ਸੋਨਲ ਚੌਹਾਨ
ਸੋਨਲ ਸਿੰਘ ਚੌਹਾਨ (ਜਨਮ 16 ਮਈ 1987) ਇੱਕ ਭਾਰਤੀ ਫੈਸ਼ਨ ਮਾਡਲ, ਗਾਇਕ ਅਤੇ ਅਦਾਕਾਰਾ ਹੈ, ਜੋ ਕਿ ਮੁੱਖ ਤੌਰ ਉੱਤੇ ਤੇਲਗੂ ਅਤੇ ਬਾਲੀਵੁੱਡ.[2] ਸਿਨੇਮਾ ਨਾਲ ਜੁੜੀ ਹੈ। ਉਸ ਨੇ ਸੁੰਦਰਤਾ ਮੁਕਾਬਲੇ ਵੀ ਜਿੱਤੇ ਅਤੇ ਕੈਰੀਅਰ ਦੀ ਸ਼ੁਰੂਆਤ ਇੱਕ ਅਭਿਨੇਤਰੀ ਦੇ ਰੂਪ ਵਿੱਚ ਫਿਲਮ ਵਿੱਚ ਫਿਰਦੌਸ[3] ਨਾਲ ਕੀਤੀ। ਮੁੱਢਲਾ ਜੀਵਨਸੋਨਲ ਦਿੱਲੀ ਵਿੱਚ ਪੈਦਾ ਹੋਈ ਅਤੇ ਉਸਨੇ ਆਪਣੀ ਪੜ੍ਹਾਈ ਦਿੱਲੀ ਪਬਲਿਕ ਸਕੂਲ,ਨੋਇਡਾ[4] ਤੋਂ ਕੀਤੀ ਅਤੇ ਡਿਗਰੀਦਰਸ਼ਨ ਆਨਰਜ਼ ਵਿੱਚ ਗਾਰਗੀਕਾਲਜ, ਦਿੱਲੀ[5] ਤੋਂ ਕੀਤੀ। ਕੈਰੀਅਰਮਾਡਲਿੰਗ ਕੈਰੀਅਰ2005 ਵਿੱਚ ਮੀਰੀ, ਸਰਵਾਕ, ਮਲੇਸ਼ੀਆ[6] ਦੇ ਰਾਜ ਵਿੱਚ ਮਿਸ ਵਿਸ਼ਵ ਸੈਰ ਸਪਾਟਾ ਲਈ ਤਾਜਪੋਸ਼ੀ ਕੀਤੀ ਗਈ। ਇਹ ਖਿਤਾਬ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਔਰਤ ਸੀ।[7] ਉਸ ਨੇ ਡਿਸ਼ ਟੀ.ਵੀ., ਨੋਕੀਆ[8] ਵਰਗੇ ਮਾਰਕੇ ਦੇ ਇਸਤਿਹਾਰਾਂ ਵਿੱਚ ਕੰਮ ਕੀਤਾ ਅਤੇ ਐੱਫ਼.ਐੱਚ.ਐੱਮ. ਦੇ ਮੁੱਖ ਸਫੇ ਉੱਤੇ ਵੀ ਨਜ਼ਰ ਆਈ। ਰੈਮਪ ਦੇ ਤੌਰ ਤੇ ਉਸਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ 2008 ਵਿੱਚ ਵਾਈ.ਐੱਸ.18 ਜਿਓਲਰ ਲਈ ਅੰਤਰਰਾਸ਼ਟਰੀ ਜੇਵੈੱਲਰੀ ਹਫਤੇ ਵਿੱਚ ਰੈਂਪ ਉੱਤੇ ਪ੍ਰਦਰਸ਼ਨ ਕੀਤਾ।[9][10] ਅਦਾਕਾਰੀ ਦੌਰ![]() ਉਸਨੇ ਆਪਣੀ ਅਦਾਕਾਰੀ ਦੀ ਸ਼ੂਰਆਾਤ ਹਿਮੇਸ਼ ਰੇਸ਼ਮੀਆਂ ਦੀ ਐਲਬਮ 'ਆਪ' ਕਾ ਸਰੂਰ'' ਨਾਲ ਕੀਤੀ।[11] ਜੰਨਤ ਫਿਲਮ ਦੇ ਨਿਰਦੇਸ਼ਕ ਕੁਨਾਲ ਦੇਸ਼ਮੁਖ ਨੇ ਉਸਨੂੰ ਮੁੰਬਈ ਦੇ ਇੱਕ ਰੇਸਤਰਾਂ ਵਿੱਚ ਵੇਖਿਆ ਅਤੇ ਉਸ ਤੋਂ ਉਸਦਾ ਮੋਬਾਇਲ ਨੰਬਰ ਲਿਆ, ਇੱਕ ਹਫਤੇ ਵਿੱਚ ਹੀ ਉਸਨੂੰ ਫਿਲਮ ਵਿੱਚ ਕੰਮ ਮਿਲ ਗਿਆ।[12] ਇਸ ਫਿਲਮ ਵਿੱਚ ਉਸਦਾ ਦਾ ਹੀਰੋ ਇਮਰਾਨ ਹਾਸ਼ਮੀ[13] ਸੀ। ਇਸ ਤੋਂ ਬਾਅਦ ਉਸਨੇ ਭੱਟ ਨਾਲ ਤਿੰਨ ਫਿਲਮਾਂ ਦੇ ਦਸਤਾਵੇ ਉੱਤੇ ਹਸਤਾਖਰ ਕੀਤੇ, ਜਿਨ੍ਹਾਂ ਵਿਚੋਂ ਅਜੇ ਦੋ ਫਿਲਮਾਂ ਰਹਿੰਦੀਆਂ ਹਨ।[14] ਉਸਨੂੰ ਰੈਮਪ, ਫੈਸ਼ਨ ਸ਼ੋਅ, ਪ੍ਰਿੰਟ ਅਭਿਆਨ ਅਤੇ ਏੱਲ. ਜੀ. ਸੀ.ਡੀ.ਐੱਮ.ਜੀ. ਹੀਰੋ ਆਂਡਾਂ, ਨੋਕੀਆ, ਹਿੰਦੁਸਤਾਨ ਟਾਈਮਜ਼ ਵਰਗੇ ਮਾਰਕੇ ਦੇ ਇਸ਼ਤਿਹਾਰ ਵਿੱਚ ਕੰਮ ਮਿਲਿਆ। ਉਸ ਫਿਲਮ ਕੈਸੇ ਬਤਾਊਂ ਵਿੱਚ ਕੇ.ਕੇ. ਦੇ ਇੱਕ ਦੋਗਾਣਾ ਵਿੱਚ ਵੀ ਕੰਮ ਮਿਲਿਆ। ਇਸ ਤੋਂ ਬਾਅਦ ਉਸਨੂੰ ਤੇਲਗੂ ਫਿਲਮ ਲੇਜੇਂਡ ਵਿੱਚ ਅਭਿਨੇਤਾ ਬਾਲਕ੍ਰਿਸ਼ਨ ਦੇ ਨਾਲ ਟੋਲੀਵੁੱਡ ਵਿੱਚ ਵਾਪਸੀ ਦਾ ਮੌਕਾ ਮਿਲਿਆ। 2015 ਵਿੱਚ ਉਸ ਉਸਨੂੰ ਤੇਲਗੂ ਫਿਲਮ ਜੀਰੋ ਸਾਈਜ ਜਿਸ ਵਿੱਚ ਅਭਿਨੇਤਾ ਆਰੀਆ ਸੀ ਅਤੇ ਸ਼ੇਰ ਫਿਲਮ ਵਿੱਚ ਉਸਦਾ ਅਭਿਨੇਤਾ ਨੰਦਾਮੁਰੀ ਕਲਿਆਣ ਰਾਮ ਸੀ।[15] ਜੁਲਾਈ 2015 ਵਿੱਚ ਉਸਨੇ ਇੱਕ ਹੋਰ ਤੇਲਗੂ ਪ੍ਰਾਜੈਕਟ ਨੂੰ ਤਾਨਾਸ਼ਾਹ ਲਈ ਹਸਤਾਖਰ ਕੀਤੇ।[16][17] ਫਿਲਮੋਗ੍ਰਾਫੀ
ਹਵਾਲੇ
|
Portal di Ensiklopedia Dunia