ਹਲਾਕੂ ਖ਼ਾਨ
ਹਲਾਕੂ ਖ਼ਾਨ, ਜਾਂ ਹਲੇਕੂ ਜਾਂ ਹਲੇਗੂ (Mongolian: Хүлэгү/ᠬᠦᠯᠡᠭᠦ, romanized: Hu’legu’/Qülegü; Chagatay: ہلاکو ; Persian: هولاکو خان, Hulâgu xân; ਚੀਨੀ: 旭烈兀; ਪਿਨਯਿਨ: Xùlièwù [ɕû.ljê.û]; c. 1218 – 8 ਫ਼ਰਵਰੀ 1265), ਐਲਖ਼ਾਨੀ ਸਲਤਨਤ ਦਾ ਬਾਨੀ ਤੇ ਮੰਗੋਲ ਹੁਕਮਰਾਨ ਚੰਗੇਜ਼ ਖ਼ਾਨ ਦਾ ਪੋਤਾ ਸੀ। ਚੰਗੇਜ਼ ਖ਼ਾਨ ਦੇ ਪੁੱਤਰ ਤੁੱਲੋਈ ਖ਼ਾਨ ਦੇ ਤਿੰਨ ਪੁੱਤਰ ਸਨ, ਇਨ੍ਹਾਂ ਚੋਂ ਇਕ ਮੰਗੂ ਖ਼ਾਨ ਸੀ, ਜਿਹੜਾ ਕਰਾਕੁਰਮ ਵਿੱਚ ਰਹਿੰਦਾ ਸੀ ਤੇ ਪੂਰੀ ਮੰਗੋਲ ਸਲਤਨਤ ਦਾ ਖ਼ਾਨ ਇ-ਆਜ਼ਮ ਸੀ, ਦੂਜਾ ਪੁੱਤਰ ਕੁਬਲਾ ਖ਼ਾਨ ਸੀ ਜਿਹੜਾ ਚੀਨ ਚ ਮੰਗੋਲ ਸਲਤਨਤ ਦਾ ਬਾਨੀ ਸੀ। ਤੀਜਾ ਪੁੱਤਰ ਹਲਾਕੂ ਖ਼ਾਨ ਸੀ। ਹਲਾਕੂ ਦੀ ਫੌਜ ਨੇ ਮੰਗੋਲ ਸਾਮਰਾਜ ਦੇ ਦੱਖਣ-ਪੱਛਮੀ ਹਿੱਸੇ ਵਿੱਚ ਕਾਫੀ ਵਧਾ ਦਿੱਤਾ, ਈਰਾਨ ਵਿੱਚ ਈਲਖਾਨੀ ਸਲਤਨਤ ਦੀ ਨੀਂਹ ਰੱਖੀ। ਹਲਾਕੂ ਦੀ ਲੀਡਰਸ਼ਿਪ ਅਧੀਨ, ਬਗਦਾਦ ਦੀ ਘੇਰਾਬੰਦੀ (1258) ਨੇ ਇਸਲਾਮਿਕ ਸ਼ਕਤੀ ਦੇ ਮਹਾਨ ਕੇਂਦਰ ਨੂੰ ਤਬਾਹ ਕਰ ਦਿੱਤਾ ਅਤੇ ਦਮਿਸਕ ਨੂੰ ਵੀ ਕਮਜ਼ੋਰ ਕਰ ਦਿੱਤਾ, ਜਿਸ ਕਾਰਨ ਇਸਲਾਮਿਕ ਪ੍ਰਭਾਵ ਦਾ ਕੇਂਦਰ ਕਾਹਿਰਾ ਵਿੱਚ ਮਸਲੁਕ ਸੁਲਤਾਨੇਤ ਬਣ ਗਿਆ ਸੀ। ਪਰਵਾਰਿਕ ਸੰਬੰਧਹਲਾਕੁ ਖ਼ਾਨ ਮੰਗੋਲ ਸਾਮਰਾਜ ਦੇ ਬਾਨੀ ਚੰਗੇਜ ਖ਼ਾਨ ਦਾ ਪੋਤਾ ਅਤੇ ਉਸਦੇ ਪੁੱਤਰ ਤੋਲੋਈ ਖ਼ਾਨ ਦਾ ਪੁੱਤਰ ਸੀ। ਹਲਾਕੁ ਦੀ ਮਾਤਾ ਸੋਰਗੋਗਤਾਨੀ ਬੇਕੀ (ਤੋਲੋਈ ਖ਼ਾਨ ਦੀ ਪਤਨੀ) ਨੇ ਉਸਨੂੰ ਅਤੇ ਉਸਦੇ ਭਰਾਵਾਂ ਨੂੰ ਬਹੁਤ ਨਿਪੁੰਨਤਾ ਨਾਲ ਪਾਲਿਆ ਅਤੇ ਪਰਵਾਰਿਕ ਪਰਿਸਥਿਤੀਆਂ ਉੱਤੇ ਅਜਿਹਾ ਕਾਬੂ ਰੱਖਿਆ ਕਿ ਹਲਾਕੁ ਅੱਗੇ ਚਲਕੇ ਇੱਕ ਵੱਡਾ ਸਾਮਰਾਜ ਸਥਾਪਤ ਕਰ ਸਕਿਆ।[1][2] ਹਲਾਕੁ ਖ਼ਾਨ ਦੀ ਪਤਨੀ ਦੋਕੁਜ ਖਾਤੂਨ ਇੱਕ ਨੇਸਟੋਰਿਆਈ ਈਸਾਈ ਸੀ ਅਤੇ ਹਲਾਕੁ ਦੇ ਇਲਖਾਨੀ ਸਾਮਰਾਜ ਵਿੱਚ ਬੋਧੀ ਧਰਮ ਅਤੇ ਈਸਾਈ ਧਰਮ ਨੂੰ ਬੜਾਵਾ ਦਿੱਤਾ ਜਾਂਦਾ ਸੀ। ਦੋਕੁਜ ਖਾਤੂਨ ਨੇ ਬਹੁਤ ਕੋਸ਼ਿਸ਼ ਕੀਤੀ ਦੇ ਹਲਾਕੁ ਵੀ ਈਸਾਈ ਬਣ ਜਾਵੇ ਲੇਕਿਨ ਉਹ ਮਰਦੇ ਦਮ ਤੱਕ ਬੋਧੀ ਧਰਮ ਦਾ ਪੈਰੋਕਾਰ ਹੀ ਰਿਹਾ।[3] ਹਵਾਲੇ
|
Portal di Ensiklopedia Dunia