ਹਸਨੇ ਮਹਿਮੇ ਦੀ ਵਾਰਹਸਨੇ ਮਹਿਮੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਇਸ ਵਾਰ ਦੀਆਂ ਮਿਲਦੀਆਂ ਸਤਰਾਂ ਨੂੰ ਵੇਖਦੇ ਅਨੁਮਾਨ ਲਗਾਇਆ ਜਾਂਦਾ ਹੈ ਇਸਦੀ ਰਚਨਾ ਮਾਖਾ ਢਾਡੀ ਨੇ ਕੀਤੀ ਹੈ। ਇਸ ਵਾਰ ਵਿੱਚ ਹਸਨੇ ਅਤੇ ਮਹਿਮੇ ਨਾਂ ਦੇ ਦੋ ਰਾਜਪੂਤ ਸਰਦਾਰਾਂ ਦੀ ਆਪਸੀ ਲੜਾਈ ਦਾ ਵਰਣਨ ਹੈ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਸਾਰੰਗ ਦੀ ਵਾਰ ਮਹਲਾ ੪ ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਕਥਾਨਕਵਾਰ ਦੀ ਕਥਾ ਵਿੱਚ ਮਹਿਮਾ ਹਸਨੇ ਨੂੰ ਕੈਦ ਕਰ ਲੈਂਦਾ ਹੈ ਪਰ ਹਸਨਾ ਕਿਸੇ ਤਰ੍ਹਾਂ ਕੈਦ ਵਿੱਚੋਂ ਨਿਕਲ ਜਾਂਦਾ ਹੈ। ਫਿਰ ਹਸਨਾ ਆਪਣੀ ਫ਼ੌਜ ਸਮੇਤ ਲੜਨ ਆਉਂਦਾ ਹੈ ਅਤੇ ਲੜਦੇ ਹੋਏ ਮਾਰਿਆ ਜਾਂਦਾ ਹੈ। ਕਾਵਿ-ਨਮੂਨਾਹਸਨੇ ਮਹਿਮਾ ਰਾਣਿਆ, ਦੋਹਾਂ ਉਠਾਈ ਦਲ। ਹਵਾਲਾ
|
Portal di Ensiklopedia Dunia