ਹਰੀ ਪ੍ਰਸਾਦ ਚੌਰਸੀਆ
ਪੰਡਿਤ ਹਰੀ ਪ੍ਰਸਾਦ ਚੌਰਸੀਆ (ਜਨਮ 1 ਜੁਲਾਈ 1938) ਭਾਰਤ ਦੇ ਪ੍ਰਸਿੱਧ ਬੰਸਰੀ ਵਾਦਕ ਹਨ।[1] ਪੰ. ਹਰੀ ਪ੍ਰਸਾਦ ਚੌਰਸੀਆ ਨੂੰ ਕਲਾ ਖੇਤਰ ਵਿੱਚ ਭਾਰਤ ਸਰਕਾਰ ਨੇ 2000 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਭਾਰਤੀ ਬੰਸਰੀ ਵਾਦਨ ਕਲਾ ਨੂੰ ਸੰਸਾਰ ਪੱਧਰ ਉੱਤੇ ਪਛਾਣ ਦਵਾਉਣ ਵਿੱਚ ਪੰਡਤ ਹਰੀ ਪ੍ਰਸਾਦ ਚੌਰਸੀਆ ਦੀ ਭੂਮਿਕਾ ਪ੍ਰਸੰਸਾਯੋਗ ਹੈ। ਜੀਵਨ ਜਾਣ ਪਛਾਣਪੰਡਤ ਚੌਰਸੀਆ ਦਾ ਜਨਮ 1 ਜੁਲਾਈ 1938 ਨੂੰ ਇਲਾਹਾਬਾਦ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪਹਿਲਵਾਨ ਸਨ। ਉਨ੍ਹਾਂ ਦੀ ਮਾਤਾ ਦਾ ਨਿਧਨ ਉਸ ਸਮੇਂ ਹੋ ਗਿਆ, ਜਦੋਂ ਉਹ ਪੰਜ ਸਾਲ ਦੇ ਹੀ ਸਨ। ਹਰੀ ਪ੍ਰਸਾਦ ਚੌਰਸੀਆ ਦਾ ਬਚਪਨ ਗੰਗਾ ਕੰਢੇ ਬਨਾਰਸ ਵਿੱਚ ਗੁਜ਼ਰਿਆ। ਉਨ੍ਹਾਂ ਦੀ ਸ਼ੁਰੂਆਤ ਤਬਲਾ ਵਾਦਕ ਵਜੋਂ ਹੋਈ। ਆਪਣੇ ਪਿਤਾ ਦੀ ਮਰਜੀ ਦੇ ਬਿਨਾਂ ਹੀ ਪੰਡਤ ਹਰੀ ਪ੍ਰਸਾਦ ਜੀ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਪਿਤਾ ਦੇ ਨਾਲ ਅਖਾੜੇ ਵਿੱਚ ਤਾਂ ਜਾਂਦੇ ਸਨ ਲੇਕਿਨ ਕਦੇ ਵੀ ਉਨ੍ਹਾਂ ਦਾ ਲਗਾਉ ਕੁਸ਼ਤੀ ਹਵਾਲੇ
ਨਿੱਜੀ ਜੀਵਨਚੌਰਸੀਆ ਨੇ ਦੋ ਵਾਰ ਵਿਆਹ ਕਰਵਾਇਆ ਹੈ, ਪਹਿਲਾ ਵਿਆਹ ਕਮਲਾ ਦੇਵੀ ਨਾਲ ਅਤੇ ਫਿਰ ਅਨੁਰਾਧਾ ਰਾਏ ਨਾਲ।[1][2][3] ਉਨ੍ਹਾਂ ਦੇ ਤਿੰਨ ਪੁੱਤਰ ਹਨ। ਪਹਿਲੀ ਪਤਨੀ ਕਮਲਾ ਦੇਵੀ ਨਾਲ ਉਨ੍ਹਾਂ ਦੇ ਦੋ ਪੁੱਤਰ ਹਨ, ਵਿਨੈ ਅਤੇ ਅਜੈ। ਅਨੁਰਾਧਾ ਨਾਲ ਚੌਰਸੀਆ ਦਾ ਇੱਕ ਪੁੱਤਰ ਹੈ ਜਿਸਦਾ ਨਾਮ ਰਾਜੀਵ ਹੈ। ਚੌਰਸੀਆ ਦੀਆਂ ਪੰਜ ਪੋਤੀਆਂ ਅਤੇ ਇੱਕ ਪੋਤਾ ਹੈ।[4] ਉਸ ਦਾ ਭਤੀਜਾ ਰਾਕੇਸ਼ ਚੌਰਸੀਆ ਵੀ ਇੱਕ ਬਾਂਸੁਰੀ ਵਾਦਕ ਹੈ ਅਤੇ ਪਰਿਵਾਰਕ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ।[5][6]
|
Portal di Ensiklopedia Dunia