ਹਾਰਡ ਕੌਰ
ਹਾਰਡ ਕੌਰ (ਅੰਗਰੇਜੀ: Hard Kaur; ਜਨਮ ੨੯ ਜੁਲਾਈ ੧੯੭੯) ਇੱਕ ਭਾਰਤੀ ਰੈਪਰ ਅਤੇ ਹਿੱਪ ਹੌਪ ਗਾਇਕਾ ਅਤੇ ਹਿੰਦੀ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਹੈ।[1] ਉਹ ਭਾਰਤ ਦੀ ਪਹਿਲੀ ਔਰਤ ਰੈਪਰ ਹੈ।[2] ਪ੍ਰਾਰੰਭਿਕ ਜੀਵਨਕੌਰ ਦਾ ਜਨਮ ੨੯ ਜੁਲਾਈ ੧੯੭੯ ਨੂੰ ਬਤੌਰ ਤਰਨ ਕੌਰ ਢਿੱਲੋਂ ਉੱਤਰ ਪ੍ਰਦੇਸ਼ ਵਿੱਚ ਮੇਰਠ ਵਿਖੇ ਹੋਇਆ। ਉਸਦੀ ਮਾਂ ਘਰ ਵਿੱਚ ਹੀ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਉਸਦੀ ਉਮਰ ਉਦੋਂ ਪੰਜ ਸਾਲ[3] ਦੀ ਸੀ ਜਦੋਂ ਉਸਦੇ ਪਿਤਾ ੧੯੮੪ ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਜਿਉਂਦੇ ਸਾੜ ਦਿੱਤੇ ਗਏ ਸਨ ਅਤੇ ਕੁਝ ਦਿਨ ਬਾਅਦ ਉਸਦੀ ਮਾਂ ਦਾ ਬਿਊਟੀ ਪਾਰਲਰ ਵੀ ਸਾੜ ਦਿੱਤਾ ਗਿਆ ਸੀ। ਫਿਰ ਉਹ ਆਪਣੀ ਮਾਂ ਅਤੇ ਭਰਾ ਸਮੇਤ ਆਪਣੇ ਨਾਨਾ-ਨਾਨੀ ਕੋਲ ਲੁਧਿਆਣਾ ਆ ਗਏ। ੧੯੯੧ ਵਿੱਚ ਉਸਦੀ ਮਾਂ ਨੇ ਇੱਕ ਐੱਨ ਆਰ ਆਈ ਨਾਲ਼ ਵਿਆਹ ਕਰਵਾ ਲਿਆ ਅਤੇ ਸਾਰਾ ਪਰਿਵਾਰ ਇੰਗਲੈਂਡ ਵਿੱਚ ਬਰਮਿੰਘਮ ਆ ਵਸਿਆ। ਇੱਥੇ ਹੀ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਹਿੱਪ ਹੌਪ ਵਿੱਚ ਦਿਲਚਸਪੀ ਹੋਣ ਕਰਕੇ ਇੱਕ ਰੈਪ ਗਾਇਕਾ ਦੇ ਤੌਰ ’ਤੇ ਸ਼ੁਰੂਆਤ ਕਰਕੇ ਯੂ ਕੇ ਦੀ ਪਹਿਲੀ ਏਸ਼ੀਆਈ ਔਰਤ ਰੈਪਰ ਬਣੀ। ਹਵਾਲੇ
|
Portal di Ensiklopedia Dunia