ਹਾਲੀਨਾ ਪੋਸਵਿਆਤੋਵਸਕਾ
ਹਾਲੀਨਾ ਪੋਸਵਿਆਤੋਵਸਕਾ (9 ਮਈ 1935 – 11 ਅਕਤੂਬਰ 1967), ਪੋਲੈਂਡ ਦੀ ਮਹਾਨ ਕਵਿਤਰੀ ਅਤੇ ਸਾਹਿਤਕ ਹਸਤੀ ਸੀ। ਉਹ ਆਪਣੇ ਪ੍ਰਗੀਤਕ ਕਾਵਿ ਲਈ ਅਤੇ ਮੌਤ, ਪਿਆਰ, ਵਜੂਦ, ਮਸ਼ਹੂਰ ਇਤਿਹਾਸਕ ਹਸਤੀਆਂ, ਖਾਸ ਕਰਕੇ ਔਰਤਾਂ ਦੇ ਥੀਮਾਂ ਤੇ ਆਪਣੀ ਬੌਧਿਕ ਤੇ ਆਵੇਸ਼ਮਈ ਪਰ ਭਾਵੁਕਤਾ ਰਹਿਤ ਕਵਿਤਾ ਲਈ, ਅਤੇ ਨਾਲ ਹੀ ਜੀਵਨ, ਸ਼ਹੀਦ ਦੀਆਂ ਮੱਖੀਆਂ, ਬਿੱਲੀਆਂ, ਪਿਆਰ, ਉਦਾਸੀ ਅਤੇ ਚਾਹਤ ਦੀਆਂ ਇੰਦਰਿਆਵੀ ਸਿਫ਼ਤਾਂ ਦੇ ਗੱਡਵੇਂ ਨਿਭਾਓ ਲਈ ਵੀ ਮਸ਼ਹੂਰ ਹੈ। ਉਹ ਆਪਣੇ ਬਚਪਨ ਵਿੱਚ ਦੂਜੇ ਵਿਸ਼ਵ ਯੁੱਧ ਸਮੇਂ ਪੋਲੈਂਡ ਤੇ ਜਰਮਨ ਕਬਜ਼ੇ ਦੌਰਾਨ ਬੀਮਾਰ ਹੋ ਗਈ ਸੀ, ਜਿਸ ਕਾਰਨ ਉਹਦੇ ਦਿਲ ਵਿੱਚ ਨੁਕਸ ਪੈ ਗਿਆ ਸੀ। ਉਸ ਨੂੰ ਠੀਕ ਕਰਨ ਲਈ ਦਿਲ ਦੇ ਦੂਜੇ ਅਪ੍ਰੇਸ਼ਨ ਦੇ ਬਾਅਦ 32 ਸਾਲ ਦੀ ਉਮਰ ਵਿੱਚ ਉਹਦੀ ਮੌਤ ਹੋ ਗਈ ਸੀ। ![]() ਜ਼ਿੰਦਗੀ![]() ਬਚਪਨ ਤੋਂ ਹੀ ਦਿਲ ਦੀ ਰੋਗਣ ਹੋ ਗਈ ਹਾਲੀਨਾ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਹਸਪਤਾਲਾਂ ਵਿੱਚ ਹੀ ਗੁਜ਼ਾਰਿਆ। ਇੱਕ ਹਸਪਤਾਲ ਵਿੱਚ ਹੀ ਉਸ ਦੀ ਮੁਲਾਕਾਤ ਅਲਫਰੈਡ ਰਿਖਰਡ ਪੋਸਵਿਆਤੋਵਸਕਾ ਨਾਲ ਹੋਈ, ਜਿਸ ਨਾਲ ਉਸਨੇ 20 ਅਪ੍ਰੈਲ 1954 ਨੂੰ ਪੋਲੈਂਡ ਦੇ ਕਰਾਕੋਵ ਪ੍ਰਦੇਸ਼ ਦੇ ਚੇਂਸਤਾਖੋਵ ਨਗਰ ਵਿੱਚ ਸ਼ਾਦੀ ਕਰਵਾ ਲਈ। ਉਸਦਾ ਪਤੀ ਵੀ ਹਾਲੀਨਾ ਦੀ ਤਰ੍ਹਾਂ ਹੀ ਬੇਹੱਦ ਬੀਮਾਰ ਰਹਿੰਦਾ ਸੀ। ਵਿਆਹ ਦੇ ਦੋ ਸਾਲ ਬਾਅਦ ਹੀ, ਜਦੋਂ ਅਜੇ ਹਾਲੀਨਾ ਮਾਤਰ 21 ਸਾਲ ਦੀ ਸੀ, ਉਸ ਦੇ ਪਤੀ ਦੀ ਮੌਤ ਹੋ ਗਈ। 1958 ਵਿੱਚ ਉਹ ਆਪਣਾ ਇਲਾਜ ਕਰਾਉਣ ਲਈ ਅਮਰੀਕਾ ਗਈ, ਜਿਥੇ ਫਿਲਾਡੈਲਫੀਆ ਵਿੱਚ ਉਸਦੇ ਦਿਲ ਦਾ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ। ਅਮਰੀਕਾ ਤੋਂ ਪਰਤ ਕੇ ਉਸ ਨੇ ਕਰਾਕੋਵ ਦੀ ਯਾੱਗੇਲੋਨ ਯੂਨੀਵਰਸਿਟੀ ਤੋਂ ਦਰਸ਼ਨਸ਼ਾਸਤਰ ਵਿੱਚ ਐਮਏ ਕੀਤੀ ਅਤੇ ਫਿਰ ਉਥੇ ਹੀ ਯੂਨੀਵਰਸਿਟੀ ਵਿੱਚ ਪੜਾਉਣ ਲੱਗੀ। 1967 ਵਿੱਚ ਉਸ ਦੀ ਸਿਹਤ ਬੁਰੀ ਤਰ੍ਹਾਂ ਬਿਗੜ ਗਈ ਅਤੇ ਉਸਨੂੰ ਦਿਲ ਦਾ ਦੂਜਾ ਆਪਰੇਸ਼ਨ ਕਰਾਉਣਾ ਪਿਆ, ਜਿਸਦੇ ਅਠਵੇਂ ਦਿਨ 11 ਨਵੰਬਰ 1967 ਨੂੰ ਬੱਤੀ ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਕੁੱਝ ਪ੍ਰਮੁੱਖ ਲਿਖਤਾਂਕਾਵਿ ਸੰਗ੍ਰਹਿ
ਨਾਵਲ
ਕਾਵਿ-ਨਮੂਨਾਸੂਰਜਮੁਖੀਪ੍ਰੇਮ ਚ ਡੁੱਬਿਆ ਹਵਾਲੇ
|
Portal di Ensiklopedia Dunia