ਹੀਰੇਨ ਭੱਟਾਚਾਰੀਆਹੀਰੇਨ ਭੱਟਾਚਾਰੀਆ (28 ਜੁਲਾਈ 1932 - 4 ਜੁਲਾਈ 2012), ਪ੍ਰਸਿੱਧ ਹੀਰੂਦਾ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕਵੀ ਅਤੇ ਗੀਤਕਾਰ ਸੀ ਜੋ ਅਸਾਮੀ ਸਾਹਿਤ ਵਿੱਚ ਆਪਣੀਆਂ ਰਚਨਾਵਾਂ ਲਈ ਬਿਹਤਰੀਨ ਜਾਣਿਆ ਜਾਂਦਾ ਸੀ। ਉਸਦਾ ਅਸਾਮੀ ਵਿੱਚ ਪ੍ਰਕਾਸ਼ਿਤ ਅਣਗਿਣਤ ਕੰਮ ਸੀ ਅਤੇ ਉਸ ਨੇ ਆਪਣੀ ਕਵਿਤਾ ਲਈ ਕਈ ਇਨਾਮ ਸਨਮਾਨ ਪ੍ਰਾਪਤ ਕੀਤੇ।[1] ਜੀਵਨੀ![]() ਭੱਟਾਚਾਰੀਆ ਦਾ ਜਨਮ ਸੰਨ 1932 ਵਿੱਚ ਜੋਰਹਾਟ, ਅਸਾਮ ਵਿੱਚ ਹੋਇਆ ਸੀ।[1] ਤਕਰੀਬਨ ਤਿੰਨ ਮਹੀਨਿਆਂ ਤੱਕ ਜ਼ਿੰਦਗੀ ਲਈ ਲੜਨ ਤੋਂ ਬਾਅਦ, 4 ਜੁਲਾਈ, 2012 ਨੂੰ ਅਸਾਮ ਦੇ ਗੁਹਾਟੀ ਵਿੱਚ ਉਸਦੀ ਮੌਤ ਹੋ ਗਈ।[2] ਉਸਦਾ ਪਿਤਾ ਤੀਰਥਨਾਥ ਭੱਟਾਚਾਰੀਆ ਅਤੇ ਮਾਂ ਸਨੇਹਲਤਾ ਭੱਟਾਚਾਰੀਆ ਸੀ। ਸਾਹਿਤਕ ਰਚਨਾਭੱਟਾਚਾਰੀਆ ਮੁੱਖ ਤੌਰ ਤੇ ਅਸਾਮੀ ਕਵਿਤਾ ਦੇ ਖੇਤਰ ਵਿੱਚ ਕੰਮ ਕਰਦਾ ਸੀ। ਕੁਝ ਅਖਬਾਰਾਂ ਜਿਨ੍ਹਾਂ ਵਿੱਚ ਉਸਨੇ ਕੰਮ ਕੀਤਾ ਸੀ ਉਹ ਚਿਤਰਾਬੋਨ, ਮੋਨਨ ਅਤੇ ਐਂਟੋਰਿਕ ਹਨ। ਉਹ ਤਿੰਨ ਦਹਾਕਿਆਂ ਤੱਕ ਅਸਾਮੀ ਰਸਾਲੇ ਪ੍ਰਾਂਤਿਕ ਦਾ ਕਾਵਿ ਸੰਪਾਦਕ ਰਿਹਾ।[2] ਉਸਦਾ ਸਭ ਤੋਂ ਮਸ਼ਹੂਰ ਕਾਵਿ ਸੰਗ੍ਰਹਿ ਸੁਗੰਧੀ ਪੋਖਿਲਾ ਸੀ, ਜਿਸਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਸਾਲ 1987 ਵਿੱਚ ਉਸਨੂੰ ਇਸ ਕਾਵਿ ਸੰਗ੍ਰਹਿ ਦੇ ਲਈ ਸੋਵੀਅਤ ਲੈਂਡ ਨਹਿਰੂ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਹੀਰੇਨ ਭੱਟਾਚਾਰੀਆ ਦੇ ਕਾਵਿ ਸੰਗ੍ਰਿਹ ਸ਼ੋਇਚਰ ਪਥਾਰ ਮਾਨੂਹ ਦੇ ਲਈ ਉਸ ਨੂੰ 1992 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਸਾਲ 1993 ਵਿੱਚ ਭਾਰਤੀ ਭਾਸ਼ਾ ਪਰਿਸ਼ਦ ਪੁਰਸਕਾਰ ਅਤੇ ਸਾਲ 2000 ਵਿੱਚ ਅਸਾਮ ਵੈਲੀ ਲਿਟਰੇਚਰ ਪੁਰਸਕਾਰ ਦਿੱਤਾ ਗਿਆ। ਦੂਜੇ ਕਵੀਆਂ ਦੇ ਉਲਟ, ਹੀਰੇਨ ਭੱਟਾਚਾਰੀਆ ਦੀ ਕਾਵਿ ਸ਼ੈਲੀ ਅਦੁੱਤੀ ਹੈ। ਉਸਦੀਆਂ ਸਾਰੀਆਂ ਕਵਿਤਾਵਾਂ ਵਿੱਚ ਇੱਕ ਪ੍ਰਗੀਤਕ ਵਹਿਣ ਵਹਿ ਰਿਹਾ ਹੈ। ਦੇਸੀ ਸ਼ਬਦਾਂ ਦੀ ਸਹੀ ਵਰਤੋਂ ਅਤੇ ਸੰਘਣੀ ਸੋਚ ਅਤੇ ਢੁਕਵੇਂ ਅਲੰਕਾਰਾਂ ਨਾਲ ਪਰਗਟਾ ਦੀ ਸਪਸ਼ਟਤਾ, ਅਤੇ ਟੁੰਬਦੀਆਂ ਭਾਵਨਾਵਾਂ ਉਸ ਦੀ ਸ਼ਾਨਦਾਰ ਕਾਵਿ-ਸ਼ੈਲੀ ਦਾ ਗਠਨ ਕਰਦੀਆਂ ਹਨ। ਕੁਦਰਤ ਪ੍ਰਤੀ ਉਸਦਾ ਪਿਆਰ ਸਹਿਜ ਤੌਰ ਤੇ ਉਸ ਦੀ ਕਵਿਤਾ ਵਿੱਚ ਉਤਰਿਆ ਹੈ। ਰੁੱਤਾਂ, ਝੋਨੇ ਦੇ ਖੇਤ, ਪੰਛੀਆਂ ਦੀਆਂ ਡਾਰਾਂ - ਸਾਰਿਆਂ ਲਈ ਹੀਰੂ ਦਾ ਦੀ ਕਵਿਤਾ ਦੇ ਲੈਂਡਸਕੇਪਾਂ ਵਿੱਚ ਢੁਕਵੀਂ ਥਾਂ ਸੀ।ਉਸਨੇ ਇਹਨਾਂ ਰੂਪਕਾਂ ਨੂੰ ਇਕੱਲੇ ਪਿਛੋਕੜ ਵਿੱਚ ਬੇਅਸਰ ਅਤੇ ਗੈਰ-ਸਰਗਰਮ ਠੁੰਮਣਿਆਂ ਵਾਂਗ ਨਹੀਂ ਰਹਿਣ ਦਿੱਤਾ ਬਲਕਿ ਉਹਨਾਂ ਨੂੰ ਖੁਦ ਕਵਿਤਾਵਾਂ ਦੀ ਵਗਦੀ ਨਦੀ ਵਿੱਚ ਪ੍ਰਮੁੱਖ ਤਰੰਗਾਂ ਬਣਾ ਦਿੱਤਾ।[3]
ਉਸਦੇ ਪ੍ਰਕਾਸ਼ਤ ਕਾਵਿ ਸੰਗ੍ਰਹਿਾਂ ਵਿੱਚ ਸ਼ਾਮਲ ਹਨ:
ਹਵਾਲੇ
|
Portal di Ensiklopedia Dunia