2016 ਪਾਕਿਸਤਾਨ ਸੁਪਰ ਲੀਗ2016 ਪਾਕਿਸਤਾਨ ਸੁਪਰ ਲੀਗ ਜਾਂ HBL PSL 2016 ਪਾਕਿਸਤਾਨ ਸੁਪਰ ਲੀਗ ਦਾ ਪਹਿਲਾ ਸੰਸਕਰਣ ਹੈ। ਇਸਦਾ ਆਯੋਜਕ ਪਾਕਿਸਤਾਨ ਕ੍ਰਿਕਟ ਬੋਰਡ ਹੈ। ਇਹ ਸੰਯੁਕਤ ਅਰਬ ਇਮਰਾਤ ਦੇ ਦੁਬਈ ਵਿੱਚ ਖੇਡੀ ਗਈ ਅਤੇ ਲੀਗ ਦਾ ਅੰਤਿਮ ਮੁਕਾਬਲਾ 23 ਫ਼ਰਵਰੀ 2016 ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਖੇਡਿਆ ਗਿਆ।[1] ਲੀਗ ਦਾ ਸ਼ੁਰੂਆਤੀ ਸਮਾਗਮ 4 ਫ਼ਰਵਰੀ 2016 ਨੂੰ ਦੁਬਈ ਵਿੱਚ ਪਹਿਲੇ ਮੈਚ ਤੋਂ ਠੀਕ ਪਹਿਲਾਂ ਹੋਈ। ਲੀਗ ਦਾ ਅਧਿਕਾਰਤ ਲੋਗੋ 20 ਸਿਤੰਬਰ 2015 ਨੂੰ ਲਾਹੌਰ ਵਿੱਚ ਲਾਂਚ ਕੀਤਾ ਗਿਆ[2][3] ਜਿੱਥੇ ਲੀਗ ਦਾ ਅਧਿਕਾਰਤ ਗੀਤ - ਅਬ ਖੇਲ ਕੇ ਦਿਖਾ ਅਲੀ ਜ਼ਾਫ਼ਰ ਦੁਆਰਾ ਪੇਸ਼ ਕੀਤਾ ਗਿਆ। ਸ਼ੁਰੂਆਤੀ ਸਮਾਗਮਸ਼ੁਰੂਆਤੀ ਸਮਾਗਮ 4 ਫ਼ਰਵਰੀ 2016 ਨੂੰ ਦੁਬਈ ਵਿੱਚ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਪਹਿਲੇ ਮੈਚ ਤੋਂ ਠੀਕ ਪਹਿਲਾਂ ਹੋਇਆ।[4] ਸਾਰੀਆਂ ਪੰਜ ਟੀਮਾਂ ਦੇ ਖਿਡਾਰੀਆਂ ਨੇ ਆਪਣੇ ਕਪਤਾਨਾਂ ਅਤੇ ਟੀਮ ਮਾਲਕਾਂ ਨਾਲ ਸਟੇਡੀਅਮ ਦਾ ਇੱਕ ਚੱਕਰ ਲਗਾਇਆ।[5] ਲੀਗ ਦੇ ਅੰਤਿਮ ਮੁਕਾਬਲੇ ਵਿੱਚ ਮਿਲਣ ਵਾਲੀ ਟਰਾਫੀ ਦੀ ਘੁੰਡ-ਚੁਕਾ ਦੀ ਰਸਮ ਵੀ ਕੀਤੀ ਗਈ। ਇਸ ਮੌਕੇ ਅਲੀ ਜ਼ਾਫ਼ਰ, ਸ਼ੌਨ ਪਾਲ, ਮੋਹਿਬ ਮਿਰਜ਼ਾ, ਸਨਮ ਸਈਦ ਅਤੇ ਹੋਰ ਕਈ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਸਮਾਗਮ ਦੇ ਅੰਤ ਵਿੱਚ ਮਨਮੋਹਕ ਆਤਿਸ਼ਬਾਜ਼ੀਆਂ ਚਲਾਈਆਂ ਗਈਆਂ। ਸਮਾਗਮ ਨੂੰ ਦੇਖਣ ਲਈ ਸਟੇਡੀਅਮ ਖਚਾਖਚ ਭਰਿਆ ਸੀ।[6][7] ਹਵਾਲੇ
|
Portal di Ensiklopedia Dunia