ਸੋਹਣ ਸਿੰਘ ਮੀਸ਼ਾ
![]() ਸੋਹਨ ਸਿੰਘ ਮੀਸ਼ਾ (1934–22 ਸਤੰਬਰ 1986[1]) ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦਾ ਉੱਘਾ, ਰੁਮਾਂਟਿਕ ਭਰਮ-ਭੁਲੇਖੇ ਤੋੜਨ ਵਾਲਾ ਯਥਾਰਥਵਾਦੀ ਕਵੀ ਸੀ।[2] ਪਾਤਰ ਦੇ ਸ਼ਬਦਾਂ ਵਿੱਚ, "ਉਹ ਸੱਚੀ ਨਿਰਾਸ਼ਾ, ਕੌੜੇ ਸੱਚਾਂ ਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ"।[3] ਉਸ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ। ਜੀਵਨਐਸ.ਐਸ.ਮੀਸ਼ੇ ਦਾ ਜਨਮ ਪੰਜਾਬੀ ਲੇਖਕ ਕੋਸ਼ ਅਨੁਸਾਰ 15 ਮਾਰਚ,1933 ਨੂੰ ਮਾਤਾ ਸ੍ਰੀਮਤੀ ਗੁਰਵੰਤ ਕੌਰ ਪਿਤਾ ਸ੍ਰ. ਇੰਦਰ ਸਿੰਘ ਦੇ ਘਰ ਪਿੰਡ ਭੇਟ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਜਦੋਂ ਕਿ ਐਸ.ਐਸ.ਮੀਸ਼ਾ ਜੀ ਦੀ ਸੁਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਮੀਸ਼ਾ ਜੀ ਦੀ ਸੰਪਾਦਤ ਪੁਸਤਕ ਚਪਲ ਚੇਤਨਾ ਦੇ ਆਰੰਭ ਵਿੱਚ ਉਨ੍ਹਾ ਦਾ ਜਨਮ 30 ਅਗਸਤ,1934 ਦੱਸਿਆ ਗਿਆ ਹੈ। ਉਸ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਰਣਧੀਰ ਹਾਈ ਸਕੂਲ, ਕਪੂਰਥਲਾ ਤੋਂ ਕੀਤੀ। ਉਸਨੇ ਐਫ.ਏ. ਰਣਧੀਰ ਕਾਲਜ ਕਪੂਰਥਲੇ ਤੋਂ ਅਤੇ ਬੀ.ਏ. ਅਤੇ ਐਮ.ਏ. ਅੰਗਰੇਜ਼ੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ।[4] ਪਰਿਵਾਰਕ ਤੌਰ ਤੇ ਮੀਸ਼ਾ ਜੀ ਦੇ ਘਰ 1965 ਵਿੱਚ ਬੇਟੇ ਅਮਰਦੀਪ ਸਿੰਘ ਅਤੇ 1969 ਵਿੱਚ ਬੇਟੀ ਗੁਰਜੋਤ ਕੌਰ ਨੇ ਜਨਮ ਲਿਆ। ਉਹ ਕੁਝ ਦੇਰ ਨੈਸ਼ਨਲ ਕਾਲਜ ਸਠਿਆਲਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਰਹੇ ਪਰ ਜ਼ਿਆਦਾ ਸਮਾਂ ਉਨ੍ਹਾ ਨੇ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਪ੍ਰੋਡਿਊਸਰ ਵਜੋਂ ਕੰਮ ਕੀਤਾ। ਸੋਹਣ ਸਿੰਘ ਮੀਸ਼ਾ ਜੀ 21 ਸਤੰਬਰ,1986 ਨੂੰ ਵੇਈਂ ਨਦੀ ਵਿੱਚ ਬੇੜੀ ਅੰਦਰ ਸੈਰ ਕਰਦਿਆਂ ਦੁਖਦਾਈ ਹਾਦਸੇ ਨਾਲ ਸਦਾ ਲਈ ਵਿੱਛੜ ਗਏ। ਕਾਵਿ-ਸੰਗ੍ਰਹਿ
ਨਮੂਨੇ ਵਜੋਂਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ। ਬਾਹਰਲੇ ਲਿੰਕ
ਹਵਾਲੇ |
Portal di Ensiklopedia Dunia