ਹੈਰੋਲਡ ਬਲੂਮ
ਹੈਰੋਲਡ ਬਲੂਮ (11 ਜੁਲਾਈ, 1930 - 14 ਅਕਤੂਬਰ, 2019) ਇੱਕ ਅਮਰੀਕੀ ਸਾਹਿਤਕ ਆਲੋਚਕ ਅਤੇ ਯੇਲ ਯੂਨੀਵਰਸਿਟੀ[1] ਵਿੱਚ ਮਾਨਵਤਾ ਦੇ ਪ੍ਰੋਫੈਸਰ ਸਨ। ਉਹ ਇਸ ਯੂਨੀਵਰਸਿਟੀ ਵਿੱਚ ਇੱਕ ਸਟਰਲਿੰਗ ਪ੍ਰੋਫੈਸਰ ਦੇ ਰੈਂਕ ਤੇ ਸਨ। ਹੈਰੋਲਡ ਬਲੂਮ ਨੂੰ ਅਕਸਰ ਵੀਹਵੀਂ ਸਦੀ ਦੇ ਅੰਤ ਦੇ ਸਭ ਤੋਂ ਪ੍ਰਭਾਵਸ਼ਾਲੀ ਆਲੋਚਕ ਵਜੋਂ ਦਰਸਾਇਆ ਜਾਂਦਾ ਹੈ। 1959 ਵਿੱਚ ਆਪਣੀ ਪਹਿਲੀ ਕਿਤਾਬ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ, ਬਲੂਮ ਨੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ,[2] ਜਿਸਦੇ ਵਿੱਚ ਸਾਹਿਤਕ ਆਲੋਚਨਾ ਦੀਆਂ 20 ਕਿਤਾਬਾਂ, ਧਰਮ ਬਾਰੇ ਵਿਚਾਰ ਵਟਾਂਦਰੇ ਦੀਆਂ ਕਈ ਕਿਤਾਬਾਂ ਅਤੇ ਇੱਕ ਨਾਵਲ ਸ਼ਾਮਿਲ ਹਨ। ਆਪਣੇ ਜੀਵਨ ਕਾਲ ਦੌਰਾਨ, ਉਸਨੇ ਚੇਲਸੀਆ ਹਾਊਸ ਪਬਲਿਸ਼ਿੰਗ ਫਰਮ ਲਈ ਸਾਹਿਤਕ ਅਤੇ ਦਾਰਸ਼ਨਿਕ ਸ਼ਖਸੀਅਤਾਂ ਦੇ ਸੰਬੰਧ ਵਿੱਚ ਸੈਂਕੜੇ ਸੰਕਲਨਾਂ ਦਾ ਸੰਪਾਦਨ ਕੀਤਾ।[3][4] ਬਲੂਮ ਦੀਆਂ ਕਿਤਾਬਾਂ ਦਾ 40 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਬਲੂਮ ਨੇ ਯੇਲ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਅਤੇ ਕਾਰਨੇਲ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ। ਲਿਖਣ ਦਾ ਜੀਵਨਸ਼ੈਕਸਪੀਅਰ 'ਤੇ ਕੰਮਬਲੂਮ ਅੰਦਰ ਵਿਲੀਅਮ ਸ਼ੇਕਸਪੀਅਰ[5] ਦੀ ਡੂੰਘੀ ਕਦਰ ਸੀ ਅਤੇ ਉਸਨੇ ਸ਼ੇਕਸਪੀਅਰ ਨੂੰ ਪੱਛਮ ਦਾ ਸਰਬੋਤਮ ਕੇਂਦਰ ਮੰਨਿਆ।[6] ਆਪਣੇ ਬਾਅਦ ਦੇ ਸਰਵੇਖਣ ਵਿਚ, ਸ਼ੇਕਸਪੀਅਰ: ਦਿ ਇਨਵੈਂਸ਼ਨ ਆਫ਼ ਦਿ ਹਿਊਮਨ (1998) ਵਿਚ, ਬਲੂਮ ਨੇ ਸ਼ੈਕਸਪੀਅਰ ਦੇ 38 ਨਾਟਕਾਂ ਵਿਚੋਂ ਹਰੇਕ ਦਾ ਵਿਸ਼ਲੇਸ਼ਣ ਦਿੱਤਾ, "ਜਿਨ੍ਹਾਂ ਵਿਚੋਂ ਚੌਵੀ ਮਾਸਟਰਪੀਸ ਹਨ"। ਹਵਾਲੇ
ਬਾਹਰੀ ਲਿੰਕ
|
Portal di Ensiklopedia Dunia