ਹਰਪ੍ਰੀਤ ਸੇਖਾ
ਹਰਪ੍ਰੀਤ ਸੇਖਾ ਇੱਕ ਕੈਨੇਡੀਅਨ-ਪੰਜਾਬੀ ਲੇਖਕ ਹੈ। ਉਸ ਨੇ ਚਾਰ ਕਿਤਾਬਾਂ ਲਿਖੀਆਂ ਹਨ। ਇਸਦਾ ਜਨਮ ਭਾਰਤ ਵਿੱਚ ਹੋਇਆ ਅਤੇ 1988 ਤੋਂ ਉਹ ਕੈਨੇਡਾ ਵਿੱਚ ਆਪਣੇ ਪਰਵਾਰ ਨਾਲ ਰਹਿੰਦਾ ਹੈ। ਉਹ ਆਪਣੇ ਕਹਾਣੀ ਸੰਗ੍ਹਹਿ 'ਪ੍ਰਿਜ਼ਮ' ਲਈ ਸਾਲ 2018 ਦੇ ਦਸ ਹਜ਼ਾਰ ਕਨੇਡੀਅਨ ਡਾਲਰ ਦੇ ਦੂਜੇ ਸਥਾਨ ਦੇ 'ਢਾਹਾਂ ਇਨਾਮ' ਦਾ ਜੇਤੂ ਹੈ। ਜੀਵਨਹਰਪ੍ਰੀਤ ਸੇਖਾ ਦਾ ਜਨਮ 18 ਨਵੰਬਰ 1967 ਵਿੱਚ ਮੋਗਾ ਜ਼ਿਲ੍ਹਾ ਦੇ ਪਿੰਡ ਸੇਖਾਂ ਕਲਾਂ ਵਿਖੇ ਹੋਇਆ। ਉਸ ਨੇ ਭਾਰਤ ਵਿੱਚ ਤਿੰਨ ਸਾਲਾਂ ਦਾ ਮਕੈਨੀਕਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਕੈਨੇਡਾ ਆ ਕੇ, ਬੀ ਸੀ ਆਈ ਟੀ ਤੋਂ ਮਸ਼ੀਨਿਸਟ ਦਾ ਸਰਟੀਫਿਕੇਟ ਲਿਆ। ਹਰਪ੍ਰੀਤ 1988 ਵਿੱਚ 20 ਸਾਲ ਦੀ ਉਮਰ ਵਿੱਚ ਆਪਣੇ ਮਾਤਾ ਪਿਤਾ ਨਾਲ ਪਹਿਲੀ ਵਾਰ ਕੈਨੇਡਾ ਵਿੱਚ ਆਇਆ ਸੀ। ਕੈਨੇਡਾ ਵਿੱਚ ਉਹ 1989 ਤੋਂ ਮਸ਼ੀਨਿਸਟ ਦਾ ਕੰਮ ਕਰ ਰਿਹਾ ਹੈ। ਉਸ ਨੇ ਕੁਝ ਟਾਇਮ ਟੈਕਸੀ ਵੀ ਚਲਾਈ। ਕੁਝ ਮਹੀਨੇ ਖੇਤਾਂ ਵਿੱਚ ਕੰਮ ਕੀਤਾ ਅਤੇ ਕੁਝ ਸਮਾਂ ਸੈਂਡਵਿੱਚ ਪੈਕਿੰਗ ਦਾ ਕੰਮ ਵੀ ਕੀਤਾ। ਉਸ ਨੇ ਕੈਨੇਡਾ ਪੋਸਟ ਵਿੱਚ ਵੀ ਕੰਮ ਕੀਤਾ। ਕੈਨੇਡਾ ਪੋਸਟ ਵਿੱਚ ਉਸ ਦੀ ਜੋਬ ਕਲਰਕ ਦੀ ਸੀ। ਹਰਪ੍ਰੀਤ ਦੇ ਮਾਤਾ ਅਤੇ ਪਿਤਾ ਸਕੂਲ ਵਿੱਚ ਅਧਿਆਪਕ ਸਨ। ਉਹ ਆਪਣੇ ਕੰਮ ਤੋਂ ਰਿਟਾਇਰ ਹੋ ਚੁੱਕੇ ਹਨ। ਉਸ ਦਾ ਵਿਆਹ ਕੈਨੇਡਾ ਆਉਣ ਤੋਂ ਸੱਤ-ਅੱਠ ਸਾਲ ਬਾਅਦ ਹੋਇਆ। ਹਰਪ੍ਰੀਤ ਦੇ ਦੋ ਬੱਚੇ ਹਨ, ਇੱਕ ਲੜਕਾ ਅਤੇ ਇੱਕ ਲੜਕੀ। ਸਾਹਤਿਕ ਜੀਵਨਹਰਪ੍ਰੀਤ ਨੇ ਪਹਿਲੀ ਲਿਖਤ 1988 ਵਿੱਚ ਲਿਖੀ। ਉਸ ਨੇ ਕੈਨੇਡਾ ਵਿੱਚ ਹਰਭਜਨ ਮਾਨ ਦਾ ਸ਼ੋਅ ਦੇਖਿਆ ਅਤੇ ਉਸ ਦਾ ਸ਼ੋਅ ਦੇਖ ਕੇ ਉਸ ਨੂੰ ਕੁਝ ਲਿਖਣ ਦਾ ਸ਼ੋਂਕ ਮਹਿਸੂਸ ਹੋਇਆ। ਕੈਨੇਡਾ ਦੇ ਫਾਰਮਾਂ ਵਿੱਚ ਜੋ ਕੁਝ ਉਸ ਨੇ ਦੇਖਿਆ ਉਸ ਬਾਰੇ ਉਸ ਨੇ ਇੱਕ ਕਹਾਣੀ ਲਿਖੀ ਜਿਸ ਦਾ ਨਾਂ 'ਵਧਦੇ ਕਦਮ' ਹੈ। ਇਹ ਕਹਾਣੀ 1989 ਵਿੱਚ ਵਤਨ ਮੈਗਜ਼ੀਨ ਵਿੱਚ ਛਪੀ। ਜਦੋਂ ਵਤਨ ਬੰਦ ਹੋ ਗਿਆ ਤਾਂ ਉਸ ਦਾ ਲਿਖਣ ਦਾ ਸ਼ੋਕ ਵੀ ਖਤਮ ਹੋ ਗਿਆ। 1994 ਵਿੱਚ ਜਦੋਂ ਹਰਪ੍ਰੀਤ ਦਾ ਵਿਆਹ ਹੋ ਗਿਆ ਤਾਂ ਉਸ ਦਾ ਲਿਖਣ ਪੜਣ ਦਾ ਕੰਮ ਹੀ ਮੁੱਕ ਗਿਆ। 1998 ਜਾ 1999 ਦੀ ਗਲ ਹੈ, ਹਰਪ੍ਰੀਤ ਨੇ ਟੀ ਵੀ ਤੇ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਜਸਵੰਤ ਕੰਵਲ ਦਾ ਇੰਟਰਵਊ ਵੇਖੀ। ਉਸ ਨੂੰ ਇੰਟਰਵਊ ਦੀਆਂ ਗਲਾਂ ਸੁਣ ਕੇ ਦੋਬਾਰਾ ਲਿਖਣ ਦੀ ਸੋਚ ਆਈ। ਫਿਰ ਉਸ ਨੇ ਦੋਰੰਗੀ ਕਹਾਣੀ ਲਿਖੀ। ਹੁਣ ਤਕ ਹਰਪ੍ਰੀਤ ਨੇ ਤਿੰਨ ਕਿਤਾਬਾਂ ਲਿਖੀਆਂ ਹਨ। ਉਸ ਦੇ ਦੋ ਕਹਾਣੀ ਸੰਗ੍ਰਹਿ ਹਨ। ਇਨ੍ਹਾਂ ਦਾ ਨਾਂ 'ਬੀ ਜੀ ਮੁਸਕਰਾ ਪਏ' ਅਤੇ 'ਬਾਰਾਂ ਬੂਹੇ' ਹੈ। ਉਸ ਨੇ ਇੱਕ ਵਾਰਤਕ ਦੀ ਕਿਤਾਬ ਲਿਖੀ ਹੈ, ਜਿਸ ਦਾ ਨਾਂ 'ਟੈਕਸੀਨਾਮਾ' ਹੈ। ਉਸ ਦੀਆਂ ਕਹਾਣੀਆਂ ਨਵੇਂ ਆਏ ਅਵਾਸੀਆਂ ਬਾਰੇ ਹਨ। ਹਰਪ੍ਰੀਤ ਦੀ ਕਿਤਾਬ 'ਬੀ ਜੀ ਮੁਸਕਰਾ ਪਏ' 2006 ਵਿੱਚ ਛਪੀ ਸੀ। ਉਸ ਦੀਆਂ ਕਹਾਣੀਆਂ ਪੰਜਾਬੀ ਸਾਹਿਤਕ ਮੈਗਜ਼ੀਨਾ ਵਿੱਚ ਛਪਦੀਆਂ ਰਹਿੰਦੀਆਂ ਹਨ। ਕਿਤਾਬਾਂਕਹਾਣੀ ਸੰਗ੍ਰਹਿ
ਵਾਰਤਕ
ਇਨਾਮ
ਹਵਾਲੇ
ਬਾਹਰਲੇ ਲਿੰਕ |
Portal di Ensiklopedia Dunia