ਹਰਦੀਪ ਸਿੰਘ (ਪਹਿਲਵਾਨ)
ਹਰਦੀਪ ਸਿੰਘ (ਜਨਮ 20 ਦਸੰਬਰ 1990 ) ਭਾਰਤ ਦਾ ਇੱਕ ਮਰਦ ਗ੍ਰੈਕੋ-ਰੋਮਨ ਪਹਿਲਵਾਨ ਹੈ। ਉਸ ਨੇ 2013 ਵਿਚ ਰਾਸ਼ਟਰਮੰਡਲ ਚੈਂਪੀਅਨ ਬਣਿਆ ਅਤੇ 2016 ਏਸ਼ੀਆਈ ਕੁਸ਼ਤੀ ਮੁਕਾਬਲੇ ਵਿੱਚ ਦੂਜੇ ਨੰਬਰ ਉੱਤੇ ਰਿਹਾ। ਮਾਰਚ 2016 ਵਿਚ, ਉਹ ਪਹਿਲਾ ਭਾਰਤੀ ਹੇਵੀ ਵੇਟ ਗ੍ਰੈਕੋ-ਰੋਮਨ ਪਹਿਲਵਾਨ ਬਣਿਆ ਜਿਸਨੇ ਓਲੰਪਿਕ ਲਈ ਕੁਆਲੀਫਾਈ ਕੀਤਾ।[5] ਨਿੱਜੀ ਜ਼ਿੰਦਗੀਹਰਦੀਪ ਦਾ ਜਨਮ ਜਿਲ੍ਹਾ ਜਿੰਦ, ਹਰਿਆਣਾ ਦੇ ਪਿੰਡ ਦੋਹਲਾ ਵਿੱਚ ਇੱਕ ਕਿਸਾਨ ਪਰਿਵਾਰ ਦੇ ਘਰ ਹੋਇਆ। ਉਸ ਨੇ ਆਪਣੇ ਸਕੂਲ ਦੇ ਦਿਨਾਂ ਦੌਰਾਨ ਕੁਸ਼ਤੀ ਸ਼ੁਰੂ ਕਰ ਦਿੱਤਾ ਸੀ । ਉਸ ਦੇ ਕੋਚ ਨੇ ਉਸਦੀ ਪ੍ਰਤਿਭਾ ਦੀ ਪਛਾਣ ਕੀਤੀ ਅਤੇ ਉਸ ਨੂੰ ਇੱਕ ਸਪੋਰਟਸ ਸਕੂਲ, ਜੋ ਕਿ ਉਸਦੀ ਕੁਸ਼ਤੀ ਦੀ ਬੁਨਿਆਦ ਨੂੰ ਹੋਰ ਮਜਬੂਤ ਬਣਾਉਣ ਅਤੇ ਕੁਸ਼ਤੀ ਦੀ ਵਧੀਆ ਸਿਖਲਾਈ ਦਿਵਾਉਣ ਲਾਈ ਉਸਦਾ ਦਾਖਲਾ ਉਥੇ ਕਰਵਾਇਆ ਗਿਆ। ਹਰਦੀਪ ਸਿੰਘ ਨੇ ਉਸ ਤੋਂ ਬਾਅਦ ਤਿੰਨ ਸਾਲ ਦੇ ਲਈ ਭਾਰਤ ਦੇ ਕੁਸ਼ਤੀ ਖੇਤਰੀ ਸੇਂਟਰ ਵਿੱਚ ਖੇਡ ਦੀ ਸਿਖਲਾਈ ਦਿੱਤੀ ਗਈ। ਹੋਣਹਾਰ ਖਿਡਾਰੀ ਹੋਣ ਦੇ ਨਾਤੇ ਉਸ ਨੇ ਉਥੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਵਧੀਆ ਪ੍ਰਭਾਵ ਪਾਇਆ। ਇਸ ਤੋਂ ਬਾਅਦ ਹਰਦੀਪ ਸਿਘ ਨੂੰ ਦਿੱਲੀ ਦੇ ਛਤਰਸਲ ਸਟੇਡੀਅਮ ਸਿਖਲਾਈ ਲਾਈ ਭੇਜਿਆ ਗਿਆ, ਜਿਥੇ ਉਸਦੇ ਹੁਨਰ ਨੂੰ ਨਿਖਾਰਣ ਦੀ ਸ਼ਿੱਖਿਆ ਦਿਤੀ ਗਈ। ਇਥੇ ਉਸ ਨੂੰ ਮਿਆਦ ਅਨੁਸਾਰ ਚਾਰ ਸਾਲ ਦੇ ਲਈ ਸਿਖਲਾਈ ਦਿੱਤੀ ਗਈ। ਉਸ ਤੋਂ ਬਾਅਦ ਉਸਨੂੰ ਭਾਰਤੀ ਰੇਲਵੇ ਵਿੱਚ ਨੌਕਰੀ ਮਿੱਲ ਗਈ। ਹਰਦੀਪ ਨੇ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਫ੍ਰੀਸਟਾਈਲ ਪਹਿਲਵਾਨ ਦੇ ਰੂਪ ਸ਼ੁਰੂ ਕੀਤੀ ਪਰ ਆਪਣੇ ਮੁਢਲੇ ਦਿਨ ਦੌਰਾਨ2009 ਦੇ ਜੂਨੀਅਰ ਕੌਮੀ ਕੁਸ਼ਤੀ ਮੁਕਾਬਲੇ ਦੇ ਬਾਅਦ ਉਹ ਗ੍ਰੈਕੋ-ਰੋਮਨ ਸ਼ੈਲੀ ਵਿੱਚ ਖੇਡਾਂ ਲੱਗ ਪਿਆ।[6] ਕਰੀਅਰ201320152016ਹਵਾਲੇ
|
Portal di Ensiklopedia Dunia