ਸੰਜਨਾ ਕਪੂਰ
ਸੰਜਨਾ ਕਪੂਰ (ਜਨਮ 1967))[2] ਇੱਕ ਭਾਰਤੀ ਰੰਗਮੰਚ ਦੀ ਸਖਸ਼ੀਅਤ ਅਤੇ ਬ੍ਰਿਟਿਸ਼ ਅਤੇ ਭਾਰਤੀ ਵੰਸ ਦੀ ਭੂਤਕਾਲੀਨ ਭਾਰਤੀ ਫ਼ਿਲਮ ਅਭਿਨੇਤਰੀ ਹੈ। ਇਹ ਭਾਰਤੀ ਫ਼ਿਲਮ ਅਭਿਨੇਤਾ ਸ਼ਸ਼ੀ ਕਪੂਰ ਅਤੇ ਸਵਰਗਵਾਸੀ ਜੈਨੀਫਰ ਕੇਂਦਲ ਦੀ ਧੀ ਹੈ। ਜੈਨੀਫਰ ਨੇ 1993 ਤੋਂ ਫ਼ਰਵਰੀ 2012 ਤੱਕ ਮੁੰਬਈ ਵਿੱਚ ਪ੍ਰਿਥਵੀ ਰੰਗਮੰਚ ਦੀ ਸ਼ੁਰੂਆਤ ਕੀਤੀ।[3] to February 2012.[4] ਜੀਵਨ![]() ਸੰਜਨਾ ਕਪੂਰ ਦਾ ਜਨਮ ਕਪੂਰ ਪਰਿਵਾਰ ਵਿੱਚ ਹੋਇਆ। ਇਸਦੇ ਦਾਦਾ ਪ੍ਰਿਥਵੀਰਾਜ ਕਪੂਰ ਅਤੇ ਚਾਚੇ ਰਾਜ ਕਪੂਰ ਅਤੇ ਸ਼ੰਮੀ ਕਪੂਰ ਸਨ। ਇਸਦੇ ਭਰਾਵਾਂ ਕੁਨਾਲ ਕਪੂਰ ਅਤੇ ਕਰਨ ਕਪੂਰ ਨੇ ਵੀ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਸੰਜਨਾ ਵਾਂਗ ਵਧੇਰੇ ਸਫ਼ਲਤਾ ਪ੍ਰਾਪਤ ਨਹੀਂ ਕੀਤੀ। ਇਸਦੇ ਨਾਨਾ-ਨਾਨੀ ਜਿਓਫਰੀ ਕੇਂਦਲ ਅਤੇ ਲੌਰਾ ਕੇਂਦਲ ਵੀ ਰੰਗਮੰਚ ਆਰਟਿਸਟ ਰਹੇ ਸਨ। ਸੰਜਨਾ ਨੇ ਮੁੰਬਈ ਦੇ ਪ੍ਰਤਿਸ਼ਠਾਵਾਨ ਬੋਂਬੇ ਇੰਟਰਨੈਸ਼ਨਲ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਕੈਰੀਅਰਸੰਜਨਾ ਦਾ ਕੈਰੀਅਰ ਵਧੇਰੇ ਸਫ਼ਲ ਨਹੀਂ ਰਿਹਾ। ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ "36 ਚੌਰੰਗੀ ਲੇਨ" ਤੋਂ ਕੀਤੀ ਜਿਸਦੇ ਨਿਰਮਾਤਾ ਇਸਦੇ ਪਿਤਾ ਅਤੇ ਮੁੱਖ ਕਿਰਦਾਰ ਇਸਦੀ ਮਾਤਾ ਨੇ ਅਦਾ ਕੀਤਾ। ਇਸਨੇ ਇਸ ਫ਼ਿਲਮ ਵਿੱਚ ਆਪਣੀ ਮਾਂ ਦੇ ਬਚਪਨ ਦਾ ਰੋਲ ਅਦਾ ਕੀਤਾ। ਇਸ ਤੋਂ ਬਾਅਦ ਇਸਨੇ 1984 ਵਿੱਚ ਉਤਸਵ ਫ਼ਿਲਮ ਵਿੱਚ ਕੰਮ ਕੀਤਾ, 1988 ਵਿੱਚ ਆਪਣੇ ਪਿਤਾ ਦੁਆਰਾ ਨਿਰਮਾਨਿਤ ਫ਼ਿਲਮ ਹੀਰੋ ਹੀਰਾਲਾਲ ਵਿੱਚ ਮੁੱਖ ਭੂਮਿਕਾ ਨਿਭਾਈ ਜੋ ਬਾਕਸ ਆਫ਼ਿਸ ਉੱਪਰ ਅਸਫ਼ਲ ਰਹੀ। ਨਿੱਜੀ ਜੀਵਨਸੰਜਨਾ ਨੇ ਮਸ਼ਹੂਰ ਸਖਸ਼ੀਅਤ ਵਾਲਮਿਕ ਥਾਪਰ ਨਾਲ ਵਿਆਹ ਕੀਤਾ ਅਤੇ ਇਹਨਾਂ ਨੂੰ ਹਮੀਰ ਨਾਂ ਦਾ ਇੱਕ ਪੁੱਤ ਵੀ ਹੋਇਆ।[5] ਸੰਜਨਾ ਦਾ ਇਸ ਤੋਂ ਪਹਿਲਾਂ ਵਿਆਹ ਆਦਿੱਤਿਆ ਭੱਟਾਚਾਰਯਾ,]],[6] ਫ਼ਿਲਮਮੇਕਰ ਬਾਸੁ ਭੱਟਾਚਾਰਯਾ ਅਤੇ ਰਿੰਕੀ ਭੱਟਾਚਾਰਯਾ ਦਾ ਬੇਟਾ, ਨਾਲ ਹੋਇਆ ਸੀ। ਕਪੂਰ ਦਿੱਲੀ ਵਿੱਚ ਰਹਿੰਦੀ ਹੈ। ਇਹ ਆਪਣੇ ਭੈਣ ਭਰਾ ਵਾਂਗੂ ਬਾਲੀਵੁੱਡ ਨੂੰ ਪੂਰਨ ਤੌਰ ਉੱਪਰ ਆਪਣੀ ਮੁੱਖ ਧਾਰਾ ਨਹੀਂ ਚੁਣਿਆ। ਹਵਾਲੇ
|
Portal di Ensiklopedia Dunia