ਹੀ ਨੇਮਡ ਮੀ ਮਲਾਲਾ
ਹੀ ਨੇਮਡ ਮੀ ਮਲਾਲਾ (he named me malala) (ਮੈਨੂੰ ਮਲਾਲਾ ਨਾਂ ਉਸ ਨੇ ਦਿੱਤਾ) ਇੱਕ ਅਮਰੀਕਨ ਦਸਤਾਵੇਜ਼ੀ ਫਿਲਮ ਹੈ ਜੋ 2 ਅਕਤੂਬਰ 2015 ਨੂੰ ਰੀਲਿਜ਼ ਹੋਈ। ਇਹ ਪਾਕਿਸਤਾਨ ਦੀ ਸਵਾਤ ਘਾਟੀ ਦੀ ਇੱਕ ਸਕੂਲ ਵਿਦਿਆਰਥਣ ਉੱਪਰ ਆਧਾਰਿਤ ਹੈ। ਮਲਾਲਾ ਯੂਸਫ਼ਜ਼ਈ ਨਾਂ ਦੀ 18 ਵਰਿਆਂ ਦੀ ਇਸ ਕੁੜੀ ਨੂੰ ਤਾਲਿਬਾਨ ਦੇ ਕੁਝ ਸਿਪਾਹੀਆਂ ਨੇ ਸਿਰ ਵਿੱਚ ਗੋਲੀਆਂ ਮਾਰ ਅੱਧ-ਮੋਇਆ ਕਰ ਦਿੱਤਾ ਸੀ ਕਿਓਂਕਿ ਉਹ ਪਾਕਿਸਤਾਨ ਵਿੱਚ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਉਠਾ ਰਹੀ ਸੀ। ਇਹ ਫਿਲਮ ਉਸਦੇ ਜੀਵਨ ਦੇ ਹਵਾਲੇ ਨਾਲ ਉਸਦੇ ਸਾਰੇ ਸੰਘਰਸ਼ ਨੂੰ ਬਿਆਨਦੀ ਹੈ। ਨਿਰਮਾਣਫਿਲਮ ਦਾ ਨਿਰਮਾਣ ਲੌਰੀ ਮੈਕਡੌਨਲਡ ਅਤੇ ਵਾਲਟਰ ਐਫ ਪਾਰਕਸ ਨੇ ਕੀਤਾ ਹੈ।[1] ਫਿਲਮ ਰੀਲਿਜ਼ਫਾਕਸ ਸਰਚ ਲਾਈਟ ਨੇ ਇਸਦੇ ਅਧਿਕਾਰ ਖਰੀਦ ਕੇ ਇਸਨੂੰ ਅਮਰੀਕਾ ਵਿੱਚ ਰੀਲਿਜ਼ ਕੀਤਾ ਜਦਕਿ ਫਰਾਂਸ ਵਿੱਚ ਇਸਨੂੰ ਸਟੂਡੀਓ ਕੈਨਲ ਨੇ ਰੀਲਿਜ਼ ਕੀਤਾ।[2] ਇਹ ਫਿਲਮ 4 ਸਿਤੰਬਰ 2015 ਨੂੰ ਟੈਲੀਰੈਡ ਫਿਲਮ ਫੈਸਟੀਵਲ ਵਿਖੇ ਦਿਖਾਈ ਗਈ ਅਤੇ 2 ਅਕਤੂਬਰ 2015 ਨੂੰ ਰੀਲਿਜ਼ ਕਰ ਦਿੱਤੀ ਗਈ।[3] ਜੂਨ 18, 2015 ਨੂੰ ਨੈਸ਼ਨਲ ਜੋਗਰਾਫਿਕ ਚੈਨਲ ਨੇ ਇਸਦੇ ਸਾਰੇ ਅਧਿਕਾਰ ਖਰੀਦ ਲਈ ਅਤੇ ਉਸਨੇ ਇਸਨੂੰ 171 ਦੇਸ਼ਾਂ ਵਿੱਚ 45 ਭਾਸ਼ਾਵਾਂ ਵਿੱਚ ਰੀਲਿਜ਼ ਕਰਨ ਦਾ ਐਲਾਨ ਕੀਤਾ।[4] ਬਾਹਰੀ ਕੜੀਆਂਹਵਾਲੇ
|
Portal di Ensiklopedia Dunia