ਹੰਸਿਕਾ ਮੋਟਵਾਨੀ
ਹੰਸਿਕਾ ਮੋਟਵਾਨੀ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਆਪਣੀ ਪ੍ਰਮੁੱਖ ਪਛਾਣ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿੱਚ ਬਣਾਈ। ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ ਦੇਸਮੁਦੁਰੁ ਤੋਂ ਕੀਤੀ ਜਿਸ ਲਈ ਇਸਨੂੰ ਫ਼ਿਲਮ ਫ਼ੇਅਰ ਅਵਾਰਡ ਫੋਰ ਬੇਸਟ ਫੀਮੇਲ ਡੇਬਿਊ-ਸਾਉਥ ਮਿਲਿਆ। ਮੁੱਢਲਾ ਜੀਵਨਹੰਸਿਕਾ ਦਾ ਜਨਮ ਮੁੰਬਈ, [[ਭਾਰਤ ਵਿੱਚ ਹੋਇਆ। ਹੰਸਿਕਾ ਦੇ ਪਿਤਾ ਪ੍ਰਦੀਪ ਮੋਟਵਾਨੀ ਇੱਕ ਬਿਜਨੈਸਮੈਨ ਅਤੇ ਮਾਤਾ ਮੋਨਾ ਮੋਟਵਾਨੀ, ਚਮੜੀ ਦੇ ਇਲਾਜ ਦੀ ਮਾਹਿਰ ਸੀ। ਇਸਦਾ ਇੱਕ ਭਰਾ ਹੈ ਜਿਸਦਾ ਨਾਂ ਪ੍ਰਕਾਸ਼ ਮੋਟਵਾਨੀ ਹੈ।[2] ਹੰਸਿਕਾ ਦੀ ਮਾਤ-ਬੋਲੀ ਸਿੰਧੀ ਹੈ।[3] ਹੰਸਿਕਾ ਨੇ ਪੋਦਾਰ ਇੰਟਰਨੈਸ਼ਨਲ ਸਕੂਲ, ਮੁੰਬਈ ਟੋ ਸਿੱਖਿਆ ਪ੍ਰਾਪਤ ਕੀਤੀ।[4] ਨਿੱਜੀ ਜੀਵਨਹੰਸਿਕਾ ਲੋਕ ਭਲਾਈ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ ਹੈ। ਉਹ 30 ਗਰੀਬ ਬੱਚਿਆਂ ਦੀ ਸਿੱਖਿਆ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ ਅਤੇ ਛਾਤੀ ਦੇ ਕੈਂਸਰ ਨਾਲ ਪੀੜਤ 10 ਔਰਤਾਂ ਦੀ ਡਾਕਟਰੀ ਜ਼ਰੂਰਤਾਂ ਦਾ ਵੀ ਖਿਆਲ ਰੱਖਦੀ ਹੈ।[5] ਉਹ ਚੇਨਈ ਟਰਨਸ ਪਿੰਕ ਦੀ ਬ੍ਰਾਂਡ ਅੰਬੈਸਡਰ ਹੈ, ਜੋ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੀ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਜਾਗਰੂਕਤਾ ਪ੍ਰੋਗਰਾਮਾਂ ਨੂੰ ਆਯੋਜਿਤ ਕਰਦੇ ਹਨ।[6] 2014 ਵਿੱਚ, ਉਸਨੂੰ ਫੋਰਬਸ ਦੀ 250 ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।[7] ਕੈਰੀਅਰਹੰਸਿਕਾ ਨੇ ਆਪਣਾ ਐਕਟਿੰਗ ਕੈਰੀਅਰ ਸ਼ਾਕਾ ਲਾਕਾ ਬੂਮ ਬੂਮ ਸੀਰੀਅਲ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਇਸਨੇ ਭਾਰਤੀ ਨਾਟਕ ਦੇਸ ਮੇਂ ਨਿਕਲਾ ਹੋਗਾ ਚਾਂਦ ਵਿੱਚ ਭੂਮਿਕਾ ਅਦਾ ਕੀਤੀ ਅਤੇ ਪਸੰਦੀਦਾ ਬੱਚੇ ਐਕਟਰ ਦਾ ਅਵਾਰਡ ਜਿੱਤਿਆ। ਇਸ ਤੋਂ ਬਾਅਦ ਇਸਨੇ ਕੋਈ ਮਿਲ ਗਿਆ ਫ਼ਿਲਮ ਵਿੱਚ ਪ੍ਰੀਤੀ ਜ਼ਿੰਟਾ ਅਤੇ ਰਿਤਿਕ ਰੋਸ਼ਨ ਨਾਲ ਕੰਮ ਕੀਤਾ। ਫ਼ਿਲਮੋਗ੍ਰਾਫੀ
ਟੈਲੀਵਿਜ਼ਨ
Awards and nominationsਹਵਾਲੇ
|
Portal di Ensiklopedia Dunia