ਹੈਂਡਰਿਕ ਲੌਰੈਂਜ਼
ਹੈਂਡਰਿਕ ਐਂਤੂਨ ਲੌਰੈਂਜ਼ (18 ਜੁਲਾਈ 1853 – 4 ਫ਼ਰਵਰੀ 1928) ਇੱਕ ਡੱਚ ਭੌਤਿਕ ਵਿਗਿਆਨੀ ਸੀ। 1902 ਵਿੱਚ ਉਸਨੂੰ ਪੀਟਰ ਜ਼ੀਮੈਨ ਦੇ ਨਾਲ ਸਾਂਝੇ ਤੌਰ ਤੇ ਜ਼ੀਮੈਨ ਪ੍ਰਭਾਵ ਦੀ ਖੋਜ ਅਤੇ ਸਿਧਾਂਤਿਕ ਵਰਣਨ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਲੌਰੈਂਜ਼ ਸਮੀਕਰਨਾਂ ਦੀ ਖੋਜ ਕੀਤੀ ਸੀ ਜਿਸਨੂੰ ਮਗਰੋਂ ਅਲਬਰਟ ਆਈਨਸਟਾਈਨ ਵਲੋਂ ਆਪਣੀਆਂ ਖੋਜਾਂ ਵਿੱਚ ਖਲਾਅ ਅਤੇ ਸਮੇਂ ਦੇ ਵਰਣਨ ਲਈ ਵਰਤਿਆ ਗਿਆ ਸੀ। ਜੀਵਨਮੁੱਢਲਾ ਜੀਵਨਹੈਂਡਰਿਕ ਦਾ ਜਨਮ ਅਰਨਹੈਮ, ਨੀਦਰਲੈਂਡ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਗੈਰਿਤ ਫ਼ਰੈਡਰਿਕ ਲੌਰੈਂਜ਼ (1822–1893) ਸੀ। 1862 ਵਿੱਚ ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਲੁਬਰਟਾ ਹੁਪਕਸ ਨਾਲ ਵਿਆਹ ਕਰਵਾ ਲਿਆ ਸੀ। ਕੰਮਲੌਰੈਂਜ਼ ਅਤੇ ਸਪੈਸ਼ਲ ਰਿਲੇਟੀਵਿਟੀ![]() 1905 ਵਿੱਚ, ਆਈਨਸਟਾਈਨ ਅਕਸਰ ਆਪਣੇ ਵਿਚਾਰ ਇੱਕ ਕਿਤਾਬ ਗਤੀ ਵਿੱਚ ਵਸਤਾਂ ਦੀ ਇਲੈਕਟ੍ਰੋਡਾਈਨਮਿਕ ਉੱਪਰ ਵਿੱਚ ਲਿਖਦਾ ਸੀ,[1] ਜਿਸਨੂੰ ਅੱਜਕੱਲ੍ਹ ਸਪੈਸ਼ਲ ਰਿਲੇਟੀਵਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਲੌਰੈਂਜ਼ ਨੇ ਆਈਨਸਟਾਈਨ ਦੇ ਕੰਮਾਂ ਲਈ ਨੀਂਹ ਰੱਖੀ ਸੀ, ਇਸ ਕਰਕੇ ਇਸਨੂੰ ਮੂਲ ਰੂਪ ਵਿੱਚ ਲੌਰੈਂਜ਼-ਆਈਨਸਟਾਈਨ ਸਿਧਾਂਤ ਕਿਹਾ ਜਾਂਦਾ ਹੈ।[2] ਲੌਰੈਂਜ਼ ਅਤੇ ਜਨਰਲ ਰਿਲੇਟੀਵਿਟੀਲੌਰੈਂਜ਼ ਉਹਨਾਂ ਕੁਝ ਵਿਗਿਆਨੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਦੀ ਖੋਜ ਵਿੱਚ ਉਸਦਾ ਸ਼ੁਰੂ ਤੋਂ ਹੀ ਸਾਥ ਦਿੱਤਾ ਸੀ। ਉਸਨੇ ਆਈਨਸਟਾਈਨ ਨਾਲ ਨਿੱਜੀ ਤੌਰ ਤੇ ਅਤੇ ਖ਼ਤਾਂ ਜ਼ਰੀਏ ਉਸਦੀ ਖੋਜ ਬਾਰੇ ਕਾਫ਼ੀ ਗੱਲਬਾਤ ਕੀਤੀ।[3] ਇੱਕ ਸਮੇਂ ਉਸਨੇ ਆਈਨਸਟਾਈਨ ਦੇ ਰੂਪਵਾਦ ਨੂੰ ਹੈਮਿਲਟਨ ਸਿਧਾਂਤ (1915) ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ। ਮੌਤ15 ਜਨਵਰੀ 1928 ਨੂੰ ਲੌਰੈਂਜ਼ ਇੱਕਦਮ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਅਤੇ 4 ਫ਼ਰਵਰੀ ਨੂੰ ਉਸਦੀ ਮੌਤ ਹੋ ਗਈ।[4] ਹਵਾਲੇ
ਬਾਹਰਲੇ ਲਿੰਕ |
Portal di Ensiklopedia Dunia