ਸੋਹਾ ਅਲੀ ਖ਼ਾਨ
ਸੋਹਾ ਅਲੀ ਖ਼ਾਨ (ਜਨਮ 4 ਅਕਤੂਬਰ 1978) ਇੱਕ ਭਾਰਤੀ ਫਿਲਮ ਅਦਾਕਾਰਾ ਹੈ। ਇਹ ਬਾਲੀਵੁੱਡ ਦੀਆਂ ਕਈ ਫ਼ਿਲਮਾ ਕਰ ਚੁੱਕੀ ਹੈ। ਉਸ ਨੇ ਮੁੱਖ ਤੌਰ 'ਤੇ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ, ਹਾਲਾਂਕਿ, ਉਸ ਨੇ ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਜੀਵਨਸੋਹਾ ਅਲੀ ਖਾਨ ਦਾ ਜਨਮ 4 ਅਕਤੂਬਰ 1978 ਨੂੰ ਹੋਇਆ ਸੀ।[1] ਉਹ ਅਭਿਨੇਤਰੀ ਸ਼ਰਮੀਲਾ ਟੈਗੋਰ ਅਤੇ ਪਟੌਦੀ ਦੇ 9ਵੇਂ ਨਵਾਬ ਮਨਸੂਰ ਅਲੀ ਖਾਨ ਪਟੌਦੀ ਦੀ ਸਭ ਤੋਂ ਛੋਟੀ ਧੀ ਹੈ। ਉਸ ਦਾ ਵੱਡਾ ਭਰਾ ਸੈਫ ਅਲੀ ਖਾਨ ਵੀ ਬਾਲੀਵੁੱਡ ਅਦਾਕਾਰ ਹੈ ਅਤੇ ਉਸ ਦੀ ਵੱਡੀ ਭੈਣ ਸਬਾ ਅਲੀ ਖਾਨ ਇੱਕ ਗਹਿਣਿਆਂ ਦੀ ਡਿਜ਼ਾਈਨਰ ਹੈ। ਸੋਹਾ ਨੇ ਬ੍ਰਿਟਿਸ਼ ਸਕੂਲ, ਨਵੀਂ ਦਿੱਲੀ ਤੋਂ ਪੜ੍ਹਾਈ ਕੀਤੀ ਅਤੇ ਆਕਸਫੋਰਡ ਦੇ ਬਾਲਿਓਲ ਕਾਲਜ ਵਿਖੇ ਆਧੁਨਿਕ ਇਤਿਹਾਸ ਦੀ ਪੜ੍ਹਾਈ ਕੀਤੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ।[7][8] ਸੋਹਾ ਨੇ ਬਾਲੀਵੁੱਡ ਫਿਲਮ 'ਦਿਲ ਮਾਂਗੇ ਮੋਰ' (2004) ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।[9] ਉਸ ਨੇ ਬੰਗਾਲੀ ਫਿਲਮ 'ਅੰਤਰ ਮਹੱਲ' (2005) ਅਤੇ 'ਰੰਗ ਦੇ ਬਸੰਤੀ' (2006) ਵਿੱਚ ਪ੍ਰਦਰਸ਼ਨ ਕੀਤਾ। ਉਹ 'ਖੋਇਆ ਖੋਇਆ ਚਾਂਦ' ਅਤੇ 2009 ਵਿੱਚ ਆਈ ਫਿਲਮ 99 ਵਿੱਚ ਨਜ਼ਰ ਆਈ ਸੀ। ਉਹ ਆਪਣੀ ਅਗਲੀ ਫ਼ਿਲਮ 'ਤੁਮ ਮਿਲੇ' 'ਚ ਇਮਰਾਨ ਹਾਸ਼ਮੀ ਦੇ ਨਾਲ ਸੀ।[10] ਸੋਹਾ ਨੇ ਗੇਮ ਸ਼ੋਅ ਗੋਦਰੇਜ ਖੇਲੋ ਜੀਤੋ ਜੀਯੋ ਦੀ ਮੇਜ਼ਬਾਨੀ ਕੀਤੀ। ਉਹ ਫਿਲਮ ਸ਼੍ਰੀ ਜੋ ਬੀ. ਕਾਰਵਾਲਹੋ ਵਿੱਚ ਵੀ ਦਿਖਾਈ ਦਿੱਤੀ। ਖਾਨ ਅਤੇ ਅਦਾਕਾਰ ਕੁਨਾਲ ਖੇਮੂ ਨੇ ਜੁਲਾਈ 2014 ਵਿੱਚ ਪੈਰਿਸ 'ਚ ਮੰਗਣੀ ਕਰਵਾਈ[11] ਅਤੇ 25 ਜਨਵਰੀ 2015 ਨੂੰ ਮੁੰਬਈ ਵਿੱਚ ਵਿਆਹ ਕਰਵਾਇਆ।[12] ਉਸ ਨੇ 29 ਸਤੰਬਰ 2017 ਨੂੰ ਆਪਣੀ ਧੀ ਨੂੰ ਜਨਮ ਦਿੱਤਾ। ਹਵਾਲੇ
|
Portal di Ensiklopedia Dunia