ਹਥਿਆਰ![]() ਹਥਿਆਰ ਜਾਂ ਸ਼ਸਤਰ ਕੋਈ ਅਜਿਹਾ ਜੰਤਰ ਜਾਂ ਜੰਗੀ ਸਮਾਨ ਹੁੰਦਾ ਹੈ ਜਿਸ ਨਾਲ਼ ਜਿਊਂਦੇ ਪ੍ਰਾਣੀਆਂ, ਢਾਂਚਿਆਂ ਜਾਂ ਪ੍ਰਬੰਧਾਂ ਨੂੰ ਨੁਕਸਾਨ ਜਾਂ ਹਾਨੀ ਪਹੁੰਚਾਈ ਜਾ ਸਕੇ। ਹਥਿਆਰਾਂ ਦੀ ਵਰਤੋਂ ਸ਼ਿਕਾਰ, ਜੁਰਮ, ਕਨੂੰਨ ਦ੍ਰਿੜ੍ਹੀਕਰਨ, ਨਿੱਜੀ ਬਚਾਅ ਅਤੇ ਜੰਗ ਵਰਗੇ ਕਾਰਜਾਂ ਦੀ ਕਾਟ ਅਤੇ ਕਾਬਲੀਅਤ ਵਧਾਉਣ ਵਾਸਤੇ ਕੀਤੀ ਜਾਂਦੀ ਹੈ। ਮੋਕਲੇ ਤੌਰ 'ਤੇ ਹਥਿਆਰ ਕੋਈ ਵੀ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਨਾਲ਼ ਵਿਰੋਧੀ ਤੋਂ ਵੱਧ ਨੀਤਕ, ਪਦਾਰਥੀ ਜਾਂ ਮਾਨਸਿਕ ਲਾਹਾ ਖੱਟਿਆ ਜਾ ਸਕੇ। ਇਤਿਹਾਸਪੂਰਵ-ਇਤਿਹਾਸਿਕਚਿੰਪੈਂਜ਼ੀਆਂ ਦੁਆਰਾ ਵੀ ਚੀਜ਼ਾਂ ਦੀ ਹਥਿਆਰਾਂ ਵਜੋਂ ਵਰਤੋਂ ਕੀਤੀ ਜਾਂਦੀ ਹੈ[1], ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 50 ਲੱਖ ਸਾਲ ਪਹਿਲਾਂ ਤੋਂ ਹੀ ਮੁੱਢਲੇ ਮਨੁੱਖਾਂ ਨੇ ਹਥਿਆਰਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ।[2] ਸਭ ਤੋਂ ਪੁਰਾਣੇ ਹਥਿਆਰ ਸ਼ੋਨਿੰਗੇਨ ਬਰਛੇ ਹਨ। ਇਹ 8 ਬਰਛੇ ਹਨ ਜੋ 3 ਲੱਖ ਸਾਲ ਪਹਿਲਾਂ ਹਥਿਆਰਾਂ ਵਜੋਂ ਵਰਤੇ ਜਾਂਦੇ ਸਨ।[3][4][5][6][7][8] ਪੁਰਾਤਨ ਕਾਲਇਸ ਕਾਲ ਵਿੱਚ ਹਥਿਆਰਾਂ ਵਿੱਚ ਤਾਂਬੇ ਯੁੱਗ ਦੌਰਾਨ ਹਥਿਆਰਾਂ ਵਿੱਚ ਤਾਂਬੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਸੀ ਯੁੱਗ ਵਿੱਚ ਕਾਂਸੀ ਦੀ ਵਰਤੋਂ ਸ਼ੁਰੂ ਹੋਈ। ਲੋਹੇ ਯੁੱਗ ਦੌਰਾਨ ਬਣਾਈਆਂ ਗਈਆਂ ਮੁੱਢਲੀਆਂ ਤਲਵਾਰਾਂ ਕਾਂਸੀ ਤੋਂ ਮਜ਼ਬੂਤ ਨਹੀਂ ਸਨ। 1200 ਈ.ਪੂ. ਦੌਰਾਨ ਸਬ-ਸਹਾਰਾ ਅਫਰੀਕਾ[9][10] ਵਿੱਚ ਹਥਿਆਰ ਬਣਾਉਣ ਵਿੱਚ ਲੋਹੇ ਦੀ ਵਰਤੋਂ ਵੱਡੇ ਪੱਧਰ ਉੱਤੇ ਸ਼ੁਰੂ ਹੋ ਗਈ ਸੀ।[11] ਮੱਧਕਾਲਇਸ ਕਾਲ ਵਿੱਚ ਨਵੀਂ ਕਿਸਮ ਦੀਆਂ ਤਲਵਾਰਾਂ ਦੀ ਵਰਤੋਂ ਸ਼ੁਰੂ ਹੋਈ ਕਿਉਂਕਿ ਇਸ ਸਮੇਂ ਵਿੱਚ ਘੋੜਸਵਾਰਾਂ ਵਿੱਚ ਲੜਾਈ ਪ੍ਰਮੁੱਖ ਸੀ। ਇਸ ਕਾਲ ਦੇ ਅੰਤ ਵਿੱਚ ਬਰੂਦ ਅਤੇ ਤੋਪ ਦੀ ਵਰਤੋਂ ਵੀ ਸ਼ੁਰੂ ਹੋਈ। ਮੁੱਢਲਾ ਆਧੁਨਿਕ ਕਾਲਯੂਰਪੀ ਪੁਨਰਜਾਗਰਨ ਤੋਂ ਬਾਅਦ ਪੱਛਮ ਵਿੱਚ ਬੰਦੂਕਾਂ, ਤੋਪਾਂ ਆਦਿ ਦੀ ਵਰਤੋਂ ਸ਼ੁਰੂ ਹੋਈ। ਪਹਿਲੀ ਵਿਸ਼ਵ ਜੰਗ ਦੌਰਾਨ ਹਵਾਈ ਲੜਾਕੂ ਜਹਾਜ ਅਤੇ ਟੈਂਕਾਂ ਦੀ ਵਰਤੋਂ ਸ਼ੁਰੂ ਹੋਈ। ਆਧੁਨਿਕ ਕਾਲਦੂਜੀ ਵਿਸ਼ਵ ਜੰਗ ਵਿੱਚ ਹੋਰ ਕਈ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਵੇਂ ਕਿ ਰਸਾਇਣਕ ਅਤੇ ਜੀਵ ਵਿਗਿਆਨਕ ਹਥਿਆਰ। ਇਸਦੇ ਨਾਲ ਹੀ ਦੂਜੀ ਵਿਸ਼ਵ ਜੰਗ ਵਿੱਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ। ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਹਥਿਆਰਾਂ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia