ਹਰਜੀਤ ਦੌਧਰੀਆ![]() ਹਰਜੀਤ ਦੌਧਰੀਆ (8 ਜੂਨ 1931 - 13 ਮਾਰਚ 2025) ਕੈਨੇਡੀਅਨ ਪੰਜਾਬੀ ਲੇਖਕ ਸਨ। ਜਾਣਪਛਾਣਹਰਜੀਤ ਦੌਧਰੀਆ ਪੰਜਾਬੀ ਦੇ ਜਾਣੇ ਪਛਾਣੇ ਲੇਖਕ ਅਤੇ ਸਮਾਜਕ ਕਾਰਕੁੰਨ (ਸੋਸ਼ਲ ਐਕਟਵਿਸਟ) ਸਨ। ਹੁਣ ਤੱਕ ਉਹ 6 ਦੇ ਕਰੀਬ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਕਵਿਤਾਵਾਂ ਦੀਆਂ ਹਨ। ਜੀਵਨ ਵੇਰਵੇਹਰਜੀਤ ਦੌਧਰੀਆ ਦਾ ਜਨਮ 8 ਜੂਨ 1931 ਨੂੰ ਜਿਲ੍ਹਾ ਮੋਗਾ ਦੇ ਪਿੰਡ ਦੌਧਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਪਾਲ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਗੁਰਚਰਨ ਕੌਰ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਦੌਧਰ ਅਤੇ ਨਾਨਕੇ ਪਿੰਡ ਚੂਹੜਚੱਕ ਤੋਂ ਕੀਤੀ। ਫਿਰ ਉਨ੍ਹਾਂ ਨੇ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀ ਐੱਸ ਸੀ ਕੀਤੀ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਕੰਸ ਕਰਨ ਲੱਗੇ। ਇਸ ਨੌਕਰੀ ਦੌਰਾਨ ਉਹ ਜ਼ਿਆਦਾਤਰ ਅਵਾਮ ਨਾਲ ਹਮਦਰਦੀ ਰੱਖਦੇ ਸਨ ਅਤੇ ਗਰੀਬਾਂ ਦੀ ਮਦਦ ਕਰਦੇ ਸਨ। ਉਨ੍ਹਾਂ ਨੇ ਕਦੇ ਵੀ ਕਿਸੇ ਤੋਂ ਰਿਸ਼ਵਤ ਨਹੀਂ ਲਈ ਸੀ। ਇਕ ਅਮੀਰ ਕਿਸਾਨ ਦੀ ਕਰਜ਼ੇ ਦੀ ਸਿਫਾਰਸ਼ ਕਰਨ ਤੋਂ ਪਹਿਲਾਂ ਉਹ ਇਕ ਗਰੀਬ ਕਿਸਾਨ ਦੇ ਕਰਜ਼ੇ ਦੀ ਸਿਫਾਰਸ਼ ਕਰਦੇ ਸਨ। ਨਤੀਜੇ ਵਜੋਂ ਅਮੀਰ ਕਿਸਾਨ ਉਨ੍ਹਾਂ ਦੇ ਅਫਸਰਾਂ ਕੋਲ ਉਨ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਰਿਹੰਦੇ ਸਨ। ਅਖੀਰ ਵਿੱਚ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ। ਫਿਰ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ਼ ਪ੍ਰੀਤ ਨਗਰ ਚਲੇ ਗਏ ਅਤੇ ਪ੍ਰੀਤਨਗਰ ਦੇ ਫਾਰਮ ਵਿੱਚ ਖੇਤੀ ਕਰਨ ਲੱਗੇ। ਉੱਥੇ ਉਨ੍ਹਾਂ ਤਿੰਨ ਕੁ ਸਾਲ ਕੰਮ ਕੀਤਾ। ਪਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨਾਲ ਵਿਚਾਰਾਂ ਦੇ ਅੰਤਰ ਕਾਰਨ ਉਨ੍ਹਾਂ 1962 ਵਿੱਚ ਪ੍ਰੀਤਨਗਰ ਛੱਡ ਦਿੱਤਾ। ਫਿਰ ਕੁਝ ਚਿਰ ਉਨ੍ਹਾਂ ਨੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜ ਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ। ਸੰਨ 1967 ਵਿੱਚ ਉਹ ਇੰਗਲੈਂਡ ਆ ਗਏ। ਉੱਥੇ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ। ਰਿਟਾਇਰਮੈਂਟ ਤੋਂ ਬਾਅਦ ਉਹ ਸੰਨ 2000 ਵਿੱਚ ਕੈਨੇਡਾ ਆ ਗਏ। ਸਾਹਿਤਕ ਜੀਵਨਇੰਗਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ “ਸੱਚੇ ਮਾਰਗ ਚਲਦਿਆਂ” 1977 ਵਿੱਚ ਛਪੀ। ਇੰਗਲੈਂਡ ਞਿੱਚ ਲਿਖਣ ਦੇ ਨਾਲ ਨਾਲ ਉਹ ਸਾਹਿਤਕ, ਸਿਆਸੀ ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦੇ ਸਨ। ਉਹ ‘ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ’ ਅਤੇ ‘ਪ੍ਰਗਤੀਸ਼ੀਲ ਲੇਖਕ ਸੰਘ ਗ੍ਰੇਟ ਬ੍ਰਿਟੇਨ’ ਦਾ ਸਰਗਰਮ ਮੈਂਬਰ ਰਹੇ ਹਨ। ਕੈਨੇਡਾ ਆ ਕੇ ਵੀ ਉਨ੍ਹਾਂ ਨੇ ਸਾਹਿਤ ਲਿਖਣ ਅਤੇ ਸਮਾਜਕ ਅਤੇ ਸਿਆਸੀ ਕਾਰਜ ਜਾਰੀ ਰੱਖਿਆ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਹਨ। ਇਸ ਤੋਂ ਬਿਨਾਂ ਉਹ ਸੰਨ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਇਨਾਮ
ਪੁਸਤਕਾਂ
ਹਵਾਲੇ
ਬਾਹਰਲੇ ਲਿੰਕ |
Portal di Ensiklopedia Dunia