ਸੇਗੋਵੀਆ ਵੱਡਾ ਗਿਰਜਾਘਰ40°57′00″N 4°07′31″W / 40.95°N 4.12528°W
ਸੇਗੋਵਿਆ ਗਿਰਜਾਘਰ ਸਪੇਨ ਦੇ ਸੇਗੋਵਿਆ ਨਗਰ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸ਼ਹਿਰ ਦੇ ਵਿਚਕਾਰ ਪਲਾਜ਼ਾ ਮੇਅਰ ਦੇ ਨਜਦੀਕ ਸਥਿਤ ਹੈ। ਇਹ ਗਿਰਜਾਘਰ ਕੁਆਰੀ ਮਰੀਅਮ ਨੂੰ ਸਮਰਪਿਤ ਹੈ। ਇਹ ਗਿਰਜਾਘਰ ਗੋਥਿਕ ਸ਼ੈਲੀ ਦਾ ਸਪੇਨ ਅਤੇ ਯੂਰਪ ਵਿੱਚ ਆਖ਼ਰੀ ਗਿਰਜਾਘਰ ਹੈ। ਇਹ ਲਗਭਗ ਸੋਲਵੀਂ ਸਦੀ ਦੇ ਵਿਚਕਾਰ ਬਣਾਇਆ ਗਿਆ। ਇਹ ਕਸਬੇ ਦੀ ਸਭ ਤੋਂ ਉੱਚੀ ਚੋਟੀ, ਜੋ ਕਿ 1006 ਮੀਟਰ ਉੱਚੀ ਹੈ, ਤੇ ਸਥਿਤ ਬਹੁਤ ਹੀ ਪ੍ਰਭਾਵਸ਼ਾਲੀ ਦਿਸਦਾ ਹੈ। ਇਸ ਨੂੰ ਗਿਰਜਾਘਰ (ਚਰਚ) ਨੂੰ ਸਪੇਨ ਦੇ ਗਿਰਜਾਘਰਾਂ ਦੇ ਰਾਣੀ (de las catedrales españolas dama') ਕਿਹਾ ਗਿਆ ਹੈ। ਇਤਿਹਾਸਇਹ ਵੱਡਾ ਗਿਰਜਾਘਰ 1525-1577 ਈਪੂ. ਦੌਰਾਨ ਗੋਥਿਕ ਸ਼ੈਲੀ ਵਿੱਚ ਬਣਿਆ। ਇਸ ਸਮੇਂ ਤੱਕ ਇਹ ਸ਼ੈਲੀ ਸਪੇਨ ਅਤੇ ਬਾਕੀ ਯੂਰਪ ਵਿੱਚ ਪੁਰਾਣੀ ਹੋ ਚੁੱਕੀ ਸੀ। ਸੇਗੋਵਿਆ ਦਾ ਪੁਰਾਣਾ ਗਿਰਜਾ ਅਲਖਜਾਰ ਦੇ ਨਾਲ ਸਥਿਤ ਹੈ। ਇਸਨੂੰ ਸ਼ਾਹੀ ਫੌਜਾਂ ਦੁਆਰਾ ਘੇਰਾਬੰਦੀ ਲਈ ਵਰਤਿਆ ਜਾਂਦਾ ਸੀ। ਬਾਗ਼ੀ ਕੋਮੁਨੇਰੋਸ ਨੇ ਗਿਰਜਾਘਰ ਦੀ ਪਵਿੱਤਰ ਦੀ ਰੱਖਿਆ ਕਰਨ ਲਈ ਅਤੇ ਅਲਖਜਾਰ ਦੇ ਖ਼ਿਲਾਫ਼ ਇਸ ਕੰਧ ਨੂੰ ਰੱਖਿਆ ਲਈ ਵਰਤਣਾਂ ਚਾਹੁੰਦੀਆਂ ਸਨ। ਇੱਕ ਮਸ਼ਹੂਰ ਦੇ ਅਦਲਾ-ਬਦਲੀ ਵਿੱਚ ਸ਼ਹਿਰ ਦੇ ਮੁੱਖ ਵਿਅਕਤੀਆਂ ਨੇ ਮਿਲ ਦੇ ਕੋਮੁਨੇਰੋਸ ਨਾਲ ਸਮਝੌਤਾ ਕਰਨ ਦੀ ਕੋਸਿਸ਼ ਕੀਤੀ, ਤਾਂਕਿ ਗਿਰਜਾਘਰ ਤੇ ਉਹਨਾ ਦੇ ਹਮਲੇ ਰੋਕੇ ਜਾ ਸਕਣ। ਪਰ ਕੋਮੁਨੇਰੋਸਾ ਨੇ ਉਹਨਾ ਦੀ ਨਾਂ ਮੰਨੀ। ਬਾਅਦ ਵਿੱਚ ਇੱਕ ਮਹੀਨੇ ਦੀ ਘੇਰਾਬੰਦੀ ਤੋਂ ਬਾਅਦ ਇਹ ਗਿਰਜਾਘਰ ਮਿੱਟੀ ਵਿੱਚ ਮਿਲਾ ਦਿੱਤਾ ਗਿਆ।[1] ![]() ਬਾਦ ਵਿੱਚ ਦੋਬਾਰਾ ਇਸੇ ਥਾਂ ਤੇ ਗਿਰਜਾਘਰ ਬਣਾਇਆ ਗਿਆ। ਇਸਦਾ ਖਾਕਾ ਤ੍ਰਾਸਮੇਰਿਆ ਦੇ ਜੁਆਂ ਗਿਲ ਦੇ ਹੋਨਾਤਾਨੋ ਨੇ ਤਿਆਰ ਕੀਤਾ। ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਰੋਦ੍ਰਿਗੋ ਗਿਲ ਦੇ ਹੋਨਾਤਾਨੋ ਨੇ ਇਸਦਾ ਕੰਮ ਜਾਰੇ ਰੱਖਿਆ। ਇਸ ਗਿਰਜਾਘਰ ਦੀ ਇਮਾਰਤ ਦੀ ਬਣਤਰ ਵਿੱਚ ਤਿੰਨ ਲੰਬੇ ਵੌਲਟਸ ਇੱਕ ਅਮਬੁਲੇਟਰ ਇਸਦੀ ਮੁੱਖ ਵਿਸੇਸ਼ਤਾ ਹਨ। ਗੈਲਰੀ
ਬਾਹਰੀ ਲਿੰਕਹਵਾਲੇ![]() ਵਿਕੀਮੀਡੀਆ ਕਾਮਨਜ਼ ਉੱਤੇ Category:Cathedral of Segovia ਨਾਲ ਸਬੰਧਤ ਮੀਡੀਆ ਹੈ।
ਪੁਸਤਕ ਸੂਚੀ![]() ਵਿਕੀਮੀਡੀਆ ਕਾਮਨਜ਼ ਉੱਤੇ Cathedral of Segovia ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia