ਹਰਸ਼ ਮੰਦਰ
ਹਰਸ਼ ਮੰਦਰ ਇੱਕ ਸਮਾਜਿਕ ਵਰਕਰ ਅਤੇ ਲੇਖਕ ਹੈ, ਜੋ ਜਨਤਕ ਹਿੰਸਾ ਅਤੇ ਭੁੱਖ ਦੇ ਪੀੜਿਤਾਂ ਲਈ, ਅਤੇ ਬੇਘਰ ਲੋਕਾਂ ਅਤੇ ਗਲੀ ਦੇ ਬੱਚਿਆਂ ਦੇ ਲਈ ਕੰਮ ਕਰਦਾ ਹੈ। ਉਹ ਸੈਂਟਰ ਫ਼ਾਰ ਇਕੁਇਟੀ ਸਟੱਡੀਜ਼ ਦਾ ਡਾਇਰੈਕਟਰ ਅਤੇ ਖੁਰਾਕ ਦੇ ਹੱਕ ਦੇ ਮਾਮਲੇ 'ਚ ਭਾਰਤ ਦੀ ਸੁਪਰੀਮ ਕੋਰਟ ਦਾ ਇੱਕ ਖਾਸ ਕਮਿਸ਼ਨਰ ਹੈ।[1] ਜੀਵਨ ਵੇਰਵੇਉਸ ਦੀ ਪਤਨੀ ਡਿੰਪਲ ਅਨੁਸਾਰ, ਉਹ ਸਿੱਖ ਧਰਮ ਵਿੱਚ ਪੈਦਾ ਹੋਇਆ ਸੀ, ਪਰ ਹੁਣ ਉਹ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਕਰਦਾ। ਉਹ 1980 ਵਿੱਚ ਭਾਰਤੀ ਪ੍ਰਬੰਧਕੀ ਸੇਵਾ ਵਿੱਚ ਆ ਗਿਆ ਸੀ। ਸ਼ੁਰੂ ਵਿੱਚ ਉਸ ਨੂੰ ਮੱਧ ਪ੍ਰਦੇਸ਼ 'ਚ ਕੰਮ ਕਰਨ ਲਈ ਭੇਜਿਆ ਗਿਆ ਸੀ, ਅਤੇ ਬਾਅਦ ਵਿੱਚ ਛੱਤੀਸਗੜ੍ਹ ਭੇਜ ਦਿੱਤਾ ਗਿਆ। 1999 'ਚ, ਉਸ ਨੂੰ ਬ੍ਰਿਟਿਸ਼ ਚੈਰਿਟੀ ਐਕਸ਼ਨਏਡ (ਏਏ) ਦੇ ਭਾਰਤ ਲਈ ਦੇਸ਼-ਡਾਇਰੈਕਟਰ ਦੇ ਤੌਰ ਤੇ ਡੈਪੂਟੇਸ਼ਨ ਤੇ ਤਾਇਨਾਤ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਛੇਤੀ ਹੀ ਉਸ ਨੂੰ ਡੈਪੂਟੇਸ਼ਨ ਤੋਂ ਵਾਪਸ ਬਿਲਾਉਣ ਦਾ ਫੈਸਲਾ ਕਰ ਲਿਆ, ਪਰ ਉਸ ਨੇ ਐਕਸ਼ਨਏਡ ਚ ਭਾਰਤ ਦੀ ਨੁਮਾਇੰਦਗੀ ਕਰਨਾ ਜਾਰੀ ਰੱਖਿਆ। 1984 ਵਿਚ, ਹਰਸ਼ ਇੰਦੌਰ ਦਾ ਅਡੀਸ਼ਨਲ ਕੁਲੈਕਟਰ ਸੀ ਅਤੇ ਕੁਲੈਕਟਰ ਸੀ ਅਜੀਤ ਜੋਗੀ, ਜੋ ਬਾਅਦ ਵਿੱਚ ਛੱਤੀਸਗੜ੍ਹ ਦਾ ਮੁੱਖ ਮੰਤਰੀ ਬਣਿਆ ਸੀ। ਉਸੇ ਸਾਲ, ਇੰਦੌਰ ਸਿੱਖ ਭਾਈਚਾਰੇ ਦੇ ਖਿਲਾਫ ਦੰਗੇ ਹੋਏ ਅਤੇ ਹਰਸ਼ ਮੰਦਰ ਨੇ ਇੰਦੌਰ ਦਾ ਚਾਰਜ ਲਿਆ ਅਤੇ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਦੇ ਅੰਦਰ-ਅੰਦਰ ਦੰਗੇ ਕੰਟਰੋਲ ਕਰ ਲਏ। ਗੁਜਰਾਤ ਹਿੰਸਾ ਸਮੇਂ ਉਥੇ ਦੇ ਲੋਕਾਂ ਨੂੰ ਜਦੋਂ ਮਦਦ ਦੀ ਲੋੜ ਸਮੇਂ ਰਾਜ ਸਰਕਾਰ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ, ਤਾਂ ਉਸ ਨੂੰ ਅਥਾਹ ਪੀੜ ਹੋਈ ਸੀ, ਅਤੇ ਨੌਕਰਸ਼ਾਹੀ ਦੀ ਪੱਖਪਾਤੀ ਹੋਣ ਦੀ ਮਜਬੂਰੀ ਦੇ ਖਿਲਾਫ ਉਸ ਨੇ 2002 ਵਿੱਚ ਮੰਦਰ ਨੇ ਅਸਤੀਫਾ ਦੇ ਦਿੱਤਾ।[2] ਹਰਸ਼ ਨੇ ਮਸੂਰੀ ਵਿਖੇ ਆਈਏਐਸ ਅਕੈਡਮੀ ਦੇ ਡਿਪਟੀ ਡਾਇਰੈਕਟਰ ਦੇ ਤੌਰ ਤੇ ਵੀ ਸੇਵਾ ਕੀਤੀ ਹੈ। ਪਹਿਲਾਂ ਉਹ ਜ਼ਿਲ੍ਹਾ ਕੁਲੈਕਟਰ ਅਤੇ ਐਸਸੀ/ਐਸਟੀ ਵਿੱਤ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਵੀ ਰਿਹਾ ਹੈ। ਹੁਣ ਉਹ ਇੱਕ ਕਾਲਮਨਵੀਸ, ਲੇਖਕ ਅਤੇ ਕਾਰਕੁੰਨ ਦੇ ਤੌਰ ਤੇ ਕੰਮ ਕਰਦਾ ਆ ਰਿਹਾ ਹੈ। ਉਸ ਨੂੰ ਵਿਜਿਲ ਇੰਡੀਆ ਅੰਦੋਲਨ ਲਈ 2002ਦੇ ਐਮ ਏ ਥਾਮਸ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।[3] ਲਿਖਤਾਂਹਰਸ਼ ਮੰਦਰ ਇੱਕ ਕਾਲਮਨਵੀਸ ਹੈ।[4] ਬਾਹਰਲੇ ਲਿੰਕ
ਹਵਾਲੇ
|
Portal di Ensiklopedia Dunia