ਹੈਨਰਿਕ ਸੈਂਕੀਏਵਿੱਚ
ਹੈਨਰਿਕ ਆਦਮ ਅਲੈਗਸਾਂਦਰ ਪਿਊਸ ਸੈਂਕੀਏਵਿੱਚ, Henryk Adam Aleksander Pius Sienkiewicz (ਪੋਲੈਂਡੀ: [ˈxɛnrɨk ˈadam alɛˈksandɛr ˈpʲus ɕɛnˈkʲevʲit͡ʂ]; ਉਪਨਾਮ "ਲਿਟਵਸ" ਪੋਲੈਂਡੀ ਉਚਾਰਨ: [ˈlitfɔs]; 5 ਮਈ 1846 – 15 ਨਵੰਬਰ 1916) ਇੱਕ ਪੋਲਿਸ਼ ਪੱਤਰਕਾਰ, ਨਾਵਲਕਾਰ ਅਤੇ ਨੋਬਲ ਇਨਾਮ ਜੇਤੂ ਹੈ। ਉਸ ਦੇ ਇਤਿਹਾਸਕ ਨਾਵਲਾਂ ਲਈ, ਵਿਸ਼ੇਸ਼ ਤੌਰ 'ਤੇ ਉਸ ਦੇ ਅੰਤਰਰਾਸ਼ਟਰੀ ਤੌਰ ਤੇ ਜਾਣੇ ਜਾਂਦੇ ਸਭ ਤੋਂ ਵੱਧ ਵਿਕਣ ਵਾਲੇ ਕੂਓ ਵਾਡਿਸ (1896) ਲਈ ਉਸ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। 1860 ਵਿਆਂ ਦੇ ਅਖੀਰ ਵਿੱਚ ਰੂਸੀ-ਸ਼ਾਸਤ ਕਾਂਗਰਸ ਪੋਲੈਂਡ ਦੇ ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਏ, ਉਸਨੇ ਪੱਤਰਕਾਰੀ ਅਤੇ ਸਾਹਿਤਕ ਰਚਨਾਵਾਂ ਨੂੰ ਛਾਪਣਾ ਸ਼ੁਰੂ ਕੀਤਾ। 1870 ਵਿਆਂ ਦੇ ਅਖੀਰ ਵਿੱਚ ਉਸਨੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ ਅਤੇ ਉਥੋਂ ਅਜਿਹੇ ਲੇਖ ਭੇਜੇ ਜਿਨ੍ਹਾਂ ਨਾਲ ਉਸ ਨੇ ਪੋਲਿਸ਼ ਪਾਠਕਾਂ ਵਿੱਚ ਤਕੜੀ ਪ੍ਰਸਿੱਧੀ ਹਾਸਲ ਕੀਤੀ। 1880 ਦੇ ਦਹਾਕੇ ਵਿੱਚ ਉਸ ਨੇ ਨਾਵਲ ਲੜੀਆਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਉਸਦੀਪ੍ਰਸਿੱਧੀ ਨੂੰ ਹੋਰ ਵਧਾ ਦਿੱਤਾ। ਉਹ ਛੇਤੀ ਹੀ 19 ਵੀਂ ਅਤੇ 20 ਵੀਂ ਸਦੀ ਦੇ ਪ੍ਰਸਿੱਧ ਪੋਲਿਸ਼ ਲੇਖਕਾਂ ਵਿੱਚੋਂ ਇੱਕ ਬਣ ਗਿਆ ਅਤੇ ਹੋਏ ਅਨੇਕ ਅਨੁਵਾਦਾਂ ਨਾਲ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ, ਅਤੇ "ਇੱਕ ਐਪਿਕ ਲੇਖਕ ਦੇ ਤੌਰ ਤੇ ਵਧੀਆ ਯੋਗਤਾਵਾਂ" ਲਈ 1905 ਦਾ ਸਾਹਿਤ ਲਈ ਨੋਬਲ ਪੁਰਸਕਾਰ ਪ੍ਰਾਪਤ ਕਰਨ ਦੇ ਨਤੀਜੇ ਵਜੋਂ ਉਸ ਦੀ ਪ੍ਰਸਿੱਧੀ ਨਵੀਆਂ ਬੁਲੰਦੀਆਂ ਛੂਹ ਗਈ। ਉਸਦੇ ਬਹੁਤ ਸਾਰੇ ਨਾਵਲ ਛਪਾਈ ਵਿੱਚ ਰਹਿੰਦੇ ਹਨ। ਪੋਲੈਂਡ ਵਿੱਚ ਉਹ ਇਤਿਹਾਸਿਕ ਨਾਵਲਾਂ ਦੇ "ਤਿੱਕੜੀ" ਲਈ ਮਸ਼ਹੂਰ ਹੈ - ਜਿਸ ਵਿੱਚ 'ਅੱਗ ਤੇ ਤਲਵਾਰ', 'ਪਰਲੋ' ਅਤੇ 'ਸਰ ਮਾਈਕਲ' ਜਿਸ ਦਾ ਦੇਸ਼ਕਾਲ 17 ਵੀਂ ਸਦੀ ਦਾ ਪੋਲਿਸ਼-ਲਿਥੁਆਨੀਅਨ ਰਾਸ਼ਟਰਮੰਡਲ ਹੈ; ਅੰਤਰਰਾਸ਼ਟਰੀ ਤੌਰ ਤੇ ਉਹ ਨੀਰੋ ਦੇ ਰੋਮ ਵਿੱਚ ਸਥਾਪਤ ਕੂਓ ਵਾਡਿਸ ਲਈ ਸਭ ਤੋਂ ਮਸ਼ਹੂਰ ਹੈ। ਤਿੱਕੜੀ ਅਤੇ ਕੂਓ ਵਾਡਿਸ ਨੂੰ ਫਿਲਮਾਇਆ ਜਾ ਚੁੱਕਾ ਹੈ ਮਗਰਲੇ ਨੂੰ ਤਾਂ ਕਈ ਵਾਰ, ਜਦ ਕਿ ਹਾਲੀਵੁੱਡ ਦੇ 1951 ਦੇ ਵਰਜ਼ਨ ਨੂੰ ਸਭ ਤੋਂ ਵੱਧ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਹੈ। ਜ਼ਿੰਦਗੀਸ਼ੁਰੂ ਦਾ ਜੀਵਨਸੈਂਕੀਏਵਿੱਚ ਦਾ ਜਨਮ 5 ਮਈ 1846 ਨੂੰ ਵੋਲਾ ਓਰਕਜੇਸਕਾ ਵਿਖੇ ਹੋਇਆ ਸੀ, ਜੋ ਹੁਣ ਲੁਬੇਲੇਸਕੀ ਦੇ ਪੂਰਬੀ ਪੋਲਿਸ਼ ਖੇਤਰ ਦੇ ਕੇਂਦਰੀ ਹਿੱਸੇ ਵਿੱਚ ਇੱਕ ਪਿੰਡ ਹੈ, ਜੋ ਉਦੋਂ ਰੂਸੀ ਸਾਮਰਾਜ ਦਾ ਹਿੱਸਾ ਹੈ।[1] [2][2][3] ਉਸ ਦਾ ਪਰਿਵਾਰ ਕੰਗਾਲ ਹੋ ਚੁਕਾ ਪੋਲਿਸ਼ ਅਮੀਰ ਘਰਾਣਾ ਸੀ, ਉਸ ਦੇ ਪਿਤਾ ਦੀ ਤਰਫ ਤੋਂ ਤੋਂ ਉਹ ਤਾਤਾਰ ਸਨ ਜੋ ਲਿਥੁਆਨੀਆ ਦੀ ਗ੍ਰੈਂਡ ਡਚੀ ਵਿੱਚ ਆ ਕੇ ਵਸ ਗਏ ਸਨ। ਉਸ ਦੇ ਮਾਤਾ-ਪਿਤਾ ਸਨ ਜੋਜ਼ਿਫ਼ ਸੈਂਕੀਏਵਿੱਚ (1813-96) ਅਤੇ ਸਤੇਫ਼ਾਨੀਆ, ਪਹਿਲਾਂ ਚੈਸੀਸਜ਼ੋਸਕਾ (1820-73)। ਉਸ ਦੇ ਪੰਜ ਭੈਣ ਭਰਾ ਸਨ: ਇੱਕ ਵੱਡਾ ਭਰਾ, ਕਾਜ਼ੇਮੇਅਰਜ਼ (ਜਿਸਦੀ ਜਨਵਰੀ ਬਗ਼ਾਵਤ ਦੇ ਦੌਰਾਨ ਮੌਤ ਹੋ ਗਈ ਸੀ), ਅਤੇ ਚਾਰ ਭੈਣਾਂ: ਆਨੀਏਲਾ, ਹੇਲੇਨਾ, ਜੌਫ਼ੀਆ ਅਤੇ ਮਾਰੀਆ। ਉਸ ਦਾ ਪਰਿਵਾਰ ਪੋਲਿਸ਼ ਓਜ਼ੀਕ ਕੋਟ ਆਫ਼ ਆਰਮਸ ਦੀ ਵਰਤੋਂ ਕਰਨ ਦਾ ਹੱਕਦਾਰ ਸੀ। ਵੋਲਾ ਓਕਰਜ਼ੇਸਕਾ ਲੇਖਕ ਦੀ ਨਾਨੀ ਫਲੇਸੀਜਾਨਾ ਸਿਸੀਜ਼ੋਵਸਕਾ ਦੀ ਰਿਸ਼ਤੇਦਾਰ ਸੀ। ਉਸ ਦੇ ਪਰਵਾਰ ਨੇ ਕਈ ਵਾਰ ਕਈ ਰਿਹਾਇਸ ਬਦਲੀ ਕੀਤੀ ਅਤੇ ਹੇਨਰੀਕ ਨੇ ਆਪਣਾ ਬਚਪਨ ਗਰਾਬੋਵਸੇ ਗੋਰਨੇ, ਵਜ਼ੇਜ਼ੀਨ ਅਤੇ ਬੁਰਜੈਕ ਵਿੱਚ ਪਰਿਵਾਰ ਦੀਆਂ ਜਾਗੀਰਾਂ ਉੱਤੇ ਬਤੀਤ ਕੀਤਾ। ਸਤੰਬਰ 1858 ਵਿੱਚ ਉਸਨੇ ਵਾਰਸਾ ਵਿਖੇ ਆਪਣੀ ਸਿੱਖਿਆ ਦੀ ਸ਼ੁਰੂਆਤ ਕੀਤੀ, ਜਿੱਥੇ ਪਰਿਵਾਰ ਅਖੀਰ 1861 ਵਿੱਚ ਟਿਕ ਗਿਆ ਸੀ, ਉਨ੍ਹਾਂ ਨੇ ਪੂਰਬੀ ਵਾਰਸਾ ਦੇ ਪ੍ਰਾਗਾ ਜ਼ਿਲ੍ਹੇ ਵਿੱਚ ਇੱਕ ਮਕਾਨ ਖਰੀਦ ਲਿਆ ਸੀ। ਹਿਊਮੈਨੇਟੀਜ਼ ਅਤੇ ਵਿਸ਼ੇਸ਼ ਤੌਰ ਤੇ ਪੋਲਿਸ਼ ਭਾਸ਼ਾ ਅਤੇ ਇਤਿਹਾਸ ਨੂੰ ਛੱਡ ਕੇ ਬਾਕੀ ਵਿਸ਼ਿਆਂ ਵ ਉਸ ਨੂੰ ਮੁਕਾਬਲਤਨ ਨੀਵੇਂ ਸਕੂਲ ਗ੍ਰੇਡ ਮਿਲਦੇ ਸਨ। ![]() ਵਿਦੇਸ਼ ਯਾਤਰਾ![]() ਪੋਲੈਂਡ ਵਾਪਸੀਬਾਅਦ ਵਾਲੇ ਸਾਲ![]() ![]() ਮੌਤਰਚਨਾਵਾਂਮਾਨਤਾਚੋਣਵੀਆਂ ਰਚਨਾਵਾਂਨਾਵਲਹੋਰਇਹ ਵੀ ਵੇਖੋ
ਹਵਾਲੇ
|
Portal di Ensiklopedia Dunia