ਸੋਸ਼ਲ ਡੈਮੋਕਰੇਸੀਸੋਸ਼ਲ ਡੈਮੋਕਰੇਸੀ ਜਾਂ ਸਮਾਜਿਕ ਲੋਕਤੰਤਰ ਇੱਕ ਸਿਆਸੀ, ਸਮਾਜਿਕ ਅਤੇ ਆਰਥਿਕ ਵਿਚਾਰਧਾਰਾ ਹੈ ਜੋ ਇੱਕ ਉਦਾਰ ਲੋਕਤੰਤਰਿਕ ਰਾਜਨੀਤੀ ਅਤੇ ਪੂੰਜੀਵਾਦੀ ਆਰਥਿਕਤਾ ਦੇ ਢਾਂਚੇ ਵਿੱਚ ਸਮਾਜਕ ਨਿਆਂ ਨੂੰ ਉਤਸ਼ਾਹਤ ਕਰਨ ਲਈ ਆਰਥਕ ਅਤੇ ਸਮਾਜਕ ਦਖਲਾਂ ਦਾ ਸਮਰਥਨ ਕਰਦੀ ਹੈ। ਇਸ ਨੂੰ ਪੂਰਾ ਕਰਨ ਲਈ ਪ੍ਰੋਟੋਕੋਲਾਂ ਅਤੇ ਨੌਰਮਾਂ ਵਿੱਚ ਪ੍ਰਤੀਨਿਧ ਅਤੇ ਸਹਿਭਾਗੀ ਲੋਕਤੰਤਰ ਲਈ ਵਚਨਬੱਧਤਾ, ਆਮਦਨੀ ਦੀ ਮੁੜ ਵੰਡ ਦੀ ਵਿਵਸਥਾ, ਅਤੇ ਆਮ ਹਿੱਤ ਵਿੱਚ ਅਰਥਚਾਰੇ ਦੀ ਰੈਗੂਲੇਸ਼ਨ ਅਤੇ ਭਲਾਈ ਰਾਜ ਦੇ ਪ੍ਰਬੰਧ ਸ਼ਾਮਲ ਹਨ।[1][2][3]ਇਸ ਤਰ੍ਹਾਂ ਸਮਾਜਿਕ ਜਮਹੂਰੀਅਤ ਦਾ ਉਦੇਸ਼ ਪੂੰਜੀਵਾਦ ਲਈ ਹਾਲਾਤ ਪੈਦਾ ਕਰਨਾ ਹੈ ਤਾਂ ਜੋ ਵੱਧ ਜਮਹੂਰੀ, ਸਮਾਨਤਾਵਾਦੀ ਅਤੇ ਯਕਜਹਿਤੀ ਵਾਲੇ ਨਤੀਜੇ ਨਿਕਲਣ; ਅਤੇ ਇਹ ਅਕਸਰ ਸਮਾਜਿਕ-ਆਰਥਿਕ ਨੀਤੀਆਂ ਦੇ ਸੈੱਟ ਨਾਲ ਜੁੜੀ ਹੋਈ ਹੁੰਦੀ ਹੈ ਜੋ ਉੱਤਰੀ ਅਤੇ ਪੱਛਮੀ ਯੂਰਪ ਵਿੱਚ —ਖ਼ਾਸ ਕਰਕੇ ਨੋਰਡਿਕ ਦੇਸ਼ਾਂ ਵਿੱਚ ਨੋਰਡਿਕ ਮਾਡਲ—ਜੋ ਕਿ 20 ਵੀਂ ਸਦੀ ਦੇ ਅੱਧ ਵਿੱਚ ਖ਼ਾਸ ਤੌਰ 'ਤੇ ਉੱਭਰ ਕੇ ਸਾਮ੍ਹਣੇ ਆਇਆ ਹੈ। [4][5] ਸੋਸ਼ਲ ਡੈਮੋਕਰੇਸੀ ਇੱਕ ਸਿਆਸੀ ਵਿਚਾਰਧਾਰਾ ਦੇ ਰੂਪ ਵਿੱਚ ਪੈਦਾ ਹੋਈ ਸੀ ਜੋ ਆਰਥੋਡਾਕਸ ਮਾਰਕਸਵਾਦ ਨਾਲ ਜੁੜੇ ਪੂੰਜੀਵਾਦ ਤੋਂ ਸਮਾਜਵਾਦ ਤੱਕ ਤਬਦੀਲੀ ਦੇ ਇਨਕਲਾਬੀ ਪਹੁੰਚ ਦੇ ਉਲਟ ਸਥਾਪਿਤ ਰਾਜਨੀਤਕ ਪ੍ਰਕਿਰਿਆਵਾਂ ਨੂੰ ਵਰਤ ਕੇ ਸਹਿਜ ਅਤੇ ਪੁਰਅਮਨ ਤਬਦੀਲੀ ਦੀ ਹਮਾਇਤ ਕਰਦੀ ਹੈ।[6] ਪੱਛਮੀ ਯੂਰਪ ਵਿੱਚ ਜੰਗ ਦੇ ਦੌਰ ਤੋਂ ਬਾਅਦ ਦੇ ਸ਼ੁਰੂ ਵਿੱਚ, ਸੋਸ਼ਲ ਡੈਮੋਕਰੇਟਿਕ ਪਾਰਟੀਆਂ ਨੇ ਸੋਵੀਅਤ ਯੂਨੀਅਨ ਵਿੱਚ ਉਦੋਂ ਮੌਜੂਦ ਸਤਾਲਿਨਵਾਦੀ ਰਾਜਨੀਤਕ ਅਤੇ ਆਰਥਿਕ ਮਾਡਲ ਨੂੰ ਖਾਰਜ ਕਰ ਦਿੱਤਾ, ਜਾਂ ਤਾਂ ਆਪਣੇ ਆਪ ਨੂੰ ਸਮਾਜਵਾਦ ਦੇ ਵਿਕਲਪਕ ਰਸਤੇ ਜਾਂ ਪੂੰਜੀਵਾਦ ਅਤੇ ਸਮਾਜਵਾਦ ਵਿਚਕਾਰ ਸਮਝੌਤਾ ਕਰਨ ਦਾ ਰੁਖ ਅਪਣਾਇਆ।[7] ਇਸ ਅਰਸੇ ਵਿਚ, ਸੋਸ਼ਲ ਡੈਮੋਕਰੇਟਾਂ ਨੇ ਨਿੱਜੀ ਜਾਇਦਾਦ ਦੀ ਪ੍ਰਮੁੱਖਤਾ ਦੇ ਆਧਾਰ ਤੇ ਇੱਕ ਮਿਸਰਿਤ ਅਰਥ ਵਿਵਸਥਾ ਨੂੰ ਅਪਣਾ ਲਿਆ, ਜਿਸ ਵਿੱਚ ਜਨਤਕ ਮਾਲਕੀ ਹੇਠ ਜ਼ਰੂਰੀ ਉਪਯੋਗਤਾਵਾਂ ਅਤੇ ਜਨਤਕ ਸੇਵਾਵਾਂ ਦੀ ਘੱਟ ਗਿਣਤੀ ਵੀ ਸੀ। ਫਲਸਰੂਪ, ਸੋਸ਼ਲ ਡੈਮੋਕਰੇਸੀ ਕੇਨਜ਼ੀ ਅਰਥਸ਼ਾਸਤਰ, ਰਾਜ ਦਖਲਅੰਦਾਜ਼ੀ ਅਤੇ ਭਲਾਈ ਰਾਜ ਨਾਲ ਜੁੜ ਗਈ, ਜਦ ਕਿ ਗੁਣਾਤਮਕ ਤੌਰ ਤੇ ਭਿੰਨ ਸਮਾਜਵਾਦੀ ਆਰਥਿਕ ਪ੍ਰਣਾਲੀ ਨਾਲ ਪੂੰਜੀਵਾਦੀ ਪ੍ਰਣਾਲੀ (ਫੈਕਟਰ ਬਾਜ਼ਾਰ, ਪ੍ਰਾਈਵੇਟ ਸੰਪਤੀ ਅਤੇ ਉਜਰਤੀ ਲੇਬਰ) ਨੂੰ ਬਦਲਣ ਦਾ ਪਹਿਲਾ ਟੀਚਾ ਤਿਆਗ ਦਿੱਤਾ।[4] [8][9][1] ਬਜ਼ੁਰਗਾਂ, ਬੱਚਿਆਂ ਦੀ ਦੇਖਭਾਲ, ਸਿੱਖਿਆ, ਸਿਹਤ ਸੰਭਾਲ ਅਤੇ ਕਾਮਿਆਂ ਦੇ ਮੁਆਵਜ਼ੇ ਦੀ ਦੇਖਭਾਲ ਵਰਗੀਆਂ ਸਰਵ ਵਿਆਪਕ ਪਹੁੰਚਯੋਗ ਸੇਵਾਵਾਂ ਲਈ ਸਮਰਥਨ ਸਮੇਤ ਅਸਮਾਨਤਾ, ਗਰੀਬ ਲੋਕਾਂ ਤੇ ਜ਼ੁਲਮ ਅਤੇ ਗਰੀਬੀ ਨੂੰ ਰੋਕਣ ਲਈ ਸੇਧਿਤ ਨੀਤੀਆਂ ਨੂੰ ਪ੍ਰਤੀਬੱਧਤਾ ਆਧੁਨਿਕ ਸੋਸ਼ਲ ਡੈਮੋਕਰੇਸੀ ਦਾ ਲਛਣ ਹੈ।[10] [11] ਸਮਾਜਿਕ ਜਮਹੂਰੀ ਲਹਿਰ ਵਿੱਚ ਮਜ਼ਦੂਰ ਲਹਿਰ ਅਤੇ ਟਰੇਡ ਯੂਨੀਅਨਾਂ ਦੇ ਨਾਲ ਮਜ਼ਬੂਤ ਸਬੰਧ ਹਨ ਅਤੇ ਉਹ ਕਾਮਿਆਂ ਲਈ ਸਮੂਹਿਕ ਸੌਦੇਬਾਜ਼ੀ ਦੇ ਹੱਕਾਂ ਦੇ ਨਾਲ ਨਾਲ ਆਰਥਿਕ ਖੇਤਰ ਵਿੱਚ ਹੋਰ ਆਰਥਿਕ ਹਿੱਸੇਦਾਰਾਂ ਨਾਲ ਸਹਿ-ਨਿਰਧਾਰਨ ਦੇ ਰੂਪ ਵਿੱਚ ਲੋਕਤੰਤਰੀ ਫੈਸਲੇ ਲੈਣ ਦੀ ਸਮਰੱਥਾ ਨੂੰ ਵਧਾਉਣ ਦੇ ਉਪਾਵਾਂ ਦੇ ਵੀ ਹੱਕ ਵਿੱਚ ਹੈ।[12] ਤੀਜਾ ਰਾਹ, ਜਿਸ ਦਾ ਉਦੇਸ਼ ਉਦਾਰਵਾਦੀ ਅਰਥ ਸ਼ਾਸਤਰ ਨੂੰ ਸਮਾਜਿਕ ਜਮਹੂਰੀ ਭਲਾਈ ਦੀਆਂ ਨੀਤੀਆਂ ਨਾਲ ਮਿਲਾਉਣਾ ਹੈ, ਇੱਕ ਵਿਚਾਰਧਾਰਾ ਹੈ ਜੋ 1990 ਵਿਆਂ ਵਿੱਚ ਵਿਕਸਤ ਹੋਈ ਸੀ ਅਤੇ ਕਈ ਵਾਰ ਸਮਾਜਿਕ ਜਮਹੂਰੀ ਪਾਰਟੀਆਂ ਨਾਲ ਜੁੜੀ ਹੋਈ ਮਿਲਦੀ ਹੈ। ਪਰੰਤੂ ਕੁਝ ਵਿਸ਼ਲੇਸ਼ਕਾਂ ਨੇ ਤੀਜੇ ਰਾਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਵ-ਉਦਾਰਵਾਦੀ ਅੰਦੋਲਨ ਵਜੋਂ ਦਰਸਾਇਆ ਹੈ।[13] ਵਿਕਾਸ ਅਤੇ ਸਮਾਜਿਕ ਲੋਕਤੰਤਰ![]() 19 ਵੀਂ ਸਦੀ ਦੇ ਅਖੀਰ ਅਤੇ 20 ਵੀਂ ਸਦੀ ਦੇ ਸ਼ੁਰੂ ਵਿੱਚ, ਸਮਾਜਿਕ ਲੋਕਤੰਤਰ ਇੱਕ ਅਜਿਹਾ ਅੰਦੋਲਨ ਸੀ ਜਿਸਦਾ ਉਦੇਸ਼ ਮਾਰਕਸਵਾਦ ਅਤੇ ਫੇਰਡੀਨਾਂਦ ਲਾਸਾਲ ਦੇ ਸਮਰਥਕਾਂ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਨੂੰ ਸਮਾਜਿਕ ਮਾਲਕੀ ਨਾਲ ਬਦਲਣਾ ਸੀ। 1868-1869 ਤਕ, ਮਾਰਕਸਵਾਦ ਯੂਰਪ ਵਿੱਚ ਸਥਾਪਤ ਪਹਿਲੀ ਸੋਸ਼ਲ ਡੈਮੋਕਰੇਟਿਕ ਵਰਕਰਜ਼ ਪਾਰਟੀ ਆਫ ਜਰਮਨੀ (ਐਸ.ਡੀ.ਏ.ਪੀ.) ਦਾ ਅਧਿਕਾਰਿਕ ਸਿਧਾਂਤਕ ਆਧਾਰ ਬਣ ਗਿਆ ਸੀ। [14] ਸੂਚਨਾ
|
Portal di Ensiklopedia Dunia