ਹਰਪਾਲ ਬਰਾੜ
ਹਰਪਾਲ ਬਰਾੜ (ਜਨਮ 5 ਅਕਤੂਬਰ 1939) ਇੱਕ ਭਾਰਤੀ-ਮੂਲ ਦਾ ਬਰਤਾਨਵੀ ਕਮਿਊਨਿਸਟ ਸਿਆਸਤਦਾਨ, ਲੇਖਕ ਅਤੇ ਵਪਾਰੀ ਹੈ। ਉਹ ਕਮਿਊਨਿਸਟ ਪਾਰਟੀ ਆਫ਼ ਗ੍ਰੇਟ ਬ੍ਰਿਟੇਨ (ਮਾਰਕਸਵਾਦੀ–ਲੈਨਿਨਵਾਦੀ) ਦਾ ਬਾਨੀ ਅਤੇ ਮੌਜੂਦਾ ਚੇਅਰਮੈਨ ਹੈ। ਬਰਾੜ ਸ੍ਰੀ ਮੁਕਤਸਰ ਸਾਹਿਬ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਪੈਦਾ ਹੋਇਆ ਅਤੇ 1962 ਦੇ ਬਾਅਦ ਬ੍ਰਿਟੇਨ ਵਿੱਚ ਰਹਿੰਦਾ ਅਤੇ ਕੰਮ ਕਰਦਾ ਹੈ। ਪਹਿਲਾਂ ਇੱਕ ਵਿਦਿਆਰਥੀ ਹੋਣ ਦੇ ਨਾਤੇ, ਫਿਰ ਉੱਚ ਸਿੱਖਿਆ ਦੇ ਹੈਰੋ ਕਾਲਜ (ਬਾਅਦ ਵਿੱਚ ਨਵੇਂ ਨਾਮ ਵਾਲੀ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਮਿਲਾ ਦਿੱਤਾ ਗਿਆ) ਵਿੱਚ ਕਾਨੂੰਨ ਦੇ ਲੈਕਚਰਾਰ ਦੇ ਤੌਰ ਤੇ, ਅਤੇ ਬਾਅਦ ਵਿੱਚ ਟੈਕਸਟਾਈਲ ਕਾਰੋਬਾਰ ਚਲਾ ਲਿਆ। ਬਰਾੜ ਵੈਸਟ ਲੰਡਨ ਵਿੱਚ ਇਮਾਰਤਾਂ ਦਾ ਮਾਲਕ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਉਹ ਸੀਪੀਜੀਪੀ-ਐਮਐਲ ਦੀਆਂ ਪਾਰਟੀ ਸਰਗਰਮੀਆਂ ਦੇ ਲਈ ਵਰਤਦਾ ਹੈ, ਅਤੇ ਇੱਕ ਹਿੱਸੇ ਵਿੱਚ ਇੱਕ ਇੰਟਰਨੈੱਟ ਦੁਕਾਨ ਹੈ, ਜਿਸਨੂੰ "ਮੈਡਲੇਨ ਤਰੇਹੀਰਨ ਐਂਡ ਹਰਪਾਲ ਬਰਾੜ" ਕਹਿੰਦੇ ਹਨ, ਜਿਥੇ ਸ਼ਾਲ ਵੇਚੇ ਜਾਂਦੇ ਹਨ। ਬਰਾੜ ਇੱਕ ਖੱਬੇ ਸਿਆਸੀ ਅਖਬਾਰ ਕਹਿੰਦੇ ਲਲਕਾਰ ਦਾ ਸੰਪਾਦਕ ਹੈ, ਸੀ, ਜਿਸਦਾ ਇਲਹਾਕ ਬਰਾੜ ਵਲੋਂ ਵਿਰਸੇ ਵਿੱਚ ਆਉਣ ਤੋਂ ਪਹਿਲਾਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਸੀ। ਬਰਾੜ ਨੇ ਕਮਿਊਨਿਜ਼ਮ, ਭਾਰਤੀ ਰਿਪਬਲੀਕਨ, ਸਾਮਰਾਜਵਾਦ, ਜਿਓਨਵਾਦ-ਵਿਰੋਧ, ਬਸਤੀਵਾਦ-ਵਿਰੋਧ, ਅਤੇ ਬ੍ਰਿਟਿਸ਼ ਜਨਰਲ ਹੜਤਾਲ ਵਰਗੇ ਵਿਸ਼ਿਆਂ ਤੇ ਅਨੇਕ ਕਿਤਾਬਾਂ ਲਿਖੀਆਂ ਹਨ। ਉਹ ਹੈਂਡਜ ਆਫ਼ ਚਾਈਨਾ ਮੁਹਿੰਮ ਦਾ ਸਹਿ-ਬਾਨੀ ਵੀ ਹੈ। ਰਚਨਾਵਾਂ
ਚੋਣਾਂ ਲੜੀਆਂਯੂਕੇ ਸੰਸਦ ਦੀਆਂ ਚੋਣਾਂ
ਯੂਰਪੀ ਸੰਸਦ ਚੋਣਾਂ
ਲੰਡਨ ਵਿਧਾਨ ਸਭਾ ਚੋਣਾਂ (ਸਾਰਾ ਲੰਡਨ ਸ਼ਹਿਰ)
ਟਿੱਪਣੀਆਂ
ਬਾਹਰੀ ਲਿੰਕ |
Portal di Ensiklopedia Dunia