ਸ੍ਵਰਨ ਲਤਾ
ਸ੍ਵਰਨ ਲਤਾ (ਜਾਂ ਸਵਰਨ ਲਤਾ, ਸਵਰਨਲਤਾ) ਇੱਕ ਸਾਬਕਾ ਪੰਜਾਬੀ ਗਾਇਕਾ ਹੈ। [1] ਇਸ ਦੇ ਗੀਤਾਂ ਵਿੱਚ ਲੈ ਦੇ ਮਾਏ ਕਾਲ਼ਿਆਂ ਬਾਗ਼ਾਂ ਦੀ ਮਹਿੰਦੀ, ਮੂੰਹਵਿੱਚ ਭਾਬੀ ਦੇ, ਨਣਦ ਬੁਰਕੀਆਂ ਪਾਵੇ ਦੇ ਨਾਂ ਜ਼ਿਕਰਯੋਗ ਹਨ। ਇਸ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਗਾਇਕਾਂ ਨਾਲ ਦੋਗਾਣੇ ਰਿਕਾਰਡ ਕਰਵਾਏ ਜਿਨ੍ਹਾਂ ਵਿੱਚ ਕਰਮਜੀਤ ਧੂਰੀ, ਹਰਚਰਨ ਗਰੇਵਾਲ, ਕਰਨੈਲ ਗਿੱਲ, ਮੁਹੰਮਦ ਸਦੀਕ, ਗੁਰਚਰਨ ਪੋਹਲੀ, ਰਮੇਸ਼ ਰੰਗੀਲਾ, ਜਗਤ ਸਿੰਘ ਜੱਗਾ, ਮਹਿੰਦਰ ਕਪੂਰ, ਦਲੀਪ ਸਿੰਘ ਦੀਪ, ਵੇਦ ਪ੍ਰਕਾਸ਼, ਪੰਡਤ ਜੱਗੀ, ਬੀ ਐੱਸ ਪਰਵਾਨਾ ਆਦਿ ਸ਼ਾਮਲ ਹਨ। ਇਸ ਦੀ ਸਭ ਤੋਂ ਵੱਧ ਰਿਕਾਰਡਿੰਗ ਕਰਮਜੀਤ ਧੂਰੀ ਨਾਲ਼ ਹੋਈ ਮਿਲਦੀ ਹੈ ਅਤੇ ਧੂਰੀ ਨਾਲ਼ ਹੀ ਇਸ ਨੇ ਸਭ ਤੋਂ ਵੱਧ ਸਮਾਂ ਸਟੇਜ ਪ੍ਰੋਗਰਾਮ ਕੀਤੇ। ਪੰਜਾਬ ਦਾ ਮਾਹੌਲ ਖ਼ਰਾਬ ਹੋਣ ਕਾਰਨ ਸ੍ਵਰਨ ਲਤਾ ਨੇ 1988 ਵਿੱਚ ਪ੍ਰੋਗਰਾਮ ਕਰਨੇ ਛੱਡ ਦਿੱਤੇ।[1] ਇਸ ਦਾ ਆਖ਼ਰੀ ਪ੍ਰੋਗਰਾਮ ਢਿੱਲਵਾਂ ਵਿਖੇ ਸੀ। ਜੀਵਨਸ੍ਵਰਨ ਲਤਾ ਦਾ ਜਨਮ 19 ਨਵੰਬਰ 1938 ਨੂੰ ਪਿਤਾ ਅਰਜਨ ਦਾਸ ਧੀਂਗੜਾ ਦੇ ਘਰ ਮਾਤਾ ਵਿੱਦਿਆ ਦੀ ਕੁੱਖੋਂ ਲਾਇਲਪੁਰ ਜ਼ਿਲੇ ਦੇ ਪਿੰਡ ਜੜ੍ਹਾਂ ਵਾਲ਼ਾ ਵਿੱਚ, ਬਰਤਾਨਵੀ ਪੰਜਾਬ ਵਿੱਚ, ਹੋਇਆ।[1] ਇਹ ਚਾਰ ਭਰਾਵਾਂ ਅਤੇ ਦੋ ਭੈਣਾਂ ਵਿੱਚੋਂ ਸਭ ਤੋਂ ਵੱਡੀ ਹੈ ਅਤੇ ਇਸਦਾ ਪਹਿਲਾ ਨਾਂ ਸਵਰਨ ਕਾਂਤਾ ਸੀ। ਮੁੱਢਲੀ ਸਿੱਖਿਆ ਇਸ ਨੇ ਪਿੰਡ ਜੜ੍ਹਾਂ ਵਾਲ਼ਾ ਦੇ ਸਕੂਲ ਤੋਂ ਹਾਸਲ ਕੀਤੀ ਜਿੱਥੇ ਇਸਨੇ ਚੌਥੀ ਜਮਾਤ ਤੱਕ ਦੀ ਪੜ੍ਹਾਈ ਕੀਤੀ। ਫਿਰ ਸੰਤਾਲੀ ਵਿੱਚ ਪੰਜਾਬ ਦੀ ਵੰਡ ਦੇ ਕਾਰਨ ਇਸਦਾ ਟੱਬਰ ਲੁਧਿਆਣੇ ਆ ਗਿਆ। ਇੱਥੇ ਇਸ ਨੇ ਜੈਨ ਗਰਲਜ਼ ਹਾਈ ਸਕੂਲ ਤੋਂ 1953 ਵਿੱਚ ਮੈਟ੍ਰਿਕ ਕੀਤੀ। 1958 ਵਿੱਚ ਲਤਾ ਦਾ ਵਿਆਹ ਆਰ. ਸੀ. ਗੁਪਤਾ ਨਾਲ਼ ਹੋਇਆ ਜਿਸਨੇ ਗਾਇਕੀ ਵਿੱਚ ਇਸਦਾ ਪੂਰਾ ਸਾਥ ਦਿੱਤਾ। ਗਾਇਕੀਸਕੂਲ ਸਮੇਂ ਦੌਰਾਨ ਸ੍ਵਰਨ ਲਤਾ ਨਾਟਕਾਂ ਅਤੇ ਨਾਚ ਵਿੱਚ ਭਾਗ ਲੈਂਦੀ ਸੀ। ਬੰਬਈ ਤੋਂ ਡਾਂਸ ਮਾਸਟਰ ਰਾਮਧਨ ਲੁਧਿਆਣੇ ਆਇਆ ਤਾਂ ਉਸ ਤੋਂ ਬਾਕਾਇਦਾ ਡਾਂਸ ਦੀ ਸਿਖਲਾਈ ਲਈ। ਕੁਝ ਸਮਾਂ ਸਟੇਜਾਂ ਤੇ ਡਾਂਸ ਕੀਤਾ ਅਤੇ ਫਿਰ ਝੁਕਾਅ ਗਾਇਕੀ ਵੱਲ ਹੋ ਗਿਆ ਅਤੇ ਸੰਗੀਤ ਘਰਾਣਾ ਫਿਆਜ਼ ਖਾਂ ਦੇ ਸੰਗੀਤਕਾਰ ਉਸਤਾਦ ਸੋਹਣ ਸਿੰਘ ਨੂੰ ਆਪਣਾ ਗੁਰੂ ਧਾਰਿਆ ਅਤੇ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ। 1960 ਵਿੱਚ ਲਤਾ ਨੇ ਰੇਡੀਓ ਤੇ ਆਡੀਸ਼ਨ ਦਿੱਤਾ ਅਤੇ ਬੀ ਹਾਈ ਗ੍ਰੇਡ ਮਿਲਿਆ। ਰੇਡੀਓ ਤੋਂ ਇਸਦਾ ਪਹਿਲਾ ਗੀਤ ਨੀ ਲੈ ਦੇ ਮਾਏ ਕਾਲ਼ਿਆਂ ਬਾਗ਼ਾਂ ਦੀ ਮਹਿੰਦੀ ਰਿਕਾਰਡ ਹੋਇਆ। ਸਾਲ 1964 ਵਿੱਚ ਐਚ. ਐੱਮ. ਵੀ. ਕੰਪਨੀ ਵਿੱਚ ਇਸਦਾ ਪਹਿਲਾ ਗੀਤ ਕਿੱਕਰਾਂ ਵੀ ਲੰਘ ਆਈ ਬੇਰੀਆਂ ਵੀ ਲੰਘ ਆਈ, ਲੰਘਣੇ ਰਹਿ ਗਏ ਜੰਡ ਵੇ ਰਿਕਾਰਡ ਹੋਇਆ।[1] 1983 ਵਿੱਚ ਸ੍ਵਰਨ ਲਤਾ ਨੇ ਦੂਰਦਰਸ਼ਨ ਤੇ ਗਾਇਆ। ਹਵਾਲੇ
|
Portal di Ensiklopedia Dunia