ਸੋਮਨਾਥ ਚੈਟਰਜੀ
ਸੋਮਨਾਥ ਚੈਟਰਜੀ (Bengali: সোমনাথ চট্টোপাধ্যায়; 25 ਜੁਲਾਈ 1929 - 13 ਅਗਸਤ 2018) ਜੀਵਨ ਦਾ ਬਹੁਤਾ ਸਮਾਂ (1968-2008) ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਰਹੇ ਅਤੇ ਚੌਦਵੀਂ ਲੋਕ ਸਭਾ ਦੇ 4 ਜੂਨ 2004 ਤੋਂ 30 ਮਈ 2009 ਤੱਕ ਸਪੀਕਰ ਸਨ। ਬਾਅਦ ਵਿੱਚ ਪਾਰਟੀ ਨਾਲ ਮੱਤਭੇਦ ਹੋ ਜਾਣ ਕਾਰਨ ਉਹ 2008 ਵਿੱਚ ਪਾਰਟੀ ਤੋਂ ਅਲੱਗ ਹੋ ਗਏ। ਸਿੱਖਿਆਸੋਮਨਾਥ ਚੈਟਰਜੀ ਨੇ ਆਪਣੀ ਪੜ੍ਹਾਈ ਕੋਲਕਾਤਾ ਅਤੇ ਨਾਮਜ਼ਦ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੀਤੀ।[1] ਰਾਜਨੀਤਕ ਜੀਵਨਸੋਮਨਾਥ ਚੈਟਰਜੀ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ 1971 ਵਿੱਚ ਪੱਛਮ ਬੰਗਾਲ ਦੇ ਬਰਦਵਾਨ ਹਲਕੇ ਤੋਂ ਲੋਕ ਸਭਾ ਮੈਂਬਰ ਬਣੇ ਸਨ। ਫਿਰ 1977 ਅਤੇ 1980 ਵਿੱਚ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਉਮੀਦਵਾਰ ਵਜੋਂ ਪੱਛਮ ਬੰਗਾਲ ਦੇ ਜਾਦਵਪੁਰ ਹਲਕੇ ਤੋਂ ਚੁਣੇ ਗਏ। 1984 ਲੋਕਸਭਾ ਚੋਣਾਂ ਦੌਰਾਨ ਉਹ ਕਾਂਗਰਸ ਪਾਰਟੀ ਦੀ ਉਮੀਦਵਾਰ ਮਮਤਾ ਬੈਨਰਜੀ ਤੋਂ ਜਾਦਵਪੁਰ ਹਲਕੇ ਤੋਂ ਚੋਣ ਹਾਰ ਗਏ ਸੀ। ਇਹੀ ਇੱਕ ਅਜਿਹਾ ਚੋਣ ਮੁਕਾਬਲਾ ਸੀ ਜਿਸ ਵਿੱਚ ਸੋਮਨਾਥ ਚੈਟਰਜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 1985 ਵਿੱਚ ਪੱਛਮੀ ਬੰਗਾਲ ਦੇ ਬੋਲਪੁਰ ਹਲਕੇ ਤੋਂ ਅੰਤਰਿਮ ਚੋਣ ਲੜ ਕੇ ਫਿਰ ਲੋਕਸਭਾ ਮੈਬਰ ਬਣੇ। ਇਸ ਤੋਂ ਬਾਅਦ 1989 ਵਿੱਚ 1996, 1998, 1999 ਅਤੇ 2004 ਦੀਆਂ ਲੋਕਸਭਾ ਚੋਣਾਂ ਵਿੱਚ ਉਹ ਜੇਤੂ ਰਹੇ। 2004 ਵਿੱਚ ਯੂਪੀਏ ਸਰਕਾਰ ਵਿੱਚ ਲੋਕ ਸਭਾ ਦੇ 19ਵੇਂ ਸਪੀਕਰ ਬਣੇ ਅਤੇ 2009 ਤੱਕ ਇਸ ਪਦ ਤੇ ਰਿਹਾ।[2] ਹਵਾਲੇ
|
Portal di Ensiklopedia Dunia