ਸੰਦੀਪ ਸਿੰਘ
ਸੰਦੀਪ ਸਿੰਘ (ਜਨਮ 27 ਫਰਵਰੀ 1986) ਇੱਕ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਅਤੇ ਭਾਰਤੀ ਕੌਮੀ ਟੀਮ ਦਾ ਸਾਬਕਾ ਕਪਤਾਨ ਹੈ।[2] ਉਹ ਫੁੱਕ ਬੈਕ ਅਤੇ ਪੈਨਲਟੀ ਕਾਰਨਰ ਮਾਹਿਰ ਹੈ। ਉਹ ਮੀਡੀਆ ਵਿੱਚ ਫਲਿੱਕਰ ਸਿੰਘ ਵਜੋਂ ਪ੍ਰਸਿੱਧ ਹੈ। ਸੰਦੀਪ ਵਰਤਮਾਨ ਸਮੇਂ ਵਿੱਚ ਹਰਿਆਣਾ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਹੈ।[3] ਮੁੱਢਲਾ ਜੀਵਨਸੰਦੀਪ ਹਰਿਆਣਾ ਦੇ ਸ਼ਾਹਬਾਦ, ਕੁਰਕਸ਼ੇਤਰ ਕਸਬੇ ਤੋਂ ਹੈ। ਉਸਨੇ ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ ਵਿਖੇ ਸਿੱਖਿਆ ਪ੍ਰਾਪਤ ਕੀਤੀ। ਉਸਦੇ ਪਿਤਾ ਗੁਲਚਰਨ ਸਿੰਘ ਸ਼ੈਣੀ ਅਤੇ ਮਾਤਾ ਦਲਜੀਤ ਕੌਰ ਸ਼ੈਣੀ ਹਨ।[4] ਉਸਦਾ ਵੱਡਾ ਭਰਾ ਬਿਕਰਮਜੀਤ ਸਿੰਘ ਵੀ ਇੱਕ ਫੀਲਡ ਹਾਕੀ ਖਿਡਾਰੀ ਹੈ ਅਤੇ ਇੰਡੀਅਨ ਆਇਲ ਲਈ ਖੇਡਦਾ ਹੈ।[5][6] ਗੋਲੀਬਾਰੀ ਦੀ ਘਟਨਾ22 ਅਗਸਤ 2006 ਨੂੰ ਕਾਲਕਾ ਸ਼ਤਾਬਦੀ ਐਕਸਪ੍ਰੈਸ ਰੇਲਗੱਡੀ ਵਿੱਚ ਇੱਕ ਦੁਰਘਟਨਾ ਵਿੱਚ ਗੋਲੀ ਲੱਗਣ ਕਾਰਨ ਸੰਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦੋਂ ਕਿ ਦੋ ਦਿਨਾਂ ਬਾਅਦ ਅਫਰੀਕਾ ਵਿੱਚ ਵਿਸ਼ਵ ਕੱਪ ਲਈ ਰਵਾਨਾ ਹੋਣ ਰਹੀ ਰਾਸ਼ਟਰੀ ਟੀਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਉਹ ਲਗਭਗ ਅਧਰੰਗੀ ਸੀ ਅਤੇ ਵ੍ਹੀਲਚੇਅਰ 'ਤੇ ਆਪਣੀ ਜ਼ਿੰਦਗੀ ਦੇ 1 ਸਾਲ ਲਈ, ਉਸ ਸਮੇਂ ਉਹ 20 ਸਾਲਾਂ ਦਾ ਸੀ। ਸੰਦੀਪ ਨਾ ਸਿਰਫ ਉਸ ਗੰਭੀਰ ਸੱਟ ਤੋਂ ਠੀਕ ਹੋਏ, ਬਲਕਿ ਆਪਣੇ ਆਪ ਨੂੰ ਫਿਰ ਸਥਾਪਿਤ ਕੀਤਾ ਅਤੇ 2010 ਦੀ ਭਾਰਤੀ ਟੀਮ ਵਿੱਚ ਭਾਰਤ ਲਈ ਵਿਸ਼ਵ ਕੱਪ ਖੇਡਿਆ।[7] ਕਰੀਅਰ ਪ੍ਰਾਪਤੀਆਂ
ਫਿਲਮ ਵਿੱਚ ਚਿੱਤਰਣਫਿਲਮ ਨਿਰਮਾਤਾ ਸ਼ਾਦ ਅਲੀ ਨੇ ਸੰਦੀਪ ਦੇ ਜੀਵਨ 'ਤੇ' ਸੂਰਮਾ' ਸਿਰਲੇਖ ਨਾਲ ਇੱਕ ਜੀਵਨੀ ਫਿਲਮ ਬਣਾਈ ਹੈ। ਦਿਲਜੀਤ ਦੁਸਾਂਝ ਨੇ ਫਿਲਮ ਵਿੱਚ ਸੰਦੀਪ ਸਿੰਘ ਦੀ ਭੂਮਿਕਾ ਨਿਭਾਈ ਹੈ। ਇਹ 13 ਜੁਲਾਈ 2018 ਨੂੰ ਰਿਲੀਜ਼ ਕੀਤੀ ਗਈ ਸੀ। ਫਿਲਮ ਵਿੱਚ ਤਾਪਸੀ ਪੰਨੂੰ ਅਤੇ ਅੰਗਦ ਬੇਦੀ ਵੀ ਹਨ। [8] ਅਵਾਰਡ
ਹਵਾਲੇ
|
Portal di Ensiklopedia Dunia