ਸੰਜੇ ਮਿਸ਼ਰਾ (ਅਦਾਕਾਰ)
ਸੰਜੇ ਮਿਸ਼ਰਾ (ਜਨਮ 6 ਅਕਤੂਬਰ 1968) ਇੱਕ ਭਾਰਤੀ ਅਦਾਕਾਰ ਹੈ ਜੋ ਮੁੱਖ ਤੌਰ ਤੇ ਹਿੰਦੀ ਸਿਨੇਮਾ ਅਤੇ ਟੈਲੀਵਿਜ਼ਨ ਵਿੱਚ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ।[2] ਨੈਸ਼ਨਲ ਸਕੂਲ ਆਫ ਡਰਾਮਾ ਦੇ ਸਾਬਕਾ ਵਿਦਿਆਰਥੀ ਹਨ। ਉਸਨੇ 1995 ਵਿੱਚ ਆਈ ਫਿਲਮ ਓਹ ਡਾਰਲਿੰਗ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਬਾਅਦ ਦੀਆਂ ਫਿਲਮਾਂ ਵਿੱਚ ਰਾਜਕੁਮਾਰ (1996) ਅਤੇ ਸੱਤਿਆ (1998) ਯੇ ਹੈ ਇੰਡੀਆ ਸ਼ਾਮਲ ਹਨ। 2015 ਵਿੱਚ, ਉਸ ਨੂੰ ਫਿਲਮ ਆਖੋਂ ਦੇਖੀ ਵਿਚ ਆਪਣੀ ਅਦਾਕਾਰੀ ਲਈ ਸਰਬੋਤਮ ਅਦਾਕਾਰ (ਆਲੋਚਕ) ਲਈ ਫਿਲਮਫੇਅਰ ਅਵਾਰਡ ਮਿਲਿਆ।[3] ਮੁੱਢਲਾ ਜੀਵਨ ਅਤੇ ਪਿਛੋਕੜਮਿਸ਼ਰਾ ਦਾ ਜਨਮ ਦਰਭੰਗਾ, ਸਕਰੀ, ਨਾਰਾਇਣਪੁਰ, ਬਿਹਾਰ ਵਿੱਚ ਰਹਿਣ ਵਾਲੇ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਮਿਸ਼ਰਾ ਦੇ ਪਿਤਾ ਸ਼ੰਭੂ ਨਾਥ ਮਿਸ਼ਰਾ ਪ੍ਰੈਸ ਇਨਫਰਮੇਸ਼ਨ ਬਿਊਰੋ ਵਿੱਚ ਕਰਮਚਾਰੀ ਸਨ ਅਤੇ ਉਸਦੇ ਦਾਦਾ-ਦਾਦੀ ਦੋਵੇਂ ਭਾਰਤੀ ਸਿਵਲ ਸੇਵਕ ਸਨ। ਜਦੋਂ ਉਸ ਦੇ ਪਿਤਾ ਦਾ ਤਬਾਦਲਾ ਹੋ ਗਿਆ ਤਾਂ ਉਹ ਵਾਰਾਣਸੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕੇਂਦਰੀ ਵਿਦਿਆਲਿਆ ਬੀਐਚਯੂ ਵਿੱਚ ਪੜ੍ਹਾਈ ਕੀਤੀ। ਮਿਸ਼ਰਾ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਸ਼ਾਮਲ ਹੋ ਗਿਆ ਅਤੇ ੧੯੮੯ ਵਿੱਚ ਗ੍ਰੈਜੂਏਟ ਹੋਇਆ।[4] ਹਵਾਲੇ
|
Portal di Ensiklopedia Dunia