ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (ਫ਼ਿਲਮ)
ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (Harry Potter and the Philosopher's Stone) (ਸੰਯੁਕਤ ਰਾਜ ਅਮਰੀਕਾ ਵਿੱਚ ਹੈਰੀ ਪੌਟਰ ਐਂਡ ਦ ਸੌਰਸਰਰਜ਼ ਸਟੋਨ)[5] ਜਾਂ ਹੈਰੀ ਪੌਟਰ ਅਤੇ ਪਾਰਸ ਪੱਥਰ 2001 ਵਿੱਚ ਰਿਲੀਜ਼ ਹੋਈ ਇੱਕ ਕਾਲਪਨਿਕ ਫ਼ਿਲਮ ਹੈ ਜਿਸਨੂੰ ਕ੍ਰਿਸ ਕੋਲੰਬਸ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸਦੀ ਵੰਡ ਦੁਨੀਆ ਭਰ ਵਿੱਚ ਵਾਰਨਰ ਬ੍ਰਦਰਜ਼ ਨੇ ਕੀਤੀ ਹੈ।[4] ਇਹ ਇਸੇ ਨਾਮ ਹੇਠ ਛਪੇ ਜੇ. ਕੇ. ਰਾਓਲਿੰਗ ਦੇ ਅੰਗਰੇਜ਼ੀ ਨਾਵਲ ਉੱਪਰ ਆਧਾਰਿਤ ਹੈ। ਇਹ ਹੈਰੀ ਪੌਟਰ ਫ਼ਿਲਮ ਲੜੀ ਦੀ ਸਭ ਤੋਂ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਸਟੀਵ ਕਲੋਵਸ ਨੇ ਲਿਖਿਆ ਹੈ ਅਤੇ ਇਸਦਾ ਨਿਰਮਾਣ ਡੇਵਿਡ ਹੇਅਮੈਨ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦੇ ਜਾਦੂ ਦੇ ਮਹਾਂਵਿਦਿਆਲੇ ਹੌਗਵਰਟਜ਼ ਦੇ ਵਿੱਚ ਪਹਿਲੇ ਸਾਲ ਨੂੰ ਵਿਖਾਇਆ ਗਿਆ ਹੈ ਜਿੱਥੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਮਹਾਨ ਜਾਦੂਗਰ ਹੈ ਅਤੇ ਉਹ ਜਾਦੂ ਨੂੰ ਸਿੱਖਣਾ ਆਰੰਭ ਕਰਦਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦੀ ਭੂਮਿਕਾ ਡੇਨੀਅਲ ਰੈੱਡਕਲਿਫ ਨੇ, ਰੌਨ ਵੀਸਲੀ ਦੀ ਭੂਮਿਕਾ ਰੂਪਰਟ ਗਰਿੰਟ ਨੇ ਅਤੇ ਹਰਮਾਈਨੀ ਗਰੇਂਜਰ ਦੀ ਭੂਮਿਕਾ ਐਮਾ ਵਾਟਸਨ ਨੇ ਨਿਭਾਈ ਹੈ। ਵਾਰਨਰ ਬ੍ਰਦਰਜ਼ ਨੇ ਇਸ ਫ਼ਿਲਮ ਦੇ ਅਧਿਕਾਰ 1999 ਵਿੱਚ 1 ਮਿਲੀਅਨ ਯੂਰੋ ਵਿੱਚ ਖਰੀਦੇ ਸਨ। ਇਸ ਫ਼ਿਲਮ ਦਾ ਨਿਰਮਾਣ 2000 ਵਿੱਚ ਸ਼ੁਰੂ ਹੋਇਆ ਜਿਸਦੇ ਨਿਰਦੇਸ਼ਨ ਲਈ ਕ੍ਰਿਸ ਕੋਲੰਬਸ ਨੂੰ ਚੁਣਿਆ ਗਿਆ ਸੀ, ਇਸ ਦੌੜ ਵਿੱਚ ਸਟੀਵਨ ਸਪੀਲਬਰਗ ਅਤੇ ਰੌਬ ਰੀਨਰ ਵੀ ਸ਼ਾਮਿਲ ਸਨ। ਰਾਓਲਿੰਗ ਸਾਰੇ ਪਾਤਰ ਅੰਗਰੇਜ਼ ਜਾਂ ਆਇਰਿਸ਼ ਲੈਣ ਲਈ ਹੀ ਜ਼ੋਰ ਦਿੱਤਾ ਸੀ ਅਤੇ ਇਹ ਫ਼ਿਲਮ ਵਾਰਨਰ ਬ੍ਰਦਰਜ਼ ਸਟੂਡੀਓਜ਼, ਲੀਵਸਡੇਨ ਅਤੇ ਇੰਗਲੈਂਡ ਵਿਚਲੀਆਂ ਇਤਿਹਾਸਿਕ ਇਮਾਰਤਾਂ ਵਿੱਚ ਫ਼ਿਲਮਾਈ ਗਈ ਸੀ। ਇਸ ਫ਼ਿਲਮ ਨੂੰ ਇੰਗਲੈਂਡ ਅਤੇ ਅਮਰੀਕਾ ਦੇ ਥਿਏਟਰਾਂ ਵਿੱਚ 16 ਨਵੰਬਰ, 2001 ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ ਆਲੋਚਨਾਮਕ ਅਤੇ ਆਰਥਿਕ ਪੱਖ ਤੋਂ ਬਹੁਤ ਹੀ ਕਾਮਯਾਬ ਸਿੱਧ ਹੋਈ ਜਿਸ ਵਿੱਚ ਇਸਨੇ ਦੁਨੀਆ ਭਰ ਤੋਂ 974.8 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ। ਇਹ ਸਭ ਤੋਂ ਵਧੇਰੇ ਪੈਸਾ ਕਮਾਉਣ ਵਾਲੀਆਂ ਫ਼ਿਲਮਾਂ ਵਿੱਚ 33ਵੇਂ ਸਥਾਨ ਤੇ ਆਉਂਦੀ ਹੈ ਅਤੇ ਇਹ ਹੈਰੀ ਪੌਟਰ ਫ਼ਿਲਮ ਲੜੀ ਵਿੱਚ ਦੂਜੀ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਕਈ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਸਭ ਤੋਂ ਵਧੀਆ ਮੂਲ ਸੰਗੀਤ, ਸਭ ਤੋਂ ਵਧੀਆ ਆਰਟ ਡਾਇਰੈਕਸ਼ਨ ਅਤੇ ਸਭ ਤੋਂ ਵਧੀਆ ਕੌਸਟਿਊਮ ਡਿਜ਼ਾਈਨ ਲਈ ਅਕਾਦਮੀ ਅਵਾਰਡ ਸ਼ਾਮਿਲ ਹਨ। ਇਸ ਫ਼ਿਲਮ ਤੋਂ ਬਾਅਦ ਹੈਰੀ ਪੌਟਰ ਫ਼ਿਲਮ ਲੜੀ ਵਿੱਚ 7 ਹੋਰ ਫ਼ਿਲਮਾਂ ਬਣੀਆਂ ਹਨ, ਜਿਸ ਵਿੱਚ 2002 ਵਿੱਚ ਦੂਜੀ ਫ਼ਿਲਮ ਹੈਰੀ ਪੌਟਰ ਐਂਡ ਦ ਚੇਂਬਰ ਔਫ਼ ਸੀਕਰੇਟਜ਼ ਅਤੇ 2011 ਵਿੱਚ ਆਖ਼ਰੀ ਫ਼ਿਲਮ ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼-ਭਾਗ ਦੂਜਾ ਹਨ। ਫ਼ਿਲਮ ਦਾ ਕਥਾਨਕਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (੨੦੦੧) ਹੈਰੀ ਦੀ ਕਹਾਣੀ ਦੱਸਦੀ ਹੈ, ਜੋ ਕਿ ਇੱਕ ੧੧ ਸਾਲਾ ਦਾ ਮੁੰਡਾ ਹੈ ਜਿਸ ਨੂੰ ਆਪਣੇ ੧੧ਵੇਂ ਜਨਮਦਿਨ ‘ਤੇ ਪਤਾ ਲੱਗਦਾ ਹੈ ਕਿ ਉਹ ਇੱਕ ਜਾਦੂਗਰ ਹੈ। ਉਸ ਨੂੰ ਹੌਗਵਰਟਸ ਲਿਜਾਇਆ ਜਾਂਦਾ ਹੈ ਜੋ ਕਿ ਇੱਕ ਜਾਦੂਗਰੀ ਦਾ ਸਕੂਲ ਹੈ, ਜਿੱਥੇ ਉਸ ਨੂੰ ਉਸ ਦੇ ਨਵੇਂ ਦੋਸਤ ਰੌਨ ਅਤੇ ਹਰਮਾਇਨੀ ਮਿਲਦੇ ਹਨ, ਅਤੇ ਤਿੰਨੋ ਰਲ਼ ਕੇ ਫਿਲੌਸਫਰਜ਼ ਸਟੋਨ ਦੇ ਰਹੱਸ ਦਾ ਪਰਦਾਫਾਸ਼ ਕਰਦੇ ਹਨ, ਜੋ ਕਿ ਇੱਕ ਮਨੁੱਖ ਨੂੰ ਅਮਰ ਬਣਾਉਣ ਦੀ ਸ਼ਕਤੀ ਰੱਖਦਾ ਹੈ। ਜਿਵੇਂ-ਜਿਵੇਂ ਹੈਰੀ ਅਤੇ ਉਸਦੇ ਦੋਸਤ ਤਫ਼ਤੀਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਫਿਲੌਸਫਰਜ਼ ਸਟੋਨ ਉੱਤੇ ਵੌਲਡੇਮੋਰਟ ਨਾਮਾਂ ਨਾਮੁਰਾਦ ਜਾਦੂਗਰ ਦੀ ਅੱਖ ਹੈ, ਜਿਸ ਨੇ ਹੈਰੀ ਦੇ ਮਾਪਿਆਂ ਦੀ ਹੱਤਿਆ ਕੀਤੀ ਸੀ। ਅੰਤ ਵਿੱਚ ਹੈਰੀ ਜਦ ਵੌਲਡੇਮੋਰਟ ਦਾ ਮੁਕਾਬਲਾ ਕਰਦਾ ਹੈ ਤਾਂ ਉਹ ਉਸ ਨੂੰ ਫਿਲੌਸਫਰਜ਼ ਸਟੋਨ ਪ੍ਰਾਪਤ ਕਰਨ ਤੋਂ ਨਾਕਾਮ ਕਰ ਦਿੰਦਾ ਹੈ, ਅਤੇ ਆਪਣੀ ਦੁਨੀਆ ਅਤੇ ਆਪਣੇ ਦੋਸਤਾਂ ਨੂੰ ਬਚਾਅ ਲੈਂਦਾ ਹੈ। ਪਾਤਰ
ਹਵਾਲੇ
|
Portal di Ensiklopedia Dunia