ਹੈਰੀ ਪੌਟਰ ਐਂਡ ਦ ਔਰਡਰ ਔਫ਼ ਦ ਫ਼ੀਨਿਕਸ (ਫ਼ਿਲਮ)
ਹੈਰੀ ਪੌਟਰ ਐਂਡ ਦ ਔਰਡਰ ਔਫ਼ ਫ਼ੀਨਿਕਸ (Harry Potter and the Order of the Phoenix) 2007 ਵਿੱਚ ਬਣੀ ਇੱਕ ਅੰਗਰੇਜ਼ੀ ਕਾਲਪਨਿਕ ਫ਼ਿਲਮ ਹੈ। ਇਸਦਾ ਨਿਰਦੇਸ਼ਨ ਡੇਵਿਡ ਯੇਟਸ ਨੇ ਕੀਤਾ, ਇਸਨੂੰ ਲਿਖਿਆ ਮਾਈਕਲ ਗੋਲਡਨਬਰਗ ਨੇ ਹੈ ਅਤੇ ਇਸਦੀ ਵੰਡ ਵਾਰਨਰ ਬ੍ਰਦਰਜ਼ ਨੇ ਕੀਤੀ ਹੈ। ਇਹ ਫ਼ਿਲਮ ਜੇ. ਕੇ. ਰਾਓਲਿੰਗ ਦੇ ਇਸੇ ਨਾਮ ਦੇ ਨਾਵਲ ਉੱਪਰ ਅਧਾਰਿਤ ਹੈ। ਇਹ ਹੈਰੀ ਪੌਟਰ ਫ਼ਿਲਮ ਲੜੀ ਦੀ ਪੰਜਵੀਂ ਫ਼ਿਲਮ ਹੈ। ਇਸ ਲੜੀ ਦੀ ਸਿਰਫ਼ ਇਹ ਇੱਕੋ ਫ਼ਿਲਮ ਹੈ ਜਿਸਨੂੰ ਕਿ ਸਟੀਵ ਕਲੋਵਸ ਨੇ ਨਹੀਂ ਲਿਖਿਆ ਹੈ। ਇਸ ਫ਼ਿਲਮ ਦਾ ਨਿਰਮਾਣ ਡੇਵਿਡ ਹੇਅਮੈਨ ਅਤੇ ਡੇਵਿਡ ਬੈਰਨ ਨੇ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਵਿੱਚ ਹੈਰੀ ਪੌਟਰ ਦੇ ਹੌਗਵਰਟਜ਼ ਸਕੂਲ ਦੇ ਵਿੱਚ ਪੰਜਵੇਂ ਸਾਲ ਨੂੰ ਵਿਖਾਇਆ ਗਿਆ ਹੈ। ਇਸ ਫ਼ਿਲਮ ਵਿੱਚ ਜਾਦੂ ਮੰਤਰਾਲੇ ਦੁਆਰਾ ਲੌਰਡ ਵੌਲਡੇਮੌਰਟ ਦੀ ਵਾਪਸੀ ਨੂੰ ਖ਼ਾਰਜ ਕੀਤਾ ਜਾਂਦਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦਾ ਕਿਰਦਾਰ ਡੇਨੀਅਲ ਰੈੱਡਕਲਿਫ ਦੁਆਰਾ ਨਿਭਾਇਆ ਗਿਆ ਹੈ। ਇਸ ਤੋਂ ਇਲਾਵਾ ਉਸਦੇ ਦੋਸਤਾਂ ਵਿੱਚ ਰੌਨ ਵੀਸਲੀ ਅਤੇ ਹਰਮਾਈਨੀ ਗਰੇਂਜਰ ਦਾ ਕਿਰਦਾਰ ਕ੍ਰਮਵਾਰ ਰੂਪਰਟ ਗਰਿੰਟ ਅਤੇ ਐਮਾ ਵਾਟਸਨ ਵੱਲੋਂ ਨਿਭਾਇਆ ਗਿਆ ਹੈ। ਇਹ ਫ਼ਿਲਮ ਹੈਰੀ ਪੌਟਰ ਐਂਡ ਦਾ ਗੌਬਲੈਟ ਔਫ਼ ਫ਼ਾਇਰ ਤੋਂ ਅਗਲਾ ਭਾਗ ਹੈ ਅਤੇ ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪਰਿੰਸ ਇਸਦਾ ਅਗਲਾ ਭਾਗ ਹੈ। ਇਸ ਫ਼ਿਲਮ ਦੀ ਸ਼ੂਟਿੰਗ ਬਾਹਰਲੀਆਂ ਥਾਵਾਂ ਲਈ ਇੰਗਲੈਂਡ ਅਤੇ ਸਕਾਟਲੈਂਡ ਵਿੱਚ ਕੀਤੀ ਗਈ ਅਤੇ ਅੰਦਰੂਨੀ ਥਾਵਾਂ ਦਾ ਸ਼ੂਟਿੰਗ ਵਾਰਨਰ ਬ੍ਰਦਰਜ਼ ਸਟੂਡੀਓਜ਼, ਲੀਵਸਡੈਨ ਵਿੱਚ ਫ਼ਰਵਰੀ ਤੋਂ ਨਵੰਬਰ 2006 ਤੱਕ ਕੀਤੀ ਗਈ। ਇਸ ਫ਼ਿਲਮ ਦੀ ਪੋਸਟ-ਪ੍ਰੋਡਕਸ਼ਨ ਕਈ ਵਿਜ਼ੂਅਲ ਇਫ਼ੈਕਟਾਂ ਲਈ ਇਸ ਪਿੱਛੋਂ ਕਈ ਮਹੀਨਿਆਂ ਤੱਕ ਚਲਦੀ ਰਹੀ। ਇਸ ਫ਼ਿਲਮ ਦਾ ਬਜਟ 75 ਤੋਂ 100 ਮਿਲੀਅਨ ਯੂਰੋ ਦੱਸਿਆ ਗਿਆ ਹੈ।[3][4] ਵਾਰਨਰ ਬ੍ਰਦਰਜ਼ ਨੇ ਇੰਗਲੈਂਡ ਵਿੱਚ ਇਹ ਫ਼ਿਲਮ 12 ਜੁਲਾਈ 2007 ਨੂੰ ਅਤੇ ਉੱਤਰੀ ਅਮਰੀਕਾ ਵਿੱਚ 11 ਜੁਲਾਈ ਨੂੰ ਰਿਲੀਜ਼ ਕੀਤੀ ਸੀ। ਇਹ ਪਹਿਲੀ ਹੈਰੀ ਪੌਟਰ ਫ਼ਿਲਮ ਸੀ ਜਿਸਨੂੰ ਆਈਮੈਕਸ 3ਡੀ ਵਿੱਚ ਵੀ ਰਿਲੀਜ਼ ਕੀਤਾ ਗਿਆ ਸੀ। ਦਿਸੰਬਰ 2017 ਤੋਂ, ਇਹ ਫ਼ਿਲਮ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀਆਂ ਫ਼ਿਲਮਾਂ ਵਿੱਚੋਂ 42ਵੇਂ ਨੰਬਰ ਤੇ ਆਉਂਦੀ ਹੈ ਅਤੇ ਇਸਨੂੰ ਆਲੋਚਨਾਮਕ ਪੱਧਰ ‘ਤੇ ਬਹੁਤ ਹੀ ਪ੍ਰਸ਼ੰਸਾ ਮਿਲੀ ਹੈ। ਇਸ ਫ਼ਿਲਮ ਨੇ ਪਹਿਲੇ ਪੰਜ ਦਿਨਾਂ ਦੀ ਓਪਨਿੰਗ ਵਿੱਚ 333 ਮਿਲੀਅਨ ਡਾਲਰ ਕਮਾ ਲਏ ਸਨ ਅਤੇ ਕੁੱਲ ਮਿਲਾ ਕੇ 940 ਮਿਲੀਅਨ ਡਾਲਰ ਕਮਾਏ ਹਨ।[5][6] ਇਸ ਫ਼ਿਲਮ ਨੂੰ 2008 ਵਿੱਚ ਦੋ ਬਾਫ਼ਟਾ ਫ਼ਿਲਮ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਸੀ। ਕਥਾਨਕਔਰਡਰ ਔਫ਼ ਦ ਫ਼ਿਨਿਕਸ, ਜੋ ਕਿ ਇੱਕ ਗੁਪਤ ਸੰਸਥਾ ਹੈ ਜਿਸਨੂੰ ਐਲਬਸ ਡੰਬਲਡੋਰ ਨੇ ਸਥਾਪਿਤ ਕੀਤਾ ਸੀ, ਹੈਰੀ ਪੌਟਰ ਨੂੰ ਦੱਸਦੀ ਹੈ ਕਿ ਜਾਦੂ ਮੰਤਰਾਲਾ ਲੌਰਡ ਵੌਲਡੇਮੌਰਟ ਦੀ ਵਾਪਸੀ ਤੋਂ ਬੇਖ਼ਬਰ ਹੈ। ਸੰਸਥਾਂ ਦੇ ਮੁਖਿਆਲੇ ਵਿੱਚ ਹੈਰੀ ਦਾ ਕਰੀਬੀ ਸੀਰੀਅਸ ਬਲੈਕ ਉਸ ਕੋਲ ਜ਼ਿਕਰ ਕਰਦਾ ਹੈ ਵੌਲਡੇਮੌਰਟ ਇੱਕ ਅਜਿਹੇ ਪਦਾਰਥ ਦੀ ਤਲਾਸ਼ ਵਿੱਚ ਹੈ ਜਿਹੜਾ ਪਿਛਲੇ ਹਮਲੇ ਵਿੱਚ ਉਸ ਕੋਲ ਮੌਜੂਦ ਨਹੀਂ ਸੀ। ਹੌਗਵਰਟਜ਼ ਵਿੱਚ, ਹੈਰੀ ਵੇਖਦਾ ਹੈ ਕਿ ਜਾਦੂ ਮੰਤਰਾਲੇ ਦੇ ਮੁਖੀ ਕੌਰਨੀਲੀਅਸ ਫ਼ਜ ਨੇ ਕਾਲੇ ਜਾਦੂ ਤੋਂ ਰੱਖਿਆ ਲਈ ਨਵਾਂ ਅਧਿਆਪਕ ਚੁਣਿਆ ਗਿਆ ਹੈ ਜਿਸਦਾ ਨਾਮ ਪ੍ਰੋਫ਼ੈਸਰ ਡੋਲੋਰੇਸ ਅੰਬਰਿਜ ਹੈ। ਹੈਰੀ ਅਤੇ ਉਸਦਾ ਇੱਕ ਤਿੱਖਾ ਸਾਹਮਣਾ ਹੁੰਦਾ ਹੈ ਜਿਸ ਕਰਕੇ ਉਹ ਹੈਰੀ ਨੂੰ ਉਸਦੇ ਝੂਠ ਬੋਲਣ ਲਈ ਸਜ਼ਾ ਦਿੰਦੀ ਹੈ ਕਿ ਉਹ ਆਪਣੀ ਜਾਦੂਈ ਕਲਮ ਨਾਲ ਇੱਕ ਸੰਦੇਸ਼ ਲਿਖੇ। ਇਹ ਕਰਨ ਨਾਲ ਹੈਰੀ ਦੇ ਹੱਥ ਤੇ ਦਾਗ਼ ਪੈ ਜਾਂਦੇ ਹਨ। ਜਦੋਂ ਰੌਨ ਅਤੇ ਹਰਮਾਈਨੀ ਨੂੰ ਲੱਗਦਾ ਹੈ ਕਿ ਹੈਰੀ ਦੇ ਇਹ ਦਾਗ਼ ਵਧ ਰਹੇ ਹਨ ਤਾਂ ਉਹ ਉਸਨੂੰ ਡੰਬਲਡੋਰ ਕੋਲ ਜਾਣ ਲਈ ਕਹਿੰਦੇ ਹਨ ਪਰ ਹੈਰੀ ਉਹਨਾਂ ਦੀ ਇਹ ਗੱਲ ਨਹੀਂ ਮੰਨਦਾ ਕਿਉਂਕਿ ਡੰਬਲਡੋਰ ਪਿਛਲੀਆਂ ਗਰਮੀਆਂ ਤੋਂ ਉਸ ਤੋਂ ਦੂਰ ਹੀ ਰਿਹਾ ਸੀ। ਜਿਵੇਂ-ਜਿਵੇਂ ਅੰਬਰਿਜ ਦਾ ਕਾਬੂ ਸਕੂਲ ਉੱਪਰ ਵਧਣ ਲੱਗਦਾ ਹੈ ਤਾਂ ਰੌਨ ਅਤੇ ਹਰਮਾਈਨੀ ਹੈਰੀ ਦੀ ਵਿਦਿਆਰਥੀਆਂ ਦੀ ਗੁਪਤ ਸੰਸਥਾ ਬਣਾਉਣ ਵਿੱਚ ਮਦਦ ਕਰਦੇ ਹਨ ਤਾਂ ਕਿ ਉਹ ਆਪਣੀ ਰੱਖਿਆ ਕਰ ਸਕਣ। ਇਸ ਸੰਸਥਾ ਨੂੰ ਉਹ ਡੰਬਲਡੋਰ ਦੀ ਫ਼ੌਜ ਕਹਿ ਕੇ ਬੁਲਾਉਂਦੇ ਹਨ। ਅੰਬਰਿਜ ਸਲਾਈਥੇਰਿਨ ਵਿਦਿਆਰਥੀਆਂ ਨੂੰ ਇਸ ਸਮੂਹ ਦਾ ਪਰਦਾਫ਼ਾਸ਼ ਕਰਨ ਦੀ ਜ਼ਿੰਮੇਵਾਰੀ ਦਿੰਦੀ ਹੈ। ਇਸੇ ਦੌਰਾਨ ਹੈਰੀ ਅਤੇ ਚੋ ਚੈਂਗ ਇੱਕ ਦੂਜੇ ਦੇ ਨੇੜੇ ਆਉਣ ਲੱਗਦੇ ਹਨ। ਹੈਰੀ ਨੂੰ ਇੱਕ ਦ੍ਰਿਸ਼ ਵਿਖਾਈ ਦਿੰਦਾ ਹੈ ਜਿਸ ਵਿੱਚ ਕੋਈ ਆਦਮੀ ਆਰਥਰ ਵੀਸਲੀ ਉੱਪਰ ਹਮਲਾ ਕਰ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਵੌਲਡੇਮੌਰਟ ਹੈਰੀ ਨਾਲ ਆਪਣੇ ਇਸ ਸਬੰਧ ਨਾਲ ਉਸਦਾ ਨੁਕਸਾਨ ਕਰ ਸਕਦਾ ਹੈ ਤਾਂ ਉਹ ਸੈਵਰਸ ਸਨੇਪ ਨੂੰ ਹੈਰੀ ਨੂੰ ਵੌਲਡੇਮੌਰਟ ਤੋਂ ਆਪਣੇ ਦਿਮਾਗ ਦੀ ਰੱਖਿਆ ਕਰਨ ਦੇ ਪਾਠ ਦੇਣ ਲਈ ਕਹਿੰਦਾ ਹੈ। ਹੈਰੀ ਅਤੇ ਵੌਲਡੇਮੌਰਟ ਦੇ ਇਹਨਾਂ ਸਬੰਧਾਂ ਕਰਕੇ ਹੈਰੀ ਆਪਣੇ ਦੋਸਤਾਂ ਤੋਂ ਵੀ ਅਲੱਗ ਹੋਣ ਲੱਗਦਾ ਹੈ। ਇਸੇ ਦੌਰਾਨ ਬੈਲੇਟ੍ਰਿਕਸ ਲੈਸਰਾਂਜ, ਜਿਹੜੀ ਕਿ ਸੀਰੀਅਸ ਬਲੈਕ ਦੀ ਪਾਗਲ ਪ੍ਰਾਣ ਭਕਸ਼ੀ ਚਚੇਰੀ ਭੈਣ ਹੈ, ਅਜ਼ਕਾਬਾਨ ਤੋਂ ਹੋਰਾਂ 9 ਪ੍ਰਾਣ ਭਕਸ਼ੀਆਂ ਸਮੇਤ ਭੱਜ ਜਾਂਦੀ ਹੈ। ਹੌਗਵਰਟਜ਼ ਵਿਖੇ, ਅੰਬਰਿਜ ਅਤੇ ਉਸਦੇ ਸਾਥੀ ਵਿਦਿਆਰਥੀ ਡੰਬਲਡੋਰ ਦੀ ਫ਼ੌਜ ਦਾ ਪਤਾ ਲਾ ਦਿੰਦੇ ਹਨ। ਫਜ ਡੰਬਲਡੋਰ ਨੂੰ ਗਿਰਫ਼ਤਾਰ ਕਰਨ ਦਾ ਆਦੇਸ਼ ਦਿੰਦਾ ਪਰ ਉਹ ਭੱਜ ਜਾਂਦਾ ਹੈ। ਅੰਬਰਿਜ ਸਕੂਲ ਦੀ ਨਵੀਂ ਮੁਖੀ ਬਣ ਜਾਂਦੀ ਹੈ। ਹੈਰੀ ਅਤੇ ਚੋ ਵਿਚਾਲੇ ਦਰਾਰ ਪੈ ਜਾਂਦੀ ਹੈ ਕਿਉਂਕਿ ਹੈਰੀ ਨੂੰ ਲੱਗਦਾ ਹੈ ਕਿ ਚੋ ਨੇ ਉਸਦੀ ਸਮੂਹ ਬਾਰੇ ਅੰਬਰਿਜ ਨੂੰ ਦੱਸਿਆ ਹੈ। ਹੈਰੀ ਨੂੰ ਸਨੇਪ ਦੀਆਂ ਯਾਦਾਂ ਤੋਂ ਪਤਾ ਲੱਗਦਾ ਹੈ ਕਿ ਕਿਉਂ ਸਨੇਪ ਉਸਦੇ ਪਿਤਾ ਨੂੰ ਨਫ਼ਰਤ ਕਰਦਾ ਸੀ। ਹੈਰੀ ਨੂੰ ਆਪਣੇ ਦਿਮਾਗ ਵਿੱਚ ਇੱਕ ਹੋਰ ਦ੍ਰਿਸ਼ ਵਿਖਾਈ ਦਿੰਦਾ ਹੈ। ਇਸ ਦ੍ਰਿਸ਼ ਵਿੱਚ ਵੌਲਡੇਮੌਰਟ ਸੀਰੀਅਸ ਨੂੰ ਤਸੀਹੇ ਦੇ ਰਿਹਾ ਹੈ। ਹੈਰੀ, ਰੌਨ ਅਤੇ ਹਰਮਾਈਨੀ ਅੰਬਰਿਜ ਦੀ ਫ਼ਾਇਰਪਲੇਸ ਤੇ ਉਸਨੂੰ ਚੁਕੰਨਾ ਕਰ ਜਾਂਦੇ ਹਨ ਕਿ ਉਸਦੀ ਫ਼ਾਇਰਪਲੇਸ ਹੀ ਹੈ ਜਿਸ ਉੱਪਰ ਨਿਗ੍ਹਾ ਨਹੀਂ ਰੱਖੀ ਜਾ ਰਹੀ। ਪਰ ਅੰਬਰਿਜ ਉਹਨਾਂ ਨੂੰ ਇਹ ਨਹੀਂ ਕਰਨ ਦਿੰਦੀ। ਅੰਬਰਿਜ ਹੈਰੀ ਨੂੰ ਤੰਗ ਕਰਦੀ ਹੈ, ਜਿੱਥੇ ਹਰਮਾਈਨੀ ਅੰਬਰਿਜ ਨੂੰ ਮਨਾਹੀ ਵਾਲੇ ਜੰਗਲ ਵਿੱਚ ਡੰਬਲਡੋਰ ਦੇ ਗੁਪਤ ਹਥਿਆਰ ਦੀ ਤਲਾਸ਼ ਵਿੱਚ ਆਪਣੇ ਪਿੱਛੇ ਲੈ ਜਾਂਦੀ ਹੈ। ਉਹ ਅਤੇ ਹੈਰੀ ਉਸਨੂੰ ਹੈਗਰਿਡ ਦੇ ਬਹੁਤ ਵਿਸ਼ਾਲ ਭਰਾ ਗਰਾਪ ਕੋਲ ਲੈ ਜਾਂਦੇ ਹਨ ਜਿਹੜਾ ਕਿ ਅੰਬਰਿਜ ਦੇ ਬੇਇੱਜ਼ਤੀ ਅਤੇ ਹਮਲਾ ਕਰਨ ਮਗਰੋਂ ਗੁੱਸੇ ਵਿੱਚ ਆ ਕੇ ਉਸਨੂੰ ਅਗਵਾਹ ਕਰ ਲੈਂਦਾ ਹੈ। ਹੈਰੀ, ਹਰਮਾਈਨੀ, ਰੌਨ, ਲੂਨਾ, ਨੈਵਿਲ ਅਤੇ ਗਿੰਨੀ, ਸੀਰੀਅਸ ਬਲੈਕ ਨੂੰ ਬਚਾਉਣ ਲਈ ਜਾਦੂ ਮੰਤਰਾਲੇ ਵੱਲ ਜਾਂਦੇ ਹਨ। ਇਹ ਛੇ ਜਣੇ ਰਹੱਸਾਂ ਦੇ ਵਿਭਾਗ ਵਿੱਚ ਦਾਖ਼ਲ ਹੁੰਦੇ ਹਨ ਜਿੱਥੇ ਉਹਨਾਂ ਨੂੰ ਇੱਕ ਭਵਿੱਖਬਾਣੀ ਬਾਰੇ ਪਤਾ ਲੱਗਦਾ ਹੈ, ਜਿਸ ਪਿੱਛੇ ਵੌਲਡੇਮੌਰਟ ਪਿਆ ਹੋਇਆ ਸੀ। ਇੱਥੇ ਉਹਨਾਂ ਉੱਪਰ ਪ੍ਰਾਣ ਭਕਸ਼ੀ ਹਮਲਾ ਕਰਦੇ ਹਨ ਜਿਸ ਵਿੱਚ ਲੂਸੀਅਸ ਮੈਲਫ਼ੌਏ ਅਤੇ ਬੈਲਾਟ੍ਰਿਕਸ ਲੈਸਰਾਂਜ ਵੀ ਹੁੰਦੇ ਹਨ। ਲੂਸੀਅਸ ਹੈਰੀ ਨੂੰ ਦੱਸਦਾ ਹੈ ਕਿ ਉਸਨੇ ਸਿਰਫ਼ ਇੱਕ ਸੁਪਨਾ ਵੇਖਿਆ ਹੈ ਕਿ ਸੀਰੀਅਸ ਨੂੰ ਕੋਈ ਤਸੀਹੇ ਦੇ ਰਿਹਾ ਹੈ ਅਤੇ ਇਹ ਵੌਲਡੇਮੌਰਟ ਦੀ ਚਾਲ ਸੀ ਕਿ ਉਹ ਪ੍ਰਾਣ ਭਕਸ਼ੀਆਂ ਦੀ ਗ੍ਰਿਫ਼ਤ ਵਿੱਚ ਆ ਜਾਵੇ। ਹੈਰੀ ਲੂਸੀਅਸ ਨੂੰ ਉਹ ਭਵੁਿੱਖਬਾਣੀ ਦੇਣ ਤੋਂ ਮਨ੍ਹਾਂ ਕਰ ਦਿੰਦਾ ਹੈ ਅਤੇ ਇਸ ਪਿੱਛੋਂ ਉਹਨਾਂ ਵਿਚਕਾਰ ਝੜਪ ਹੁੰਦੀ ਹੈ। ਪ੍ਰਾਣ ਭਕਸ਼ੀ ਹੈਰੀ ਤੋਂ ਬਿਨ੍ਹਾਂ ਸਾਰਿਆਂ ਨੂੰ ਬੰਦੀ ਬਣਾ ਲੈਂਦੇ ਹਨ ਅਤੇ ਹੈਰੀ ਤੋਂ ਮੰਗ ਕਰਦੇ ਹਨ ਕਿ ਉਹ ਆਪਣੇ ਦੋਸਤਾਂ ਦੀ ਜਾਨ ਬਦਲੇ ਭਵਿੱਖਬਾਣੀ ਉਹਨਾਂ ਨੂੰ ਦੇ ਦੇਵੇ। ਹੈਰੀ ਮਜਬੂਰ ਹੁੰਦਾ ਹੈ ਕਿ ਅਚਾਨਕ ਸੀਰੀਅਸ ਅਤੇ ਰੇਮਸ ਲਿਊਪਿਨ ਸਮੂਹ ਦੇ ਮੈਂਬਰਾਂ ਟੌਂਕਸ, ਸ਼ੈਕਲਬੋਲਟ ਅਤੇ ਮੈਡ-ਆਈ ਮੂਡੀ ਨਾਲ ਉੱਥੇ ਆ ਪਹੁੰਚਦੇ ਹਨ। ਜਿਵੇਂ ਹੀ ਪ੍ਰਾਣ ਭਕਸ਼ੀਆਂ ਤੇ ਹਮਲਾ ਕਰਦੇ ਹਨ ਲੂਸੀਅਸ ਭਵਿੱਖਬਾਣੀ ਸੁੱਟ ਦਿੰਦਾ ਹੈ ਜਿਸ ਨਾਲ ਉਹ ਖ਼ਤਮ ਹੋ ਜਾਂਦੀ ਹੈ। ਜਿਵੇਂ ਹੀ ਸੀਰੀਅਸ ਲੂਸੀਅਸ ਨੂੰ ਮਾਰਨ ਲੱਗਦਾ ਹੈ, ਬੈਲੇਟ੍ਰਿਕਸ ਉਸਨੂੰ ਮਾਰ ਦਿੰਦੀ ਹੈ। ਇਸ ਪਿੱਛੋਂ ਵੌਲਡੇਮੌਰਟ ਪਰਗਟ ਹੁੰਦਾ ਹੈ ਅਤੇ ਹੈਰੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਅਚਾਨਕ ਡੰਬਲਡੋਰ ਫ਼ਲੂ ਨੈਟਵਰਕ ਦੇ ਜ਼ਰੀਏ ਉੱਥੇ ਪਹੁੰਚ ਜਾਂਦਾ ਹੈ ਅਤੇ ਹੈਰੀ ਨੂੰ ਬਚਾ ਲੈਂਦਾ ਹੈ। ਵੋਲਡੇਮੌਰਟ ਅਤੇ ਡੰਬਲਡੋਰ ਦੇ ਵਿਚਾਲੇ ਤਿੱਖੀ ਜੰਗ ਹੁੰਦੀ ਹੈ ਜਿਸ ਨਾਲ ਉੱਥੇ ਕਾਫ਼ੀ ਤਬਾਹੀ ਮਚ ਜਾਂਦੀ ਹੈ ਅਤੇ ਬੈਲੇਟ੍ਰਿਕਸ ਉੱਥੋਂ ਭੱਜ ਜਾਂਦੀ ਹੈ। ਕਿਉਂਕਿ ਇਹ ਦੋਵੇਂ ਇੱਕ-ਦੂਜੇ ਦੇ ਬਰਾਬਰ ਹੁੰਦੇ ਹਨ, ਵੌਲਡੇਮੌਰਟ ਹੈਰੀ ਦੇ ਦਿਮਾਗ ਵਿੱਚ ਦਾਖ਼ਲ ਹੋ ਕੇ ਡੰਬਲਡੋਰ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਹੈਰੀ ਦਾ ਆਪਣੇ ਦੋਸਤਾਂ ਅਤੇ ਸੀਰੀਅਸ ਨਾਲ ਪਿਆਰ ਵੋਲਡੇਮੌਰਟ ਨੂੰ ਉਸਦੇ ਸਰੀਰ ਵਿੱਚ ਬਣਾਈ ਰੱਖਣ ਤੋਂ ਰੋਕਦਾ ਹੈ। ਮੰਤਰਾਲੇ ਦੇ ਮੰਤਰੀ ਉੱਥੇ ਪਹੁੰਚਦੇ ਹਨ ਪਰ ਇਸ ਤੋਂ ਪਹਿਲਾਂ ਵੌਲਡੇਮੌਰਟ ਗ਼ਾਇਬ ਹੋ ਜਾਂਦਾ ਹੈ। ਫ਼ਜ ਨੂੰ ਇਹ ਮੰਨਣਾ ਪੈਂਦਾ ਹੈ ਕਿ ਵੌਲਡੇਮੌਰਟ ਵਾਪਿਸ ਆ ਗਿਆ ਹੈ ਅਤੇ ਉਸਨੂੰ ਉਸਦੇ ਅਹੁਦੇ ਤੋਂ ਲਾਹ ਦਿੱਤਾ ਜਾਂਦਾ ਹੈ। ਡੰਬਲਡੋਰ ਹੈਰੀ ਨੂੰ ਦੱਸਦਾ ਹੈ ਕਿ ਉਸਨੇ ਉਸ ਤੋਂ ਇਸ ਲਈ ਦੂਰੀ ਬਣਾ ਕੇ ਰੱਖੀ ਹੋਈ ਸੀ ਕਿ ਵੌਲਡੇਮੌਰਟ ਉਹਨਾਂ ਦੇ ਸਬੰਧਾਂ ਤੋਂ ਕੋਈ ਫ਼ਾਇਦਾ ਨਾ ਚੁੱਕ ਸਕੇ। ਹੈਰੀ ਭਵਿੱਖਬਾਣੀ ਦੀ ਸਤਰ ਪੜ੍ਹਦਾ ਹੈ; ਕੋਈ ਜ਼ਿੰਦਾ ਨਹੀਂ ਰਹਿ ਸਕਦਾ ਪਰ ਦੂਜੇ ਬਚ ਜਾਣਗੇ। ਪਾਤਰ
ਬਾਹਰਲੇ ਲਿੰਕ![]() ਵਿਕੀਕੁਓਟ ਹੈਰੀ ਪੌਟਰ ਐਂਡ ਦ ਔਰਡਰ ਔਫ਼ ਦ ਫ਼ੀਨਿਕਸ (ਫ਼ਿਲਮ) ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
ਹਵਾਲੇ
|
Portal di Ensiklopedia Dunia