ਹੀਣ-ਭਾਵਨਾ
ਹੀਣ-ਭਾਵਨਾ ਕੰਪਲੈਕਸ ਆਪਣੇ ਆਪ ਨੂੰ ਘਟੀਆ ਸਮਝਣ ਦੇ ਅਹਿਸਾਸ ਨੂੰ ਕਹਿੰਦੇ ਹਨ। ਬੰਦੇ ਦਾ ਮਨੋਬਲ ਡੋਲ ਜਾਂਦਾ ਹੈ; ਆਤਮ ਵਿਸ਼ਵਾਸ ਨਹੀਂ ਰਹਿੰਦਾ; ਬੰਦਾ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਦਾ ਹੈ। ਇਹ ਅਕਸਰ ਅਵਚੇਤਨ ਦਾ ਵਰਤਾਰਾ ਹੁੰਦਾ ਹੈ, ਅਤੇ ਇਹ ਇਸ ਅਹਿਸਾਸ ਵਿੱਚ ਘਿਰੇ ਵਿਅਕਤੀ ਨੂੰ ਬਹੁਤ ਵਾਰੀ ਘਾਟ ਪੂਰਤੀ ਲਈ ਅਸਾਧਾਰਨ ਸਰਗਰਮੀ ਦੇ ਰਾਹ ਤੋਰ ਲੈਂਦਾ ਹੈ, ਜਿਸ ਦੇ ਨਤੀਜੇ ਵਜੋਂ ਬੰਦਾ ਕੋਈ ਵੱਡੀ ਸ਼ਾਨਦਾਰ ਪ੍ਰਾਪਤੀ ਕਰ ਲੈਂਦਾ ਹੈ ਜਾਂ ਬਹੁਤ ਹੀ ਅਸਮਾਜਿਕ ਵਿਵਹਾਰ ਕਰਨ ਲੱਗ ਪੈਂਦਾ ਹੈ। ਆਧੁਨਿਕ ਸਾਹਿਤ ਵਿੱਚ ਪਸੰਦੀਦਾ ਪ੍ਰਗਟਾ ਸ਼ਬਦਾਵਲੀ, "ਸਵੈ-ਮਾਣ ਦੀ ਲੁਕਵੀਂ ਘਾਟ" ਹੈ।[1] ਬਹੁਤ ਸਾਰੇ ਲੋਕਾਂ ਲਈ, ਇਹ ਜੈਨੇਟਿਕ ਸ਼ਖਸੀ ਵਿਸ਼ੇਸ਼ਤਾਵਾਂ ਅਤੇ ਨਿੱਜੀ ਅਨੁਭਵ ਦੇ ਸੁਮੇਲ ਦੇ ਰਾਹੀਂ ਵਿਕਸਿਤ ਹੁੰਦਾ ਹੈ। ਹੀਣ-ਭਾਵਨਾ ਪੈਦਾ ਹੋਣ ਦੇ ਵੱਖ-ਵੱਖ ਕਾਰਨ ਹਨ, ਜਿਵੇਂ: ਵਿਤਕਰਾ, ਮਾਨਸਿਕ ਸਦਮਾ, ਖ਼ੁਦ ਆਪਣੀਆਂ ਗਲਤੀਆਂ ਅਤੇ ਅਸਫਲਤਾਵਾਂ ਆਦਿ। ਹੀਣ-ਭਾਵਨਾ ਵਿਅਕਤੀ ਦੀ ਆਪਣੀ ਭਲਾਈ ਅਤੇ ਵਿਵਹਾਰ ਪੁਰ ਮਹੱਤਵਪੂਰਣ ਪ੍ਰਭਾਵ ਪਾਉਂਦੀ ਹੈ। ਹੀਣ-ਭਾਵਨਾ ਜਾਂ ਘਟੀਆਪਣ ਦੇ ਅਹਿਸਾਸ ਦੀ ਜਾਂਚ ਅਤੇ ਇਸ ਦਾ ਵਰਣਨ ਸਭ ਤੋਂ ਪਹਿਲਾਂ ਵਿਆਨਾ ਦੇ ਮਨੋਵਿਗਿਆਨੀ ਐਲਫ੍ਰੈਡ ਐਡਲਰ ਨੇ ਕੀਤਾ ਸੀ। ਇਹ ਇੱਕ ਮਾਨਸਿਕ ਰੋਗ ਹੈ ਜਿਸਦੇ ਬਹੁਤ ਸਾਰੇ ਮਰੀਜ਼ ਡਿਪਰੈਸ਼ਨ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਅਤੇ ਵਧੇਰੇ ਗੰਭੀਰ ਮਾਮਲਿਆਂ ਵਿੱਚ ਖੁਦਕੁਸ਼ੀ ਦਾ ਖ਼ਤਰਾ ਵੀ ਖੜਾ ਹੋ ਜਾਂਦਾ ਹੈ। ਇਸ ਕੰਪਲੈਕਸ ਦੇ ਲੱਛਣਾਂ ਵਿੱਚੋਂ ਇੱਕ ਅਜਿਹੇ ਸੰਕੇਤਾਂ ਦਾ ਇਜ਼ਹਾਰ ਹੋ ਸਕਦਾ ਹੈ ਜਿਨ੍ਹਾਂ ਦੁਆਰਾ ਪੀੜਤ ਵਿਅਕਤੀ ਹੋਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਦੂਜੇ ਲੱਛਣਾਂ ਵਿੱਚ ਸੰਪਰਕ ਅਸਫਲਤਾ, ਲੋਕਾਂ ਦਾ ਡਰ, ਗ਼ਲਤੀ ਕਰਨ ਦਾ ਡਰ, ਲਗਾਤਾਰ ਤਣਾਅ ਸ਼ਾਮਲ ਹਨ। ਘਟੀਆਪਣ ਕਈ ਵਾਰ ਬੋਲਣ ਵਿੱਚ ਨੁਕਸਾਂ ਦਾ ਅਵਚੇਤਨ ਕਾਰਨ ਵੀ ਹੁੰਦਾ ਹੈ। ਹਵਾਲੇ
|
Portal di Ensiklopedia Dunia