2001: ਅ ਸਪੇਸ ਓਡੀਸੀ (ਫ਼ਿਲਮ)
2001: ਅ ਸਪੇਸ ਓਡੀਸੀ (ਅੰਗਰੇਜ਼ੀ: 2001: A Space Odyssey) 1968 ਦੀ ਇੱਕ ਬਰਤਾਨਵੀ-ਅਮਰੀਕੀ ਸਾਇੰਸ ਗਲਪ ਫ਼ਿਲਮ ਹੈ ਜਿਸਦੇ ਡਾਇਰੈਕਟਰ ਸਟੈਨਲੇ ਕੂਬਰਿਕ ਹਨ। ਇਸ ਦੇ ਲੇਖਕ ਸਟਾਨਲੇ ਕੂਬਰਿਕ ਅਤੇ ਆਰਥਰ ਕਲਾਰਕ ਹਨ। ਫ਼ਿਲਮ ਦੀ ਕਹਾਣੀ ਚਾਰ ਮੁੱਖ ਹਿੱਸਿਆਂ ਵਿੱਚ ਵੰਡੀ ਹੋਈ ਹੈ। ਪਹਿਲੇ ਹਿੱਸੇ ਦਾ ਨਾਂ ਹੈ ਮਨੁੱਖਤਾ ਦਾ ਸੱਜਰ ਵੇਲਾ ਅਤੇ ਇਹ ਹਿੱਸਾ ਇੱਕ ਬਾਂਦਰਾਂ ਦੇ ਝੁੰਡ ਦੀ ਕਹਾਣੀ ਹੈ। ਪਹਿਲੇ ਹਿੱਸੇ ਦੇ ਆਖ਼ਰ ਤੱਕ ਬਾਂਦਰਾਂ ਦਾ ਝੁੰਡ ਹੱਡੀਆਂ ਨੂੰ ਹਥਿਆਰ ਦੀ ਤਰ੍ਹਾਂ ਵਰਤਣਾ ਸਿੱਖ ਜਾਂਦਾ ਹੈ। ਦੂਜੇ ਹਿੱਸੇ ਦਾ ਨਾਮ TMA-I ਹੈ ਅਤੇ ਇਸ ਦੀ ਕਹਾਣੀ ਉੱਤੇ ਵਾਪਰਦੀ ਹੈ। ਤੀਜਾ ਹਿੱਸਾ ਇਨਸਾਨਾਂ ਵਲੋਂ ਬ੍ਰਹਿਸਪਤੀ ਗ੍ਰਹਿ ਵੱਲ ਛੱਡੇ ਗਏ ਇੱਕ ਖ਼ਲਾਈ ਜਹਾਜ਼ ਵਿੱਚ ਦੀ ਕਹਾਣੀ ਹੈ। ਇਸ ਦਾ ਨਾਮ ਬ੍ਰਹਿਸਪਤੀ ਵੱਲ ਸਫ਼ਰ ਹੈ। ਖ਼ਲਾਈ ਜਹਾਜ਼ ਉੱਤੇ HAL 9000 ਨਾਂ ਦਾ ਕੰਪਿਊਟਰ ਹੈ ਜਿਸ ਵਿੱਚ ਖ਼ਰਾਬੀ ਆਉਣ ਕਾਰਨ ਉਹ ਉਹਨਾਂ ਇਨਸਾਨਾ ਦਾ ਦੁਸ਼ਮਣ ਬਣ ਜਾਂਦਾ ਹੈ ਜੋ ਜਹਾਜ਼ ਵਿੱਚ ਸਫ਼ਰ ਕਰ ਰਹੇ ਹਨ। ਕਿਸੀ ਤਰ੍ਹਾਂ ਡਾ. ਡੇਵਿਡ ਬਾੳਮੈਨ HAL 9000 ਨੂੰ ਬੰਦ ਕਰਨ ਵਿੱਚ ਸਫਲ ਹੋ ਜਾਂਦੇ ਹਨ। ਪੰਜ ਇਨਸਾਨਾ ਵਿੱਚੋਂ ਉਹ ਇੱਕਲੇ ਹੀ ਇਸ ਹਿੱਸੇ ਦੇ ਆਖ਼ਰ ਤੱਕ ਜ਼ਿੰਦਾ ਬਚਦੇ ਹਨ। ਚੌਥੇ ਅਤੇ ਆਖ਼ਰੀ ਹਿੱਸੇ ਦਾ ਨਾਮ ਹੈ ਬ੍ਰਹਿਸਪਤੀ ਅਤੇ ਅਨੰਤ ਤੋਂ ਵੀ ਅੱਗੇ। ਬਾਹਰੀ ਕੜੀਆਂਹਵਾਲੇ
|
Portal di Ensiklopedia Dunia