ਹਮਦਾਨਹਮਦਾਨ [1] ( pronounced [hæmedɒːn] ) ਜਾਂ ਹਮਿਦਾਨ ( Persian: همدان , ਹਮਿਦਾਨ ) ( ਪੁਰਾਣੀ ਫ਼ਾਰਸੀ : Haŋgmetana, Ecbatana ) ਈਰਾਨ ਦੇ ਹਮਦਾਨ ਸੂਬੇ ਦੀ ਰਾਜਧਾਨੀ ਹੈ। 2019 ਦੀ ਮਰਦਮਸ਼ੁਮਾਰੀ ਵਿੱਚ, ਇਸਦੀ ਆਬਾਦੀ 230,775 ਪਰਿਵਾਰਾਂ ਵਿੱਚ 783,300 ਸੀ। [2] [3] ਹਮਦਾਨ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਨਸਲੀ ਕੁਰਦ ਅਤੇ ਪਰਸੀਅਨ ਹਨ। ਹਮਦਾਨ ਨੂੰ ਈਰਾਨ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੰਭਵ ਹੈ ਕਿ ਇਹ 1100 ਈਸਵੀ ਪੂਰਵ ਵਿੱਚ ਅੱਸ਼ੂਰੀਆਂ ਨੇ ਇਸ ਉੱਪਰ ਕਬਜ਼ਾ ਕੀਤਾ ਸੀ; ਪ੍ਰਾਚੀਨ ਯੂਨਾਨੀ ਇਤਿਹਾਸਕਾਰ, ਹੇਰੋਡੋਟਸ, ਕਹਿੰਦਾ ਹੈ ਕਿ ਇਹ 700 ਈਸਾ ਪੂਰਵ ਦੇ ਆਸਪਾਸ ਮਾਦ ਦੀ ਰਾਜਧਾਨੀ ਸੀ। ਈਰਾਨ ਦੇ ਮੱਧ-ਪੱਛਮੀ ਹਿੱਸੇ ਵਿੱਚ, 3,574-ਮੀਟਰ ਅਲਵੰਦ ਪਹਾੜ ਦੀ ਤਲਹਟੀ ਵਿੱਚ ਹਮਦਾਨ ਦਾ ਇੱਕ ਹਰਾ ਪਹਾੜੀ ਖੇਤਰ ਹੈ। ਇਹ ਸ਼ਹਿਰ ਸਮੁੰਦਰ ਤਲ ਤੋਂ 1,850 ਮੀਟਰ ਉੱਚਾ ਹੈ। ਪੁਰਾਣਾ ਸ਼ਹਿਰ ਅਤੇ ਇਸਦੇ ਇਤਿਹਾਸਕ ਸਥਾਨ ਗਰਮੀਆਂ ਦੇ ਦੌਰਾਨ ਸੈਲਾਨੀਆਂ ਨੂੰ ਇਸ ਸ਼ਹਿਰ ਵੱਲ ਆਉਣ ਲਈ ਪਰੇਰਦੇ ਹਨ, ਜੋ ਤਹਿਰਾਨ ਦੇ ਦੱਖਣ-ਪੱਛਮ ਵੱਲ ਲਗਭਗ 360 ਕਿਲੋਮੀਟਰ (220 ਮੀਲ) ਦੂਰ ਸਥਿਤ ਹੈ।। ਇਸ ਸ਼ਹਿਰ ਦੇ ਮੁੱਖ ਸਥਾਨ ਗੰਜ ਨਾਮ ਸ਼ਿਲਾਲੇਖ, ਇਬਨ ਸੀਨਾ ਸਮਾਰਕ ਅਤੇ ਬਾਬਾ ਤਾਹਰ ਸਮਾਰਕ ਹਨ। ਸ਼ਹਿਰ ਦੀ ਮੁੱਖ ਭਾਸ਼ਾ ਫ਼ਾਰਸੀ ਹੈ। [4] [5] [6] ਇਤਿਹਾਸਸਭਿਆਚਾਰ![]() ਇਹ ਵੀ ਵੇਖੋ
ਹਵਾਲੇ
|
Portal di Ensiklopedia Dunia