ਸੋਨਾਲੀ ਕੁਲਕਰਨੀ
ਸੋਨਾਲੀ ਕੁਲਕਰਨੀ (3 ਨਵੰਬਰ, 1974) ਇੱਕ ਭਾਰਤੀ ਅਦਾਕਾਰਾ ਹੈ। ਸੋਨਾਲੀ ਦਾ ਜਨਮ ਪੂਨੇ ਵਿੱਚ ਹੋਇਆ। ਇਸਨੇ ਕੰਨੜ, ਗੁਜਰਾਤੀ, ਮਰਾਠੀ, ਹਿੰਦੀ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ। ਇਹ "ਡੋਘੀ", "ਦੇਉਲ", ਦਿਲ ਚਾਹਤਾ ਹੈ, ਸਿੰਘਮ ਅਤੇ ਟੈਕਸੀ ਨੰਬਰ 9211 ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਾਲ ਜਾਣੀ ਜਾਂਦੀ ਹੈ। ਜੀਵਨਸੋਨਾਲੀ ਕੁਲਕਰਨੀ ਦਾ ਜਨਮ 3 ਨਵੰਬਰ, 1974 ਨੂੰ ਪੂਨੇ, ਮਹਾਰਾਸ਼ਟਰ, ਭਾਰਤ ਵਿੱਚ ਹੋਇਆ। ਸੋਨਾਲੀ ਦਾ ਪਿਤਾ ਮਹਾਰਾਸ਼ਟਰੀ ਅਤੇ ਮਾਤਾ ਤਾਮਿਲ ਹੈ। ਇਸਦਾ ਪਿਤਾ ਇੱਕ ਇੰਜੀਨੀਅਰ ਹੈ ਅਤੇ ਇਸਦੇ ਦੋ ਭਰਾ ਹਨ: ਸੰਦੀਪ ਅਤੇ ਸੰਦੇਸ਼। ਇਸਨੇ ਆਪਣੀ ਸਕੂਲੀ ਸਿੱਖਿਆ ਅਭਿਨਵ ਵਿੱਦਿਆਲਿਆ ਤੋਂ ਪੂਰੀ ਕੀਤੀ ਅਤੇ ਆਪਣੀ ਗ੍ਰੈਜੁਏਸ਼ਨ "ਫਰਗਯੁਸਨ ਕਾਲਜ" ਤੋਂ ਪੂਰੀ ਕੀਤੀ। ਕੈਰੀਅਰਸੋਨਾਲੀ ਨੇ ਆਪਣੀ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਗਿਰੀਸ਼ ਕਰਨਾਡ ਦੀ ਕੰਨੜ ਫ਼ਿਲਮ "ਚੇਲੁਵੀ" ਤੋਂ ਕੀਤੀ। ਇਸਨੂੰ ਕਈ ਫ਼ਿਲਮਾਂ ਨਾਲ ਪਛਾਣ ਕਾਇਮ ਕੀਤੀ ਅਤੇ ਇੱਕ ਇਤਾਲਵੀ ਫ਼ਿਲਮ "ਫੂਓਕੋ ਸੁ ਦੀ ਮੇ" ਵਿੱਚ ਕੰਮ ਕੀਤਾ ਜਿਸ ਲਈ ਇਸਨੂੰ 2006 ਮਿਲਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਇੱਕ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸਨੂੰ ਆਪਣੀ ਸ਼ੋਰਟ ਮਰਾਠੀ ਫ਼ਿਲਮ "ਚਿਤਰਾ" ਵਿਚਲੀ ਅਦਾਕਾਰੀ ਲਈ 49ਵਾਂ ਨੈਸ਼ਨਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[1] ਅਦਾਕਾਰੀ ਤੋਂ ਇਲਾਵਾ, ਉਹ ਜੂਨ 2005 ਤੋਂ ਮਈ 2007 ਤੱਕ ਮਰਾਠੀ ਰੋਜ਼ਾਨਾ ਅਖਬਾਰ ਲੋਕਸੱਤਾ ਦੀ ਪੂਰਕ ਵੀਵਾ ਨਾਲ ਸੰਪਾਦਕ ਸੀ। ਉਹ "ਸੋ ਕੂਲ" ਨਾਮਕ ਇੱਕ ਹਫਤਾਵਾਰੀ ਕਾਲਮ ਲਿਖਦੀ ਸੀ। ਕਾਲਮ ਰਾਜਾਹੰਸ ਪ੍ਰਕਾਸ਼ਨ ਦੁਆਰਾ ਸੋ ਕੂਲ ਦੀ ਕਿਤਾਬ ਵਿੱਚ ਪ੍ਰਕਾਸ਼ਤ ਕੀਤੇ ਗਏ ਹਨ। ਇਸ ਪੁਸਤਕ ਦੇ ਰਿਲੀਜ਼ ਹੋਣ ਤੇ ਅਦਾਕਾਰ ਨਾਨਾ ਪਾਟੇਕਰ ਨੇ ਕਿਹਾ, "ਜਦੋਂ ਵੀ ਮੈਂ ਉਸ ਦੇ ਲੇਖਾਂ ਨੂੰ ਪੜ੍ਹਦਾ ਹਾਂ, ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਮੇਰੇ ਨਾਲ ਗੱਲ ਕਰ ਰਹੀ ਹੈ। ਉਸਦੀ ਲੇਖਣੀ ਵਿੱਚ ਬਹੁਤ ਸਾਦਗੀ ਹੈ।" ਕੁਲਕਰਨੀ ਨੇ ਸੋਨੀ ਟੀ.ਵੀ. 'ਤੇ ਮਸ਼ਹੂਰ ਸੇਲਿਬ੍ਰਿਟੀ-ਡਾਂਸ ਮੁਕਾਬਲੇ ਦੇ ਸ਼ੋਅ "ਝਲਕ ਦਿਖਲਾ ਜਾ" ਦੇ ਦੂਜੇ ਸੀਜ਼ਨ ਵਿੱਚ ਆਪਣੇ ਡਾਂਸ ਕਰਨ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ। ਕੁਲਕਰਨੀ ਜਲਦੀ ਹੀ ਨੈਟਫਲਿਕਸ ਥ੍ਰਿਲਰ ਦੇ ਨਾਂਅ 'ਤੇ ਨਜ਼ਰ ਆਵੇਗੀ। ਉਸਨੇ ਦੂਰਦਰਸ਼ਨ ਚੈਨਲ ਨਾਲ ਵੀ ਕੰਮ ਕੀਤਾ ਹੈ ਅਤੇ ਕੁਝ ਫਿਲਮਾਂ ਜਿਵੇਂ ਕਿ 1994 ਵਿੱਚ ਹਿੰਦੀ 'ਚ ਗੁਲਾਬਾਰੀ ਅਤੇ 1995 ਵਿੱਚ ਕਟਾ ਰੂਟ ਕੁਨਾਲਾ ਮਰਾਠੀ ਵਿੱਚ ਪ੍ਰਸਾਰਤ ਕੀਤੀ ਸੀ, ਜਿਸ ਲਈ ਉਸ ਨੂੰ ਸਾਲ ਦਾ ਸਰਬੋਤਮ ਟੈਲੀਵਿਜ਼ਨ ਪ੍ਰਦਰਸ਼ਨ ਵੀ ਮਿਲਿਆ ਹੈ। ਉਹ ਸਟਾਰ ਪਲੱਸ 'ਤੇ 1999-2000 ਵਿੱਚ ਸਟਾਰ ਬੈਸਟਸੈਲਰਜ਼ ਟੀ.ਵੀ. ਸੀਰੀਜ਼ ਦੇ ਟੈਲੀਕਾਸਟ ਦੀ ਇੱਕ ਕਹਾਣੀ (ਕਿਆ ਯਹੀ ਪਿਆਰ ਹੈ - ਨਿਰਦੇਸ਼ਤ ਤਨੁਜਾ ਚਤੁਰਵੇਦੀ ਦੁਆਰਾ) ਵਿੱਚ ਵੀ ਵੇਖੀ ਗਈ ਸੀ। ਨਿੱਜੀ ਜੀਵਨਸੋਨਾਲੀ ਦਾ ਪਹਿਲਾ ਵਿਆਹ ਚੰਦਰਕਾਂਤ ਕੁਲਕਰਨੀ, ਫ਼ਿਲਮ ਅਤੇ ਥੀਏਟਰ ਨਿਰਦੇਸ਼ਕ ਅਤੇ ਲੇਖਕ, ਨਾਲ ਹੋਇਆ ਅਤੇ ਬਾਅਦ ਵਿੱਚ ਤਲਾਕ ਹੋ ਗਿਆ। 24 ਮਈ, 2010 ਵਿੱਚ ਇਸਨੇ "ਨਚਿਕੇਤ ਪੰਤਵਦੀਆ", ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਦਾ ਸਮਕਾਲੀ ਮੁੱਖੀ, ਨਾਲ ਵਿਆਹ ਕਰਵਾਇਆ। ਰਿਏਲਟੀ ਟੀਵੀ ਸ਼ੋਅ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia