ਹਿਸਾਰ ਜ਼ਿਲ੍ਹਾਹਿਸਾਰ ਜ਼ਿਲ੍ਹਾ ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਹਿਸਾਰ ਸ਼ਹਿਰ ਜ਼ਿਲ੍ਹਾ ਹੈੱਡਕੁਆਰਟਰ ਦਾ ਕੰਮ ਕਰਦਾ ਹੈ। ਇਹ ਜ਼ਿਲ੍ਹਾ ਹਿਸਾਰ ਡਿਵੀਜ਼ਨ ਦਾ ਵੀ ਇੱਕ ਹਿੱਸਾ ਹੈ, ਜਿਸਦਾ ਮੁਖੀ ਇੱਕ ਕਮਿਸ਼ਨਰ ਹੈ ਜੋ ਕਿ ਭਾਰਤੀ ਪ੍ਰਬੰਧਕੀ ਸੇਵਾ ਵਲੋਂ ਨਿਯੁਕਤ ਕੀਤਾ ਗਿਆ ਹੁੰਦਾ ਹੈ। 1966 ਦੇ ਪੁਨਰਗਠਨ ਤਕ ਹਰਿਆਣੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਹਿਸਾਰ ਸੀ ਅਤੇ ਉਦੋਂ ਇਸ ਦੇ ਕੁਝ ਹਿੱਸੇ ਨਵੇਂ ਬਣੇ ਜੀਂਦ ਜ਼ਿਲ੍ਹੇ ਵਿੱਚ ਪਾ ਦਿੱਤੇ ਗਏ ਸਨ।1974 ਵਿੱਚ, ਤਹਿਸੀਲ ਭਿਵਾਨੀ ਅਤੇ ਲੋਹਾਰੂ ਨੂੰ ਭਿਵਾਨੀ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ। ਜਦੋਂ ਸਿਰਸਾ ਜ਼ਿਲ੍ਹਾ ਬਣਾਇਆ ਗਿਆ ਤਾਂ ਹਿਸਾਰ ਦਾ ਹੋਰ ਵਿਭਾਜਨ ਹੋ ਗਿਆ, ਬਾਅਦ ਵਿੱਚ ਫਤਿਆਬਾਦ ਜ਼ਿਲ੍ਹਾ ਵੀ ਬਣਾਇਆ ਗਿਆ। [1] ਹਿਸਾਰ, ਹਿਸਾਰ ਡਵੀਜ਼ਨ, ਡਵੀਜ਼ਨਲ ਕਮਿਸ਼ਨਰ ਅਤੇ ਪੁਲਿਸ ਰੇਂਜ ਦਾ ਮੁੱਖ ਦਫਤਰ ਵੀ ਹੈ। ਇਹ ਬੀਐਸਐਫ ਤੀਜੀ ਬਟਾਲੀਅਨ, ਐਚਏਪੀ ਅਤੇ ਕਮਾਂਡੋ ਫੋਰਸ ਦਾ ਹੈੱਡਕੁਆਰਟਰ ਵੀ ਹੈ। ਇਨ੍ਹਾਂ ਸਾਰਿਆਂ ਵਿਭਾਗਾਂ ਨੂੰ ਸਾਂਭਣ ਲਈ, ਇੱਕ ਪੰਜ ਮੰਜ਼ਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਾਇਆ ਗਿਆ ਸੀ, ਜਿਸ ਵਿੱਚ ਦਫ਼ਤਰ 1980 ਵਿੱਚ ਤਬਦੀਲ ਕੀਤੇ ਗਏ ਸਨ। ਇਹ ਨਵੇਂ ਚਾਲੂ ਹੋ ਚੁੱਕੇ ਜੁਡੀਸ਼ਰੀ ਕੰਪਲੈਕਸ ਨਾਲ ਲੱਗਦਾ ਹੈ। ਇਹ ਪ੍ਰਬੰਧਕੀ ਅਤੇ ਨਿਆਂ ਪਾਲਿਕਾ ਕੰਪਲੈਕਸ ਹਰਿਆਣਾ ਵਿਚ ਸਭ ਤੋਂ ਵੱਡਾ ਹੈ; ਇੱਕ ਜ਼ਿਲ੍ਹਾ ਹੈੱਡਕੁਆਰਟਰ ਹੋਣ ਦੇ ਨਾਤੇ ਇਹ ਦੇਸ਼ ਦੇ ਸਭ ਤੋਂ ਵੱਡਿਆਂ ਵਿੱਚੋਂ ਇੱਕ ਵੀ ਹੋ ਸਕਦਾ ਹੈ। ਇਹ ਸਰਸਵਤੀ ਘਾਟੀ ਸਭਿਅਤਾ ਨਾਲ ਸਬੰਧਤ ਪੰਜ ਸ਼ਹਿਰਾਂ ਵਿਚੋਂ ਇਕ ਹੈ ਜਦੋਂ ਕਿ ਇਸ ਦਾ ਨਾਮ ਇਤਿਹਾਸ ਦੀਆਂ ਕਿਤਾਬਾਂ ਵਿਚ ਸਿੰਧ ਸਭਿਅਤਾ ਦੇ ਪ੍ਰਸੰਗ ਵਿਚ ਅਤੇ ਆਮ ਗਿਆਨ ਦੀਆਂ ਕਿਤਾਬਾਂ ਵਿਚ ਬਨਾਵਾਲੀ ਦਾ ਸਥਾਨ, ਪੰਜ ਭੇਡ-ਫਾਰਮਾਂ ਵਿਚੋਂ ਇਕ ਹੈ। 2011 ਦੀ ਮਰਦਮ ਸ਼ੁਮਾਰੀ ਦੇ ਲਿਹਾਜ, ਇਹ ਫਰੀਦਾਬਾਦ ਤੋਂ ਬਾਅਦ, ਹਰਿਆਣਾ ਦੇ 21 ਜ਼ਿਲ੍ਹਿਆਂ ਵਿਚੋਂ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ। [2] ਜਿੰਦਲ ਸਟੀਲ ਫੈਕਟਰੀਆਂ ਕਾਰਨ ਹਿਸਾਰ ਨੂੰ ਸਟੀਲ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਭਾਰਤ ਵਿਚ ਜਸਤੀ ਲੋਹੇ ਦਾ ਸਭ ਤੋਂ ਵੱਡਾ ਉਤਪਾਦਕ ਵੀ ਹੈ।[ਹਵਾਲਾ ਲੋੜੀਂਦਾ] ਇਤਿਹਾਸਜ਼ਿਲ੍ਹੇ ਨੂੰ 1783-84 (ਚਾਲੀਸਾ ਅਕਾਲ), 1838, 1860-61, 1896-97 ਅਤੇ 1899-1900 ਵਿੱਚ ਕਾਲ ਦਾ ਸਾਹਮਣਾ ਕਰਨਾ ਪਿਆ। [3] ਹਿਸਾਰ 1966 ਵਿਚ ਇਸ ਦੇ ਪੁਨਰਗਠਨ ਤਕ ਰਾਜ ਦੇ ਸਭ ਤੋਂ ਵੱਡੇ ਜ਼ਿਲ੍ਹੇ ਦਾ ਜ਼ਿਲ੍ਹਾ ਮੁੱਖ ਦਫ਼ਤਰ ਰਿਹਾ, ਜਦੋਂ ਕਿ ਜੀਂਦ ਨੂੰ ਜ਼ਿਲ੍ਹਾ ਬਣਾਉਣ ਲਈ ਇਸ ਵਿੱਚੋਂ ਹਿੱਸੇ ਅੱਡ ਕੀਤੇ ਗਏ ਸਨ। ਤਹਿਸੀਲ ਭਿਵਾਨੀ ਅਤੇ ਲੋਹਾਰੂ ਐਸਟੇਟ ਨੂੰ ਬਾਅਦ ਵਿਚ 1974 ਵਿਚ ਨਵੇਂ ਬਣੇ ਭਿਵਾਨੀ ਜ਼ਿਲ੍ਹੇ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਜਦੋਂ ਸਿਰਸਾ ਜ਼ਿਲ੍ਹਾ ਪੂਰੀ ਤਰ੍ਹਾਂ ਹਿਸਾਰ ਜ਼ਿਲ੍ਹੇ ਤੋਂ ਬਣਾਇਆ ਗਿਆ ਤਾਂ ਇਸ ਨੂੰ ਹੋਰ ਵੰਡ ਦਿੱਤਾ ਗਿਆ ਸੀ। ਫਤਿਹਾਬਾਦ ਜ਼ਿਲ੍ਹਾ ਹੁਣ ਇਸ ਜ਼ਿਲ੍ਹੇ ਵਿੱਚੋਂ ਹੀ ਬਣਾਇਆ ਗਿਆ ਹੈ.। ਬਾਹਰੀ ਕੜੀਆਂ
ਹਵਾਲੇ
|
Portal di Ensiklopedia Dunia