ਹਰਭਜਨ ਸਿੰਘ ਵਕਤਾ
ਹਰਭਜਨ ਸਿੰਘ ਵਕਤਾ (ਜਨਮ 4 ਫਰਵਰੀ 1976) ਕਵੀ ਅਤੇ ਬੁਲਾਰਾ ਹੈ। ਹਰਭਜਨ ਸਿੰਘ ਵਕਤਾ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਪਰ ਹੁਣ ਉਹ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ। ਉਹ ਪੰਜਾਬੀ ਦੋਹਾਕਾਰਾਂ ਵਿੱਚ ਜਾਣਿਆ ਪਛਾਣਿਆ ਨਾਂ ਹੈ। ਉਸ ਦੇ ਲਿਖੇ ਪੰਜਾਬੀ ਦੋਹਿਆਂ ਦੀ ਪੁਸਤਕ 'ਚੁੱਪ ਦੇ ਬੋਲ' ਨੇ ਉਸ ਨੂੰ ਚਰਚਿਤ ਕੀਤਾ।[1] ਉਸ ਦੇ ਦੋਹੇ ਚੌਗਿਰਦੇ ਪ੍ਰਤੀ ਚੇਤਨਤਾ, ਕੁਦਰਤ ਦੇ ਰਹੱਸ ਅਤੇ ਮਨੁੱਖੀ ਮਨ ਦੀਆਂ ਗੁੰਝਲਾਂ ਖੋਲ੍ਹਣ ਦੇ ਯਤਨ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨਾਲ ਪੀਡੀ ਸਾਂਝ ਵੀ ਨਿਭਾਉਂਦੇ ਹਨ। ਕਵੀ ਹੋਣ ਦੇ ਨਾਲ-ਨਾਲ ਉਹ ਬਹੁਤ ਵਧੀਆ ਬੁਲਾਰਾ ਅਤੇ ਸਿੱਖ ਚਿੰਤਕ ਵੀ ਹੈ। ਉਸ ਦੇ ਲੇਖ ਅਖਬਾਰਾਂ ਤੇ ਮੈਗ਼ਜ਼ੀਨਾਂ ਵਿੱਚ ਅਕਸਰ ਛਪਦੇ ਰਹਿੰਦੇ ਹਨ।[2] ਕਿਤਾਬਾਂ
ਨਮੂਨਾ ਸ਼ਾਇਰੀ-ਦੋਹੇਨਦੀਆਂ ਤੁਰੀਆਂ ਜਾਂਦੀਆਂ ਸਦੀਆਂ ਗਈਆਂ ਬੀਤ। ਸੰਗ ਯਾਦਾਂ ਦਾ ਕਾਫ਼ਲਾ, ਸੰਗ ਰਾਹੀਆਂ ਦੇ ਗੀਤ। ਅੰਦਰ ਦੀ ਆਵਾਜ਼ ਸੁਣ ਤੇ ਸੁਣ ਚੁੱਪ ਦੇ ਬੋਲ। ਤੁਪਕੇ ਦਾ ਮੁਹਤਾਜ ਹੈ, ਬੈਠਾ ਸਾਗਰ ਕੋਲ। ਹੰਝੂ ਰੋਂਦੀ ਅੱਖ ਦਾ, ਹੱਸਦੀ ਅੱਖ ਦਾ ਨੀਰ। ਕਿਸਮਤ ਆਪੋ ਆਪਣੀ, ਵੱਖੋ ਵੱਖ ਤਕਦੀਰ। ਚਾਦਰ ਸਰਕੀ ਤਨ ਉਤੋਂ, ਮਨ 'ਤੇ ਬਣਿਆ ਭਾਰ। ਕਿਹੜਾ, ਕਾਹਤੋਂ ਕਰ ਰਿਹਾ, ਮੇਰੇ ਘਰ 'ਤੇ ਵਾਰ। ਜਿਸ 'ਤੇ ਦੁਨੀਆਦਾਰੀਆਂ ਰਹੀਆਂ ਸਦਾ ਸਵਾਰ। ਚੁੱਕ ਨਾ ਹੋਇਆ ਓਸ ਤੋਂ, ਇੱਕ ਸੁਪਨੇ ਦਾ ਭਾਰ। ਲਿੰਕhttps://web.facebook.com/Vakta ਹਵਾਲੇ
|
Portal di Ensiklopedia Dunia