ਸੰਵਿਧਾਨ (ਟੀਵੀ ਸੀਰੀਜ)
ਸੰਵਿਧਾਨ - ਭਾਰਤ ਦੇ ਸੰਵਿਧਾਨ ਦੀ ਸਿਰਜਣਾ ਭਾਰਤ ਦਾ ਸੰਵਿਧਾਨ ਬਣਾਉਣ ਦੀ ਪਰਿਕਿਰਿਆ ਬਾਰੇ 10 ਭਾਗਾਂ ਵਾਲੀ ਟੈਲੀਵੀਜ਼ਨ ਮਿੰਨੀ ਸੀਰੀਜ ਹੈ। ਇਸਦਾ ਨਿਰਦੇਸ਼ਨ ਸ਼ਿਆਮ ਬੇਨੇਗਲ ਨੇ ਕੀਤਾ ਹੈ।[1][2][3] ਇਸ ਟੀਵੀ ਸੀਰੀਜ ਵਿੱਚ 1946 ਤੋਂ 1950 ਦੀਆਂ ਘਟਨਾਵਾਂ ਦਾ ਜਿਕਰ ਹੈ। ਇਹੀ ਉਹ ਦੌਰ ਸੀ ਜਦੋਂ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਹੋਇਆ ਸੀ ਅਤੇ ਭਾਰਤ ਗਣਤੰਤਰ ਬਣਿਆ ਸੀ। ਨਿਰਮਾਣਸ਼ਮਾ ਜ਼ੈਦੀ ਅਤੇ ਅਤੁਲ ਤਿਵਾੜੀ ਇਸ ਲੜੀ ਦੇ ਲੇਖਕ ਹਨ।[4][5][6] ਜ਼ੈਦੀ ਦਾ ਕਹਿਣਾ ਹੈ ਕਿ ਸਕ੍ਰਿਪਟ ਲਿਖਣ ਵਿੱਚ ਉਸ ਨੂੰ ਛੇ ਮਹੀਨੇ ਲੱਗੇ ਸਨ। ਸਮੱਗਰੀ ਬਹਿਸਾਂ, ਕਮੇਟੀ ਦੀਆਂ ਬੈਠਕਾਂ ਅਤੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੀਆਂ ਜੀਵਨੀਆਂ ਤੋਂ ਆਈ। ਭਾਰਤ ਦੇ ਆਜ਼ਾਦੀ ਘੁਲਾਟੀਆਂ ਦੇ ਬਹੁਤ ਸਾਰੇ ਮਸ਼ਹੂਰ ਭਾਸ਼ਣ ਇਸ ਲੜੀ ਵਿੱਚ ਹਨ।[7] ਸਵਰਾ ਭਾਸਕਰ ਨੇ ਸ਼ੋਅ ਦੀ ਮੇਜ਼ਬਾਨੀ ਅਤੇ ਕਥਾਕਾਰੀ ਕੀਤੀ।[8][9][10][11] ਇਸ ਲੜੀ ਦੀ ਸ਼ੂਟਿੰਗ ਫਿਲਮ ਸਿਟੀ, ਮੁੰਬਈ ਵਿੱਚ ਕੀਤੀ ਗਈ ਸੀ ਅਤੇ ਭਾਰਤ ਦੇ ਸੰਵਿਧਾਨ ਦੇ ਖਰੜੇ ਨੂੰ ਤਿਆਰ ਕਰਨ ਤੋਂ ਪਹਿਲਾਂ ਹੋਈ ਬਹਿਸ ਨੂੰ ਮੁੜ ਸਿਰਜਿਤ ਕੀਤਾ ਗਿਆ ਸੀ। ਦਿਆਲ ਨਿਹਲਾਨੀ ਮਿੰਨੀ-ਸੀਰੀਜ਼ ਦੇ ਸਹਿਯੋਗੀ ਨਿਰਦੇਸ਼ਕ ਹਨ। ਇਸ ਲੜੀ ਲਈ ਸੰਵਿਧਾਨ ਸਭਾ ਦੇ ਸਮੇਂ ਦੀ ਸੰਸਦ ਦੇ ਕੇਂਦਰੀ ਹਾਲ ਦੀ ਰੇਪਲਿਕਾ ਤਿਆਰ ਕੀਤੀ ਗਈ ਸੀ। ਸੰਵਿਧਾਨ ਦੀ ਪਹਿਲੀ ਦਿੱਖ 24 ਸਤੰਬਰ 2013 ਨੂੰ ਪ੍ਰਕਾਸ਼ਤ ਕੀਤੀ ਗਈ ਸੀ।[12] ਪਹਿਲੀ ਝਲਕ ਅਧਿਕਾਰਤ ਤੌਰ 'ਤੇ 20 ਫਰਵਰੀ 2014 ਨੂੰ ਸੰਸਦ ਭਵਨ, ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ 15 ਵੀਂ ਲੋਕ ਸਭਾ ਦੇ ਅੰਤਮ ਤੋਂ ਪਹਿਲੇ ਦਿਨ ਨੂੰ ਅਧਿਕਾਰਤ ਤੌਰ' ਤੇ ਲਾਂਚ ਕੀਤੀ ਗਈ ਸੀ।[13][14] ਸੰਗੀਤ ਸ਼ਾਂਤੁ ਮੋਇਤਰਾ ਨੇ ਦਿੱਤਾ ਹੈ। ਕਾਸਟ
ਬਾਹਰੀ ਲਿੰਕਹਵਾਲੇ
|
Portal di Ensiklopedia Dunia