆਪਣੇ ਬੱਚਿਆਂ ਦੇ ਜਨਮ ਤੋਂ ਤੁਰੰਤ ਬਾਅਦ ਹੀ ਅੱਖਾਂ ਵਿੱਚ ਕੱਜਲ ਪਾਉਣਾ ਸ਼ੁਰੂ ਕ੍ਰਰ ਦਿੰਦਿਆਂ ਹਨ, ਕੁਝ ਆਪਣੇ ਬੱਚਿਆਂ ਦੀ ਅੱਖਾਂ ਨੂੰ ਵਧੀਆ ਰੱਖਣ ਲਈ ਅਤੇ ਕਈ ਆਪਣੇ ਵਿਸ਼ਵਾਸ ਮੁਤਾਬਿਕ ਬੁਰੀ ਨਜ਼ਰ ਤੋਂ ਬਚਾਉਣ ਲਈ ਪ੍ਰਯੋਗ ਕਰਦਿਆਂ ਹਨ।[3] ਹਵਾਲੇ
|
Portal di Ensiklopedia Dunia