ਹੀਅਰੋਨੀਮਸ ਬੌਸ਼
ਹਾਇਰੋਨੀਮਸ ਬੌਸ਼ (/ˌhaɪ.əˈrɒn[invalid input: 'ɨ']məs ˈbɒʃ/; ਡੱਚ: [ɦijeˈɾoːnimʏs ˈbɔs] ; ਜਨਮ ਸਮੇਂ ਝੇਰੋਨੀਮਸ ਵਾਨ ਐਕਨ [jeˈɾoːnimʏs vɑn ˈaːkə(n)];[1] ਅੰ. 1450 – 9 ਅਗਸਤ 1516) ਇੱਕ ਡਚ ਪੇਂਟਰ ਸੀ, ਜਿਸਦੇ ਚਿੱਤਰ ਨੈਤਿਕ ਅਤੇ ਧਾਰਮਿਕ ਧਾਰਨਾਵਾਂ ਅਤੇ ਬਿਰਤਾਂਤਾਂ ਨੂੰ ਦਰਸਾਉਣ ਲਈ ਸ਼ਾਨਦਾਰ ਬਿੰਬਾਵਲੀ ਦੀ ਵਰਤੋਂ ਲਈ ਮਸ਼ਹੂਰ ਹਨ।[2] ਉਹ ਅਰੰਭਕ ਨੀਦਰਲੈਂਡਿਸ਼ ਪੇਂਟਿੰਗ ਸਕੂਲ ਦਾ ਸਭ ਤੋਂ ਮਹੱਤਵਪੂਰਨ ਨੁਮਾਇੰਦਾ ਹੈ। ਉਸ ਦੀ ਰਚਨਾ ਵਿੱਚ ਧਾਰਮਿਕ ਧਾਰਨਾਵਾਂ ਅਤੇ ਬਿਰਤਾਂਤਾਂ ਦੇ ਸ਼ਾਨਦਾਰ ਦ੍ਰਿਸ਼ਟਾਂਤ ਹਨ।[2] ਉਸਦੇ ਜੀਵਨ ਦੇ ਅੰਦਰ, ਉਸਦੇ ਕੰਮ ਨੂੰ ਨੀਦਰਲੈਂਡਜ਼, ਆਸਟਰੀਆ ਅਤੇ ਸਪੇਨ ਵਿੱਚ ਇਕੱਤਰ ਕੀਤਾ ਗਿਆ ਅਤੇ ਉਸਦੇ, ਖ਼ਾਸਕਰ ਨਰਕ ਦੇ ਭਿਆਨਕ ਚਿੱਤਰਾਂ ਦੀਆਂ ਵਿਆਪਕ ਨਕਲਾਂ ਤਿਆਰ ਕੀਤੀਆਂ ਗਈਆਂ। ਬੌਸ਼ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ, ਹਾਲਾਂਕਿ ਕੁਝ ਰਿਕਾਰਡ ਹਨ। ਉਸਨੇ ਇਸਦਾ ਬਹੁਤਾ ਹਿੱਸਾ 'ਐਸ-ਹੇਰਟੋਜਨਬੌਸਸ਼ਹਿਰ ਵਿੱਚ ਬਿਤਾਇਆ, ਜਿਥੇ ਉਹ ਆਪਣੇ ਦਾਦਾ ਜੀ ਦੇ ਘਰ ਪੈਦਾ ਹੋਇਆ ਸੀ। ਉਸਦੇ ਪੁਰਖਿਆਂ ਦੀਆਂ ਜੜ੍ਹਾਂ ਨਿਜਮੇਨ ਅਤੇ ਆਚੇਨ ਵਿੱਚ ਹਨ (ਜੋ ਉਸਦੇ ਉਪਨਾਮ: ਵਾਨ ਅਕੇਨ ਵਿੱਚ ਦਿਖਾਈ ਦਿੰਦੀਆਂ ਹਨ)। ਉਸਦੀ ਨਿਰਾਸ਼ਾਵਾਦੀ ਅਤੇ ਅਚੰਭਾਜੰਕ ਸ਼ੈਲੀ ਨੇ 16 ਵੀਂ ਸਦੀ ਦੀ ਉੱਤਰੀ ਕਲਾ ਉੱਤੇ ਬਹੁਤ ਪ੍ਰਭਾਵ ਪਾਇਆ, ਪੀਟਰ ਬਰੂਗੇਲ ਏਲਡਰ ਉਸਦਾ ਸਭ ਤੋਂ ਮਸ਼ਹੂਰ ਪੈਰੋਕਾਰ ਸੀ। ਅੱਜ ਉਹ ਮਨੁੱਖਤਾ ਦੀਆਂ ਇੱਛਾਵਾਂ ਅਤੇ ਡੂੰਘੇ ਡਰਾਂ ਦੀ ਡੂੰਘੀ ਅੰਤਰ-ਸੂਝ ਵਾਲੇ ਇੱਕ ਮੁੱਖ ਤੌਰ ਤੇ ਵਿਅਕਤੀਗਤ ਪੇਂਟਰ ਵਜੋਂ ਵੇਖਿਆ ਜਾਂਦਾ ਹੈ। ਉਸ ਦੇ ਯੋਗਦਾਨ ਦਾ ਨਿਰਣਾ ਕਰਨਾ ਵਿਸ਼ੇਸ਼ ਤੌਰ 'ਤੇ ਮੁਸ਼ਕਲ ਰਿਹਾ ਹੈ; ਅੱਜ ਸਿਰਫ ਲਗਪਗ 25 ਪੇਂਟਿੰਗਾਂ ਹਨ ਜਿਨ੍ਹਾਂ ਨੂੰ ਯਕੀਨ ਨਾਲ ਉਸ ਦੇ ਹੱਥ ਦੀਆਂ ਬਣਾਈਆਂ ਕਿਹਾ ਜਾ ਸਕਦਾ ਹੈ। ਅੱਠ ਡਰਾਇੰਗਾਂ ਵੀ ਨਾਲ ਹਨ। ਲਗਭਗ ਇੱਕ ਹੋਰ ਅੱਧੀ ਦਰਜਨ ਪੇਂਟਿੰਗਾਂ ਭਰੋਸੇ ਨਾਲ ਉਸਦੀ ਵਰਕਸ਼ਾਪ ਵਿੱਚ ਸਿਰਜੀਆਂ ਸਮਝੀਆਂ ਜਾਂਦੀਆਂ ਹਨ। ਉਸ ਦੀਆਂ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਰਚਨਾਵਾਂ ਵਿੱਚ ਕੁਝ ਟ੍ਰਿਪਟਾਈਚ ਆਲਟਰ-ਪੀਸ ਸ਼ਾਮਲ ਹਨ, ਜਿਨ੍ਹਾਂ ਵਿੱਚ ਦੁਨਿਆਵੀ ਖੁਸ਼ੀਆਂ ਦਾ ਬਾਗ਼ ਵੀ ਸ਼ਾਮਲ ਹੈ। ਜਿੰਦਗੀਹੇਅਰਨੇਮਸ ਬੋਸ਼ ਦਾ ਜਨਮ ਝੇਰੋਨਿਮਸ (ਜਾਂ ਜੋਨ) ਵਿੱਚ ਹੋਇਆ ਸੀ।[3] ਇਹ ਕ੍ਰਮਵਾਰ "ਜੇਰੋਮ") ਵੈਨ ਅਕੇਨ (ਜਿਸਦਾ ਅਰਥ "ਆਚੇਨ ਤੋਂ ਹੈ") ਦੇ ਲਾਤੀਨੀ ਅਤੇ ਮਿਡਲ ਡੱਚ ਨਾਮ ਹਨ। ਉਸਨੇ ਆਪਣੀਆਂ ਬਹੁਤ ਸਾਰੀਆਂ ਪੇਂਟਿੰਗਾਂ ਤੇ ਝੇਰੋਨੀਮਸ ਬੌਸ਼ ਦੇ ਤੌਰ 'ਤੇ ਹਸਤਾਖਰ ਕੀਤੇ।[4] ਬੌਸ਼ ਦੀ ਜ਼ਿੰਦਗੀ ਜਾਂ ਸਿਖਲਾਈ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਸਨੇ ਕੋਈ ਚਿੱਠੀ ਜਾਂ ਡਾਇਰੀ ਨਹੀਂ ਮਿਲਦੀ, ਅਤੇ ਜੋ ਵੀ ਥੋੜੀ ਬਹੁਤ ਜਾਣਕਾਰੀ ਮਿਲਦੀ ਹੈ, ਉਹ ਉਸ ਬਾਰੇ ਉਸਦੇ ਜਨਮਸਥਾਨ ਦੇ ਮਿਊਂਸਿਪਲ ਰਿਕਾਰਡ ਵਿੱਚ ਅਤੇ ਸਥਾਨਕ ਸੰਪਰਦਾ ਦੀਆਂ ਕਿਤਾਬਾਂ ਵਿੱਚ ਮਿਲਦੇ ਸੰਖੇਪ ਹਵਾਲਿਆਂ ਤੋਂ ਮਿਲਦੀ ਹੈ। ਉਸਦੀ ਸ਼ਖਸੀਅਤ ਬਾਰੇ ਜਾਂ ਆਪਣੀ ਕਲਾ ਦੇ ਅਰਥਾਂ ਬਾਰੇ ਉਸਦੇ ਵਿਚਾਰਾਂ ਬਾਰੇ ਕੁਝ ਨਹੀਂ ਪਤਾ। ਬੋਸ਼ ਦੀ ਜਨਮ ਤਰੀਕ ਨਿਸ਼ਚਤ ਤੌਰ ਤੇ ਨਿਰਧਾਰਤ ਨਹੀਂ ਕੀਤੀ ਗਈ ਹੈ। 1516 ਵਿੱਚ ਉਸਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਬਣਾਏ ਇੱਕ ਚਿੱਤਰ (ਜੋ ਸਵੈ-ਚਿੱਤਰ ਹੋ ਸਕਦਾ ਹੈ) ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ 1450 ਦਾ ਸਾਲ ਹੋ ਸਕਦਾ ਹੈ[5] ![]() ਹਵਾਲੇ
|
Portal di Ensiklopedia Dunia