ਹੈਰੀ ਸਟਾਇਲਜ਼
ਹੈਰੀ ਐਡਵਰਡ ਸਟਾਇਲਜ਼[2] (English: Harry Edward Styles, ਜਨਮ 1 ਫਰਵਰੀ 1994) ਇੱਕ ਅੰਗਰੇਜ਼ੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ। ਉਸਨੂੰ ਵਨ ਡਾਇਰੈਕਸ਼ਨ ਬੈਂਡ ਦੇ ਮੈਂਬਰ ਵਜੋਂ ਪ੍ਰਸਿੱਧੀ ਮਿਲੀ। ਸਟਾਇਲਜ਼ ਹੋਮਜ਼ ਚੈਪਲ, ਚੇਸ਼ਾਇਰ ਵਿੱਚ ਵੱਡਾ ਹੋਇਆ, ਜਿੱਥੇ ਉਸਨੇ ਆਪਣੇ ਬੈਂਡ ਵਾਈਟ ਏਸਕਿੰਮੋ ਵਿੱਚ ਇੱਕ ਗਾਇਕ ਦੇ ਤੌਰ ਤੇ ਕੰਮ ਕੀਤਾ। 2010 ਵਿੱਚ, ਸਟਾਈਲਜ਼ ਨੇ ਬ੍ਰਿਟਿਸ਼ ਸੰਗੀਤ ਮੁਕਾਬਲੇ ਦੀ ਲੜੀ ਦੀ ਐਕਸ ਫੈਕਟਰ ਵਿੱਚ ਆਡੀਸ਼ਨ ਦਿੱਤੀ, ਜਿੱਥੇ ਉਹ ਅਤੇ ਚਾਰ ਹੋਰ ਉਮੀਦਵਾਰਾਂ ਨੇ ਮਿਲ ਕੇ ਇੱਕ ਵਨ ਡਾਇਰੈਕਸ਼ਨ ਨਾਮਕ ਬੈਂਡ ਦੀ ਸਥਾਪਨਾ ਕੀਤੀ। ਵਨ ਡਾਇਰੈਕਸ਼ਨ ਨੇ ਪੰਜ ਐਲਬਮਾਂ ਰਿਲੀਜ਼ ਕੀਤੀਆਂ, ਚਾਰ ਵਿਸ਼ਵ-ਵਿਆਪੀ ਸੰਗੀਤਕ ਟੂਰ ਕੀਤੇ ਅਤੇ ਕਈ ਪੁਰਸਕਾਰ ਜਿੱਤੇ। ਜੂਨ 2016 ਵਿੱਚ, ਸਟਾਇਲਜ਼ ਨੇ ਕੋਲੰਬਿਆ ਰਿਕਾਰਡਜ਼ ਦੇ ਨਾਲ ਇੱਕ ਰਿਕਾਰਡਿੰਗ ਸੌਦੇ ਤੇ ਦਸਤਖਤ ਕੀਤੇ। ਉਸ ਦਾ ਪਹਿਲਾ ਸਿੰਗਲ, "ਸਾਈਨ ਔਫ ਦਿ ਟਾਈਮਜ਼", ਅਪ੍ਰੈਲ 2017 ਵਿੱਚ ਰਿਲੀਜ ਹੋਇਆ ਸੀ, ਜੋ ਯੂਕੇ ਵਿੱਚ ਪਹਿਲੇ ਨੰਬਰ ਤੇ ਅਤੇ ਅਮਰੀਕਾ ਵਿੱਚ ਨੰਬਰ ਚਾਰ 'ਤੇ ਪਹੁੰਚਿਆ ਸੀ। ਇਸ ਦੇ ਸੰਗੀਤ ਵੀਡੀਓ ਨੇ ਉਸਨੂੰ ਬ੍ਰਿਟ ਅਵਾਰਡ ਜਿਤਾਇਆ ਸੀ। ਉਸ ਦੀ ਪਹਿਲੀ ਐਲਬਮ ਹੈਰੀ ਸਟਾਇਲਜ਼ 12 ਮਈ 2017 ਨੂੰ ਰਿਲੀਜ਼ ਹੋਈ। ਸਟਾਈਲਜ਼ ਨੇ ਕ੍ਰਿਸਟੋਫ਼ਰ ਨੋਲਨ ਦੀ ਫ਼ਿਲਮ ਡੰਕੀਰਕ (2017) ਰਾਹੀਂ ਆਪਣੀ ਐਕਟਰਿੰਗ ਸ਼ੁਰੂਆਤ ਕੀਤੀ। ਮੁੱਢਲਾ ਜੀਵਨਸਟਾਇਲਜ਼ ਦਾ ਜਨਮ ਰੀਡਿਚ, ਵੌਰਸਟਰਸ਼ਾਇਰ ਵਿਖੇ,[3] ਐਨੀ ਕੋਕਸ ਅਤੇ ਡੈਮਸਮੰਡ "ਡੇਜ਼" ਸਟਾਈਲਜ਼ ਦੇ ਘਰ ਹੋਇਆ ਸੀ। ਸਟਾਈਲਜ਼ ਹੋਮਜ਼ ਚੈਪਲ, ਚੇਸ਼ਾਇਰ ਵਿੱਚ ਵੱਡਾ ਹੋਇਆ। ਉਸਨੇ ਹੋਮਜ਼ ਚੈਪਲ ਕੌਂਪਰੀਹੈਂਸਿਵ ਸਕੂਲ ਤੋਂ ਪੜ੍ਹਾਈ ਕੀਤੀ।[4] ਜਦੋਂ ਸਟਾਈਲਜ਼ ਸੱਤ ਸਾਲ ਦਾ ਸੀ ਤਾਂ ਉਸਦੇ ਮਾਤਾ-ਪਿਤਾ ਨੇ ਤਲਾਕ ਲੈ ਲਿਆ ਅਤੇ ਬਾਅਦ ਵਿੱਚ ਉਸਦੀ ਮਾਂ ਨੇ ਰੋਬਿਨ ਟਰਵਿਸਟ ਨਾਲ ਵਿਆਹ ਕਰਵਾ ਲਿਆ ਸੀ।[5] ਸਟਾਇਲਜ਼ ਛੋਟਾ ਹੁੰਦਾ ਐਲਵਿਸ ਪਰੈਸਲੇ ਦੁਆਰਾ ਗਾਏ ਗਾਣਿਆਂ ਨੂੰ ਕਵਰ ਕਰਦਾ ਸੀ।[6] ਹੋਮਜ਼ ਚੈਪਲ ਕੌਂਪਰੀਹੈਂਸਿਵ ਸਕੂਲ ਵਿਖੇ, ਸਟਾਈਲਜ਼ ਵਾਈਟ ਏਸਕਿੰਮੋ ਬੈਂਡ ਦਾ ਮੁੱਖ ਗਾਇਕ ਸੀ। ਜਿਸ ਨੇ ਇੱਕ ਸਥਾਨਕ ਬੈਂਡਸ ਪ੍ਰਤੀਯੋਗਿਤਾ ਜਿੱਤੀ।[7] ਨਿੱਜੀ ਜੀਵਨਸਟਾਇਲਜ਼ ਦਾ ਨਵੰਬਰ 2011 ਤੋਂ ਜਨਵਰੀ 2012 ਤੱਕ ਕੈਰੋਲੀਨ ਫਲੈਕ ਨਾਲ ਰਿਸ਼ਤਾ ਰਿਹਾ, ਜਿਸ ਕਰਕੇ ਉਨ੍ਹਾਂ ਦੇ 14 ਸਾਲ ਦੀ ਉਮਰ ਦੇ ਪਾੜੇ 'ਤੇ ਵਿਵਾਦ ਅਤੇ ਆਲੋਚਨਾ ਹੋਈ।[8] ਸਟਾਈਲਜ਼ ਦਾ ਅਮਰੀਕੀ ਗਾਇਕਾ ਟੇਲਰ ਸਵਿਫਟ ਨਾਲ ਵੀ ਸੰਬੰਧ ਰਿਹਾ। ਹਵਾਲੇ
|
Portal di Ensiklopedia Dunia